ਹੈਦਰਾਬਾਦ ਸਮੇਤ 5 ਸ਼ਹਿਰਾਂ 'ਚ ਫਿਰ ਅਲਰਟ


ਨਵੀਂ ਦਿੱਲੀ, 23 ਫਰਵਰੀ (ਏਜੰਸੀ) : ਗ੍ਰਹਿ ਮੰਤਰਾਲਾ ਵੱਲੋਂ ਹੈਦਰਾਬਾਦ ਲਈ ਫਿਰ ਤੋਂ ਟੇਰਰ ਅਟੈਕ ਅਲਰਟ ਜਾਰੀ ਕੀਤਾ ਗਿਆ ਹੈ। ਦਿਲਸੁਖਨਗਰ ਵਿਚ ਵੀਰਵਾਰ ਸ਼ਾਮ ਹੋਏ ਸੀਰੀਅਲ ਬਲਾਸਟ ਦੇ ਕਰੀਬ 36 ਘੰਟੇ ਬਾਅਦ ਗ੍ਰਹਿ ਮੰਤਰਾਲੇ ਵੱਲੋਂ ਸ਼ਨੀਵਾਰ ਨੂੰ ਇਹ ਅਲਰਟ ਜਾਰੀ ਕੀਤਾ ਗਿਆ ਹੈ। ਖੁਫੀਆ ਏਜੰਸੀਆਂ ਨੇ ਹੈਦਰਾਬਾਦ ਦੇ ਨਾਲ 5 ਹੋਰ ਸ਼ਹਿਰਾਂ ਵਿਚ ਅੱਤਵਾਦੀ ਵਾਰਦਾਤ ਦੀ ਸੰਭਾਵਨਾ ਜਤਾਉਂਦੇ ਹੋਏ ਉਥੇ ਵੀ ਅਲਰਟ ਜਾਰੀ ਕੀਤਾ ਹੈ। ਅਲਰਟ ਵਾਲੇ ਸ਼ਹਿਰਾਂ ਵਿਚ ਹੈਦਰਾਬਾਦ ਨਾਲ ਮੁੰਬਈ, ਬੈਗਲੁਰੂ, ਕੋਇਬਟੂਰ ਅਤੇ ਹੁਗਲੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਅਲਰਟ ਦਾ ਮਤਲਬ ਹੈ ਕਿ ਹੈਦਰਾਬਾਦ ਨਾਲ ਇਹ ਸ਼ਹਿਰ ਵੀ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹੈ ਅਤੇ ਉਹ ਇਥੇ ਵੀ ਹਮਲਾ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਇਸ ਦੋਹਰੇ ਬੰਬ ਧਮਾਕੇ ਵਿਚ ਜ਼ਖ਼ਮੀ ਲੋਕਾਂ ਵਿਚੋਂ ਦੋ ਨੇ ਸ਼ੁੱਕਰਵਾਰ ਦਮ ਤੋੜ ਦਿੱਤਾ ਹੈ, ਜਿਸ ਕਾਰਨ ਅੱਤਵਾਦੀ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 16 ਹੋ ਗਈ ਹੈ। ਪ੍ਰਸ਼ਾਸਨ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਦੋ ਜ਼ਖ਼ਮੀਆਂ ਦੀ ਮੌਤ ਨਿੱਜੀ ਹਸਪਤਾਲਾਂ ਵਿਚ ਹੋਈ। ਜ਼ਖ਼ਮੀਆਂ ਵਿਚ ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ।


Like it? Share with your friends!

0

ਹੈਦਰਾਬਾਦ ਸਮੇਤ 5 ਸ਼ਹਿਰਾਂ 'ਚ ਫਿਰ ਅਲਰਟ