ਸੀਚੇਵਾਲ 'ਚ ਮਨਾਈ ਸੰਤ ਲਾਲ ਸਿੰਘ ਦੀ 35 ਵੀਂ ਬਰਸੀ


ਸੀਚੇਵਾਲ, 16 ਮਾਰਚ (ਪਪ) : ਨਿਰਮਲ ਕੁਟੀਆ ਸੀਚੇਵਾਲ ਵਿਖੇ ਸੰਤ ਬਾਬਾ ਲਾਲ ਸਿੰਘ ਜੀ ਦੀ 35 ਵੀਂ ਬਰਸੀ ਬੜੀ ਹੀ ਸ਼ਰਧਾ ਪੂਰਵਕ ਮਨਾਈ ਗਈ। ਇਸ ਮੌਕੇ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਆਗੂਆਂ ਨੇ ਸੰਤ ਲਾਲ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਬੁਲਾਰਿਆਂ ਨੇ ਉਨ੍ਹਾਂ ਨੂੰ ਦੂਰਅੰਦੇਸ਼ੀ ਸ਼ਖਸੀਅਤ ਦੱਸਦਿਆ ਕਿਹਾ ਕਿ ਇੰਨ੍ਹਾਂ ਲੰਬਾ ਸਮਾਂ ਪਹਿਲਾ ਵੀ ਉਨ੍ਹਾ ਨੇ ਵਿਦਿਆ ਦੇ ਪਸਾਰੇ ਲਈ ਤੇ ਕੁਦਰਤੀ ਸਰੋਤਾਂ ਨੂੰ ਸੰਜਮ ਨਾਲ ਵਰਤਣ ਦਾ ਹੋਕਾ ਦਿੱਤਾ ਸੀ।

ਸੰਤ ਲਾਲ ਸਿੰਘ ਜੀ ਨੂੰ ਸ਼ਰਧਾਂਜਲੀ ਦਿੰਦਿਆ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਉਹ ਵਿਖਾਵਿਆਂ ਤੋਂ ਪਰ੍ਹੇ ਰਹਿੰਦੇ ਸਨ ਤੇ ਕੰਮ ਕਰਨ ‘ਚ ਹੀ ਵਿਸ਼ਵਾਸ਼ ਰੱਖਦੇ ਸਨ। ਉਨ੍ਹਾਂ ਨੇ ਇਲਾਕੇ ‘ਚ ਘੁੰਮ ਫਿਰ ਕੇ ਵਿਦਿਆ ਦੇ ਚਾਨਣ ਦਾ ਪਸਾਰ ਕਰਨ ‘ਚ ਵੱਡੀ ਭੂਮਿਕਾ ਨਿਭਾਈ ਤੇ ਪਾਣੀ, ਰੁੱਖਾਂ ਤੇ ਜੀਵ ਜੰਤੂਆਂ ਦੀ ਸੇਵਾ ਸੰਭਾਲ ਕਰਨਾ ਉਨ੍ਹਾਂ ਦੇ ਜੀਵਨ ਦਾ ਮੁੱਖ ਹਿੱਸਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਦਾਗੀ ਨਾਲ ਜੀਵਨ ਜਿਉਣ ਦੀ ਕਲਾ ਵੀ ਸੁਨੇਹਾ ਵੀ ਸੰਤ ਲਾਲ ਸਿੰਘ ਜੀ ਨੇ ਦਿੱਤਾ।

ਸੰਤ ਦਇਆ ਸਿੰਘ ਤੇ ਸੰਤ ਅਮਰੀਕ ਸਿੰਘ ਖੁਖਰੈਣ ਵਾਲਿਆਂ ਨੇ ਸੰਤ ਲਾਲ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਨੂੰ ਮਹਾਨ ਪਰਉਪਕਾਰੀ ਦੱਸਿਆ। ਇਸ ਮੌਕੇ ਸੰਤ ਗੁਰਚਰਨ ਸਿੰਘ ਠੱਠਾ ਟਿੱਬਾ ਵਾਲੇ, ਸੰਤ ਸੇਵਾ ਸਿੰਘ ਖਡੂਰ ਸਾਹਿਬ ਵਾਲਿਆ ਦੇ ਪ੍ਰਤੀਨਿਧ, ਸੰਤ ਲੀਡਰ ਸਿੰਘ ਜੀ ਦੇ ਸੇਵਾਦਾਰ ਸੰਤ ਮਹਿੰਦਰ ਸਿੰਘ ਤੇ ਕੈਬਨਿਟ ਮੰਤਰੀ ਅਜੀਤ ਸਿੰਘ ਕੋਹਾੜ ਹਾਜ਼ਰ ਸਨ।

ਇਸ ਮੌਕੇ ਵੱਡੀ ਗਿਣਤੀ ‘ਚ ਜਿਥੇ ਇਲਾਕੇ ਦੀਆਂ ਸੰਗਤਾਂ ਵੱਡੀ ਗਿਤਣੀ ‘ਚ ਹਾਜ਼ਰ ਸਨ ਉਥੇ ਹੀ ਵਿਦੇਸ਼ਾਂ ‘ਚੋਂ ਵੀ ਐਨ.ਆਰ.ਆਈਜ਼ ਨੇ ਸ਼ਮੂਲੀਅਤ ਕੀਤੀ। ਰਾਗੀ ਤੇ ਕਵੀਸ਼ਰੀ ਜੱਥਿਆਂ ਨੇ ਗੁਰਬਾਣੀ ਦਾ ਗੁਣਗਾਨ ਕੀਤਾ। ਸਟੇਜ਼ ਦਾ ਸੰਚਾਲਨ ਸੰਤ ਸੁਖਜੀਤ ਸਿੰਘ ਨੇ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਸ਼ੰਟੀ, ਗੁਰਦੇਵ ਸਿੰਘ ਫੌਜੀ, ਅਮਰੀਕ ਸਿੰਘ ਸੰਧੂ, ਸੋਹਣ ਸਿੰਘ ਸ਼ਾਹ ਤੇ ਹੋਰ ਆਗੂ ਹਾਜ਼ਰ ਸਨ। ਗੁਰੂ ਕਾ ਲੰਗਰ ਵੀ ਅਤੱਟ ਵਰਤਿਆ। ਸੰਤ ਲਾਲ ਸਿੰਘ ਦੇ ਜੀਵਨ ਨਾਲ ਤੇ ਹੋਰ ਧਾਰਮਿਕ ਸ਼ਖਸੀਅਤਾਂ ਬਾਰੇ ਪ੍ਰਦਰਸ਼ਨੀ ਵੀ ਲਾਗਈ ਗਈ।


Like it? Share with your friends!

0

ਸੀਚੇਵਾਲ 'ਚ ਮਨਾਈ ਸੰਤ ਲਾਲ ਸਿੰਘ ਦੀ 35 ਵੀਂ ਬਰਸੀ