'ਆਓ ਪੰਜਾਬੀ ਸਿੱਖੀਏ' ਵੀ.ਸੀ.ਡੀ ਰੀਲੀਜ਼


ਕੈਲਗਰੀ, (ਬਲਜਿੰਦਰ ਸੰਘਾ) – ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਅਪ੍ਰੈਲ ਮਹੀਨੇ ਦੀ ਮੀਟਿੰਗ ਕੋਸੋ ਹਾਲ ਕੈਲਗਰੀ ਵਿਚ ਹੋਈ। ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਸਭਾ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ, ਤਰਲੋਚਨ ਸਂੈਭੀ ਅਤੇ ਔਰਤ ਮੈਂਬਰਾਂ ਵਿਚੋਂ ਗੁਰਮੀਤ ਕੌਰ ਸਰਪਾਲ ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ ਸੱਦਾ ਦਿੱਤਾ। ਇਸਤੋਂ ਬਾਅਦ ਉਹਨਾਂ ਸਭਾ ਵੱਲੋਂ ਮਾਰਚ ਵਿਚ ਕਰਵਾਏ ਗਏ ਬੱਚਿਆਂ ਦੇ ਪੰਜਾਬੀ ਬੋਲਣ ਦੇ ਮੁਕਾਬਲਿਆਂ ਲਈ ਸਭਾ ਦੇ ਸਭ ਕਾਰਜਕਾਰੀ ਮੈਂਬਰਾਂ ਨੂੰ ਤਨ, ਮਨ ਅਤੇ ਧਨ ਨਾਲ ਸੇਵਾ ਕਰਨ ਲਈ ਵਧਾਈ ਦਿੱਤੀ ਅਤੇ ਦੱਸਿਆ ਕਿ ਇਹੋ ਜਿਹੇ ਪ੍ਰੋਗਰਾਮ ਉਲੀਕਣ ਵਿਚ ਇਸ ਸਮੇਂ ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ ਨਾਮ ਨਾਰਥ ਅਮਰਕੀਕਾ ਵਿਚ ਪਹਿਲੇ ਸਥਾਨ ਤੇ ਹੈ।

ਉਹਨਾਂ 14ਵੇਂ ਸਲਾਨਾ ਸਮਾਗਮ ਬਾਰੇ ਦੱਸਿਆ ਜੋ 25 ਮਈ 2313 ਦਿਨ ਸ਼ਨੀਵਾਰ ਨੂੰ ਵਾਈਟਹੌਰਨ ਕਮਿਊਨਟੀ ਹਾਲ ਵਿਚ ਹੋਵੇਗਾ। ਜਿਸ ਵਿਚ ਪ੍ਰਸਿੱਧ ਕੈਨੇਡੀਅਨ ਕਵੀ ਮੰਗਾ ਬਾਸੀ ਨੂੰ ‘ਇਕਬਾਲ ਅਰਪਨ ਯਾਦਗਾਰੀ’ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਇਸਤੋਂ ਬਾਅਦ ਬਲਜਿੰਦਰ ਸੰਘਾ ਨੇ ਅੱਜ ਦੇ ਮੁੱਖ ਸਮਾਗਮ ਬਾਰੇ ਜਾਣਕਾਰੀ ਸਾਂਝੀ ਕੀਤੀ ਕਿ ਸਭਾ ਵੱਲੋਂ ਪੰਜਾਬੀ ਬੋਲੀ ਬਾਰੇ ਨਿਵਕੇਲੀ ਵੀਥਸੀਥਡੀਥ ਰੀਲੀਜ਼ ਕੀਤੀ ਜਾਂ ਰਹੀ ਹੈ, ਜਿਸ ਤੋਂ ਬੱਚੇ ਖੇਡ-ਖੇਡ ਵਿਚ ਹੀ ਪੰਜਾਬੀ ਦੇ ਕਈ ਸ਼ਬਦ ਸਿੱਖ ਸਕਦੇ ਹਨ ਅਤੇ ਪੰਜਬੀ ਬੋਲੀ ਪ੍ਰਤੀ ਉਹਨਾਂ ਨੂੰ ਇਹ ਲੱਗੀ ਚਿਣਗ ਹੋਲੀ-ਹੋਲੀ ਪੰਜਾਬੀ ਸਿੱਖਣ ਵੱਲ ਪ੍ਰੇਰਿਤ ਕਰ ਸਕਦੀ ਹੈ, ਨਾਲ ਹੀ ਬਲਜਿੰਦਰ ਸੰਘਾ ਨੇ ਸੇਵਾ ਸਿੰਘ ਪ੍ਰੇਮੀ ਦੀ ਕਿਤਾਬ ਬਾਰੇ ਸੂਚਨਾ ਸਾਂਝੀ ਕੀਤੀ। ਸਭਾ ਵੱਲੋਂ ਗਾਇਕ ਅਤੇ ਗੀਤਕਾਰ ਕਰਮਜੀਤ ਸਿੰਘ ਗਰੇਵਾਲ ਦੀ ਇਹ ਵੀਥਸੀਥਡੀਥ ‘ ਆਓ ਪੰਜਾਬੀ ਸਿੱਖੀਏ’ ਬੱਚਿਆਂ ਦੇ ਹੱਥੋਂ ਰੀਲੀਜ਼ ਕਰਵਾਈ ਗਈ, ਜਿਸ ਵਿਚ ਪ੍ਰਭਲੀਨ ਕੌਰ ਗਰੇਵਾਲ, ਸਿਮਰਨਪ੍ਰੀਤ ਸਿੰਘ, ਕਰਨਵੀਰ ਕੁਲਾਰ ,ਸੁਖਚਰਨ ਬਰਾੜ, ਤਰਨਪ੍ਰੀਤ ਬਾਰੜ ਨੇ ਭਾਗ ਲਿਆ।

ਸੁਖਵੀਰ ਸਿੰਘ ਗਰੇਵਾਲ (ਪੰਜਾਬੀ ਟ੍ਰਿਬਿਉਨ) ਨੇ ਇਸ ਵੀਥਸੀਥਡੀ ਦੇ ਗਾਇਕ ਅਤੇ ਗੀਤਕਾਰ ਕਰਮਜੀਤ ਸਿੰਘ ਗਰੇਵਾਲ ਬਾਰੇ ਭਰਪੂਰ ਜਾਣਕਾਰੀ ਦਿੰਦਿਆ ਦੱਸਿਆ ਕਿ ਜਿੱਥੇ ਉਹ ਆਪਣੇ ਅਧਿਆਪਣ ਕਿੱਤੇ ਨੂੰ ਪੂਰੀ ਤਰ•ਾਂ ਸਮਪਰਤ ਹਨ ਉੱਤੇ ਉਹ ਬਾਲ ਸਾਹਿਤ ਨਾਲ ਸਬੰਧਤ 7 ਦੇ ਕਰੀਬ ਕਿਤਾਬਾਂ ਵੀ ਲਿਖ ਚੁੱਕੇ ਹਨ। ਮਾਸਟਰ ਭਜਨ ਸਿੰਘ ਗਿੱਲ ਨੇ ਵੀ ਕਰਮਜੀਤ ਸਿੰਘ ਗਰੇਵਾਲ ਦੇ ਇਸ ਉਪਰਾਲੇ ਦੀ ਤਰੀਫ ਕੀਤੀ ਅਤੇ ਨਾਲ ਹੀ ਸਮਾਜਿਕ ਨਿਘਾਰ, ਮਾਨਾਂ-ਸਨਮਾਨਾਂ, ਲੱਚਰ ਗਾਇਕੀ ਤੇ ਕਰਾਰੀ ਚੋਟ ਕੀਤੀ। ਤਲੋਚਨ ਸੈਭੀ ਨੇ ਆਪਣੀ ਬੁਲੰਦ ਅਵਾਜ ਵਿਚ ਸੰਤ ਰਾਮ ਉਦਾਸੀ ਨੂੰ ਯਾਦ ਕਰਦਿਆਂ ਉਹਨਾਂ ਦੇ ਕੁਝ ਬੋਲ ਅਤੇ ਉਹਨਾਂ ਦੀ ਰਚਨਾਂ ‘ਡੋਲੀ’ ਨਾਲ ਮਹੋਲ ਨੂੰ ਸੰਜੀਦਾ ਕਰ ਦਿੱਤਾ। ਗੁਰਚਰਨ ਕੌਰ ਥਿੰਦ, ਜੋਗਿੰਦਰ ਸੰਘਾ ਅਤੇ ਸੁਖਵੀਰ ਗਰੇਵਾਲ ਦੀਆਂ ਕਹਾਣੀਆਂ ਨੇ ਰੱਖੇ ਗਏ ਕਹਾਣੀਆਂ ਦੇ ਵਿਸ਼ੇ ਤਹਿਤ ਆਪਣੀਆ ਸਮਾਜਕਿ, ਆਰਥਿਕ ਅਤੇ ਘਟੀਆ ਨਿਜਾਮ ਨਾਲ ਸਬੰਧਤ ਕਹਾਣੀਆ ਸੁਣਾਕੇ ਇਕ ਪਰਪੱਕ ਕਹਾਣੀਕਾਰ ਹੋਣ ਦਾ ਸਬੂਤ ਦਿੱਤਾ। ਬੱਚੇ ਸਿਮਰਨਪ੍ਰੀਤ ਵੱਲੋਂ ਸੁਣਾਈ ਹਾਸ-ਰਸ ਕਵਿਤਾ ਨੇ ਸਭ ਦੇ ਢਿੱਡੀ ਪੀੜਾ ਪਾ ਦਿੱਤੀਆਂ।

ਗੁਰਬਚਨ ਬਰਾੜ ਵੱਲੋਂ ਆਪਣੀ ਨਵੀ ਆਨ ਲਾਈਨ ਵੈਬਸਾਈਟ ਅਤੇ ਕੈਲਗਰੀ ਦੀਆਂ ਛੇ ਸੰਸਥਾਵਾਂ ਵੱਲੋਂ ਮਿਲਕੇ 22 ਜੂਨ 2013 ਨੂੰ ਕਰਵਾਏ ਜਾ ਰਹੇ ਗਦਰੀ ਬਾਬਿਆਂ ਦੇ ਸੋ ਸਾਲਾਂ ਸਮਾਗਮਾਂ ਬਾਰੇ ਜਾਣਕਾਰੀ ਦਿੰਦਿਆਂ ਸਭ ਤੋਂ ਸਹਿਯੋਗ ਦੀ ਮੰਗ ਕੀਤੀ। ਗੁਰਮੀਤ ਕੋਰ ਸਰਪਾਲ ਨੇ ਆਖਿਆ ਕਿ ਉਸਨੂੰ ਮਿਲਿਆ ‘ਇਮੀਗਂ੍ਰੈਟਸ ਆਪ ਡਿਸਟਿੰਕਸ਼ਨ’ ਅਵਾਰਡ ਸਾਰੀ ਪੰਜਾਬੀ ਕਮਿਊਨਟੀ ਦਾ ਹੈ। ਸੋਹਨ ਮਾਨ ਨੇ ਪੰਜਾਬੀ ਬੋਲੀ ਦੇ ਭਵਿੱਖ ਬਾਰੇ ਚਰਚਾ ਛੇੜੀ ਜੋ ਸਮੇਂ ਦੀ ਘਾਟ ਕਾਰਨ ਪੂਰੀ ਨਾ ਹੋ ਸਕੀ। ਲਿਸ਼ਕਾਰਾਂ 2013 ਵੱਲੋਂ ਗਗਨ ਬੁੱਟਰ, ਗੁੱਡੀ ਗਿੱਲ, ਕਿਰਨ ਬਕਸ਼ੀ ਅਤੇ ਚਰਨਜੀਤ ਵਿੱਕੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ 4 ਮਈ ਨੂੰ ਹੋਣ ਵਾਲੇ ਚੈਰਿਟੀ ਸ਼ੋਅ ਬਾਰੇ ਜਾਣਕਾਰੀ ਦਿੱਤੀ। ਲੋਕਲ ਅਤੇ ਵੈਨਕੂਵਰ ਤੌ ਆਉਣ ਵਾਲੇ ਗਾਇਕਾਂ ਨਾਲ ਸ਼ਿਗਾਰਿਆ ਇਹ ਪ੍ਰੋਗਾਰਮ 4 ਮਈ ਕੈਲਗਰੀ ਵਿਚ ਹੋਣ ਜਾ ਰਿਹਾ ਹੈ। ਇਸ ਸ਼ੋਅ ਦੀਆ ਟਿਕਟਾਂ ਲਈ ਸਭਾ ਦੇ ਮੈਂਬਰ ਬਲਵੀਰ ਗੋਰੇ ਨਾਲ ਸਪੰਰਕ ਸਕਦੇ ਹੋ।

ਰਚਨਾਵਾਂ ਦੇ ਦੌਰ ਵਿਚ ਸੁਰਿੰਦਰ ਗੀਤ, ਹਰਮਿੰਦਰ ਕੌਰ ਢਿੱਲੋਂ, ਕਮਲਪ੍ਰੀਤ ਕੌਰ ਸ਼ੇਰਗਿੱਲ,ਰਾਜ ਹੁੰਦਲ, ਜ਼ੋਰਾਵਰ ਬਾਂਸਲ, ਹਰਨੇਕ ਬੱਧਨੀ ਆਦਿ ਨੇ ਹਿੱਸਾ ਲਿਆ। ਫੋਟੋਗਾ੍ਰਫੀ ਦੀ ਜ਼ਿੰਮੇਵਾਰੀ ਸਕੱਤਰ ਸੁਖਪਾਲ ਪਰਮਾਰ ਨੇ ਨਿਭਾਈ। ਸਭਾ ਦੇ ਪ੍ਰਧਾਨ ਵੱਲੋ ਇਹ ਸੂਚਨਾ ਸਾਂਝੀ ਕੀਤੀ ਗਈ ਮਈ ਮਹੀਨੇ ਵਿਚ ਸਭਾ ਦੀ ਕੋਈ ਵੱਖਰੀ ਮੀਟਿੰਗ ਨਹੀਂ ਹੋਵੇਗੀ ਅਤੇ ਸਭ ਮੈਂਬਰਾਂ ਨੂੰ ਪਰਿਵਾਰਾਂ ਸਮੇਤ 25 ਮਈ 2013 ਦਿਨ ਸ਼ਨੀਵਾਰ ਨੂੰ ਸਭਾ ਵੱਲੋਂ ਕਰਵਾਏ ਜਾਂ 14ਵੇਂ ਸਲਾਨਾ ਸਮਾਗਮ ਵਿਚ ਪਰਿਵਾਰਾਂ ਸਮੇਤ ਹਾਜ਼ਰ ਹੋਣ ਦਾ ਸੱਦਾ ਦਿੱਤਾ। ਇਸ ਤੋਂ ਇਲਾਵਾ ਰਣਜੀਤ ਲਾਡੀ ਗੋਬਿੰਦਪੁਰੀ, ਮੰਗਲ ਚੱਠਾ, ਜਸਵੰਤ ਸਿੰਘ ਗਿੱਲ, ਹਰਚਰਨ ਕੌਰ ਬਾਸੀ, ਗੁਰਮੀਤ ਕੌਰ ਕੁਲਾਰ, ਸਿਮਰ ਕੌਰ ਚੀਮਾ, ਮਨਜੀਤ ਬਰਾੜ, ਪਵਨਦੀਪ ਕੌਰ ਬਾਂਸਲ, ਜਗਰੂਪ ਸਿੰਘ ਸ਼ੇਰਗਿੱਲ, ਪਾਲੀ ਸਿੰਘ, ਜਰਨੈਲ ਸਿੰਘ ਤੱਘੜ, ਪਰਮ ਸੂਰੀ, ਇੰਜੀਥ ਗੁਰਦਿਆਲ ਸਿੰਘ ਖਹਿਰਾ, ਪੈਰੀ ਮਾਹਲ, ਰਣਜੀਤ ਸਿੰਘ ਬਿਲਗਾ ਆਦਿ ਸੱਜਣ ਹਾਜਰ ਸਨ।


Like it? Share with your friends!

0

'ਆਓ ਪੰਜਾਬੀ ਸਿੱਖੀਏ' ਵੀ.ਸੀ.ਡੀ ਰੀਲੀਜ਼