ਸੂਬਾ ਜੀਪੀ ਪ੍ਰੋਜੈਕਟ ਨੂੰ ਸਮਰਪਿਤ : ਰੈੱਡਫੋਰਡ


ਕੈਲਗਰੀ, (ਪਪ) ਜਦਕਿ ਪ੍ਰੀਮੀਅਰ ਰੈੱਡਫੋਰਡ ਨੇ ਇਹ ਪੱਕਿਆਂ ਨਹੀਂ ਕੀਤਾ ਕਿ ਗਰੈਂਡ ਪਰੇਰੀ ਮੇਜਰ ਇੰਫ੍ਰਾਸਟਰਕਚਰ ਪ੍ਰੋਜੈਕਟ ਅਗਾਮੀ ਬੱਜਟ ਵਿੱਚ ਸੁਰੱਖਿਅਤ ਹੈ, ਤਾਂ ਵੀ ਉਹਨਾਂ ਕਿਹਾ ਕਿ ਸਰਕਾਰ ਸਵਾਨ ਸਿਟੀ ਵਿੱਚ ਇੰਫ੍ਰਾਸਟਰਕਚਰ ਪ੍ਰੋਜੈਕਟ ਲਈ ਬਚਨਵੱਧ ਹੈ। ਉਹਨਾਂ ਕਿਹਾ ਕਿ ਅਸੀਂ ਮੁਢਲੇ ਢਾਂਚਿਆਂ, ਸਕੂਲਾਂ, ਹਸਪਤਾਲਾਂ ਆਦਿ ਉੱਪਰ ਨਿਵੇਸ਼ ਲਈ ਬੱਚਨਵੱਧ ਹਾਂ, ਤਾਂ ਕਿ ਹਰ ਭਾਈਚਾਰਾ ਆਪਣੀ ਤਰੱਕੀ ਕਰ ਸਕੇ। ਪ੍ਰੀਮੀਅਰ ਬੀਤੇ ਦਿਨੀਂ ਗਰੈਂਡ ਪਰੇਰੀ ਦੇ ਐੱਮ ਐੱਲ ਏਜ਼ ਨਾਲ ਏਧਰ ਹੀ ਸਨ ਅਤੇ ਉਹਨਾਂ ਇਸਦੇ ਇਰਦ ਗਿਰਦ ਗੇੜਾ ਵੀ ਮਾਰਿਆ।

ਰੈੱਡਫੋਰਡ ਨੇ ਕਿਹਾ ਕਿ ਹਾਲਾਂਕਿ ਵਕਤ ਬਹੁਤ ਹੀ ਮੁਸਕਿਲ ਆਣ ਪਿਆ ਹੈ ਅਤੇ ਹੁਣ ਪਬਲਿਕ-ਪ੍ਰਾਈਵੇਟ ਪਾਟਨਰਸ਼ਿਪ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ ਹੈ, ਪਰੰਤੂ ਅਸੀਂ ਹਸਪਤਾਲਾਂ ਅਤੇ ਸਕੂਲਾਂ ਦੇ ਮਾਮਲੇ ਵਿੱਚ ਪਿੱਛੇ ਨਹੀਂ ਹਟਣ ਲੱਗੇ। ਰੈੱਡਫੋਰਡ ਨੇ ਆਪਣਾ ਪੁਰਾਣਾ ਬਿਆਨ ਫਿਰ ਦੁਹਰਾਇਆ ਕਿ ਅਸੀਂ ਕਿਸੇ ਵੀ ਤਰਾਂ ਦੇ ਫਾਲਤੂ ਟੈਕਸ ਨਹੀਂ ਲਗਾਉਣ ਜਾ ਰਹੇ। ਰੈੱਡਫੋਰਡ ਨੇ ਕਿਹਾ ਕਿ ਮੈਂ ਬਹੁਤ ਹੀ ਸਪਸ਼ਟ ਹਾਂ ਕਿ ਵਕਤ ਬਹੁਤ ਹੀ ਭਿਆਨਕ ਹੈ, ਪਰੰਤੂ ਅਸੀਂ ਬੋਰਡ ਕੱਟਾਂ ਤੋਂ ਪਾਰ ਨਹੀਂ ਜਾਣਾ। ਇਹ ਵਰਨਣਯੋਗ ਹੈ ਕਿ ਬਾਕੀ ਕੈਨੇਡਾ ਦੇ ਮੁਕਾਬਲੇ ਏਧਰ ਜ਼ਿਆਦਾ ਸਖਤੀ ਦੇਖੀ ਜਾ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਸਾਡੀ ਹਮੇਸ਼ਾ ਪਹਿਲ ਰਹੀ ਹੈ ਕਿ ਹਰ ਭਾਈਚਾਰੇ ਨੂੰ ਅੱਗੇ ਵਧਾਇਆ ਜਾਵੇ। ਇਸੇ ਲਈ ਏਧਰ ਹਸਪਤਾਲ ਵੱਧ ਬਣਾਏ ਜਾਣਗੇ ਅਤੇ ਸਕੂਲ ਵੀ ਤਾਂ ਕਿ ਇਹ ਭਾਈਚਾਰੇ ਵੀ ਬਾਕੀਆਂ ਨਾਲ ਵਰ ਮੇਚ ਸਕਣ।


Like it? Share with your friends!

0

ਸੂਬਾ ਜੀਪੀ ਪ੍ਰੋਜੈਕਟ ਨੂੰ ਸਮਰਪਿਤ : ਰੈੱਡਫੋਰਡ