ਅਭਿਨੇਤਾ ਦਾ ਰਹੱਸ ਬਣਿਆ ਰਹਿੰਦਾ ਹੈ : ਬਿਗ ਬੀ


ਮੁੰਬਈ, 25 ਅਪ੍ਰੈਲ (ਏਜੰਸੀ) : ਅਭਿਨੇਤਾ ਅਮਿਤਾਭ ਬਚਨ ਕਹਿੰਦੇ ਹਨ ਕਿ ਕਿਸੇ ਦੇ ਸਾਹਮਣੇ ਆਪਣੇ ਆਪ ਦਾ ਵਰਣਨ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਅਮਿਤਾਭ ਨੇ ਆਪਣੇ ਫਿਲਮੀ ਕੈਰੀਅਰ ਵਿਚ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਫ਼ਿਲਮ ‘ਡਾਨ’ ਵਿਚ ਇਕ ਅੰਡਰਵਰਲਡ ਡਾਨ ਤੋਂ ਲੈ ਕੇ ‘ਚੁਪਕੇ ਚੁਪਕੇ’ ਵਿਚ ਬਾਟਨੀ ਦੇ ਪ੍ਰੋਫੈਸਰ ਤੱਕ ਦੇ ਕਿਰਦਾਰ ਨੂੰ ਉਨ੍ਹਾਂ ਨੇ ਵੱਡੀ ਪ੍ਰਵੀਨਤਾ ਨਾਲ ਜੀਆ ਹੈ। ਬਿਗ ਬੀ ਨੇ ਆਪਣੇ ਬਲਾਗ ਵਿਚ ਲਿਖਿਆ ਕਿ ਇਕ ਅਭਿਨੇਤਾ ਕਈ ਵੱਖ-ਵੱਖ ਕਿਰਦਾਰ ਆਸਾਨੀ ਨਾਲ ਨਿਭਾ ਸਕਦਾ ਹੈ, ਪ੍ਰੰਤੂ ਅਸਲ ਜ਼ਿੰਦਗੀ ਵਿਚ ਉਹ ਕਿਹੋ ਜਿਹਾ ਹੈ ਅਤੇ ਕਿਹੋ ਜਿਹਾ ਨਹੀਂ, ਉਹ ਹਮੇਸ਼ਾ ਰਹੱਸ ਬਣਿਆ ਰਹਿੰਦਾ ਹੈ। ਇਹ ਸਿਰਫ਼ ਉਸ ਦੇ ਲਈ ਨਹੀਂ ਹੁੰਦਾ ਜੋ ਬਾਹਰ ਤੋਂ ਉਸ ਨੂੰ ਕਈ ਤਰ੍ਹਾਂ ਦੇ ਚਰਿੱਤਰ ਨਿਭਾਉਂਦੇ ਦੇਖਦੇ ਹਾਂ, ਬਲਕਿ ਉਹ ਖੁਦ ਵੀ ਆਪਣੇ ਅਸਲ ਕਿਰਦਾਰ ਤੋਂ ਅਣਜਾਣ ਰਹਿੰਦਾ ਹੈ। ਉਨ੍ਹਾਂ ਅੱਗੇ ਲਿਖਿਆ ਕਿ ਸਾਡੇ ਕੋਲ ਅਕਸਰ ਪੁੱਛਿਆ ਜਾਂਦਾ ਹੈ ਕਿ ਅਸਲ ਵਿਚ ਅਮਿਤਾਭ ਬੱਚਨ ਕੀ ਹੈ? ਅਤੇ ਹਰ ਵਾਰ ਇਸ ਦਾ ਅੱਧਾ ਅਧੂਰਾ ਜਵਾਬ ਦਿੱਤਾ ਜਾਂਦਾ ਹੈ। ਇਸ ਲਈ ਨਹੀਂ ਕਿ ਸੰਖੇਪ ਜਵਾਬ ਲੱਭਣ ਵਿਚ ਕੋਈ ਮੁਸ਼ਕਲ ਹੁੰਦੀ ਹੈ, ਬਲਕਿ ਇਸ ਸਵਾਲ ਦਾ ਕੋਈ ਸੰਖੇਪ ਜਵਾਬ ਹੀ ਨਹੀਂ ਹੁੰਦਾ।


Like it? Share with your friends!

0

ਅਭਿਨੇਤਾ ਦਾ ਰਹੱਸ ਬਣਿਆ ਰਹਿੰਦਾ ਹੈ : ਬਿਗ ਬੀ