ਜੈਸ਼-ਏ-ਮੁਹੰਮਦ ਨੇ ਉਤਰਾਖੰਡ ਦੇ ਸਟੇਸ਼ਨਾਂ ਅਤੇ ਟੂਰਿਸਟ ਸਥਾਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ


ਦੇਹਰਾਦੂਨ, 27 ਫਰਵਰੀ (ਏਜੰਸੀ) : ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਹਰਿਦੁਆਰ ਦੇ ਸਾਬਕਾ ਰੇਲਵੇ ਅਧਿਕਾਰੀ ਨੂੰ ਕਥਿਤ ਤੌਰ ‘ਤੇ ਚਿੱਠੀ ਲਿਖ ਕੇ ਉਤਰਾਖੰਡ ਦੇ ਮੁੱਖ ਰੇਲਵੇ ਸਟੇਸ਼ਨਾਂ ਅਤੇ ਟੂਰਿਸਟ ਸਥਾਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਹਰਿਦੁਆਰ ਦੇ ਐੱਸ. ਐੱਸ. ਪੀ. ਅਰੁਣ ਮੋਹਨ ਜੋਸ਼ੀ ਨੇ ਦੱਸਿਆ ਕਿ ਹਰਿਦੁਆਰ ਦੇ ਸਾਬਕਾ ਰੇਲਵੇ ਸੁਪਰਡੈਂਟ ਨੂੰ ਅੱਜ ਕਥਿਤ ਤੌਰ ‘ਤੇ ਜੈਸ਼-ਏ-ਮੁਹੰਮਦ ਦੇ ਕਰਾਚੀ ਦੇ ਏਰੀਆ ਕਮਾਂਡਰ ਵਲੋਂ ਲਿਖੀ ਗਈ ਇਕ ਚਿੱਠੀ ਪ੍ਰਾਪਤ ਹੋਈ, ਜਿਸ ਤੋਂ ਬਾਅਦ ਸੂਬੇ ਦੇ ਮੁੱਖ ਰੇਲਵੇ ਸਟੇਸ਼ਨਾਂ ਅਤੇ ਟੂਰਿਸਟ ਸਥਾਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਚਿੱਠੀ ‘ਚ ਸੰਸਦ ‘ਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਦਾ ਬਦਲਾ ਲੈਣ ਲਈ ਹਰਿਦੁਆਰ, ਦੇਹਰਾਦੂਨ, ਕਾਠਗੋਦਾਮ ਰੇਲਵੇ ਸਟੇਸ਼ਨਾਂ ਸਮੇਤ ਟੂਰਿਸਟ ਅਤੇ ਧਾਰਮਿਕ ਸਥਲਾਂ ਨੂੰ ਬੰਬ ਨਾਲ ਉਡਾਉਣ ਦੀ ਗੱਲ ਕਹੀ ਗਈ ਹੈ। ਜੋਸ਼ੀ ਨੇ ਦੱਸਿਆ ਕਿ ਇਸ ਸੰਬੰਧ ਵਿਚ ਸਭ ਪਹਿਲੂਆਂ ‘ਤੇ ਜਾਂਚ ਕੀਤੀ ਜਾ ਰਹੀ ਹੈ।


Like it? Share with your friends!

0

ਜੈਸ਼-ਏ-ਮੁਹੰਮਦ ਨੇ ਉਤਰਾਖੰਡ ਦੇ ਸਟੇਸ਼ਨਾਂ ਅਤੇ ਟੂਰਿਸਟ ਸਥਾਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ