ਜੇਪੀਸੀ 'ਚ ਗਵਾਹ ਵਜੋਂ ਪੇਸ਼ ਹੋਣਾ ਚਾਹੁੰਦੇ ਹਨ ਰਾਜਾ


ਨਵੀਂ ਦਿੱਲੀ, 23 ਫਰਵਰੀ (ਏਜੰਸੀ) : 2-ਜੀ ਸਪੈਕਟਰਮ ਘਪਲੇ ਮਾਮਲੇ ‘ਚ ਦੋਸ਼ੀ ਸਾਬਕਾ ਦੂਰਸੰਚਾਰ ਮੰਤਰੀ ਏ-ਰਾਜਾ ਸੰਯੁਕਤ ਸੰਸਦੀ ਕਮੇਟੀ (ਜੇਪੀਸੀ) ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਣਾ ਚਾਹੁੰਦੇ ਹਨ। ਰਾਜਾ ਨੇ ਲੋਕ ਸਭਾ ਪ੍ਰਧਾਨ ਮੀਰਾ ਕੁਮਾਰ ਤੋਂ ਉਨ੍ਹਾਂ ਦੇ ਦਫਤਰ ‘ਚ ਮੁਲਾਕਾਤ ਕੀਤੀ ਅਤੇ ਜੇਪੀਸੀ ਸਾਹਮਣੇ ਗਵਾਹ ਦੇ ਤੌਰ ‘ਤੇ ਹਾਜ਼ਰ ਹੋਣ ਦੀ ਇੱਛਾ ਜਤਾਈ। ਜੇਪੀਸੀ ‘ਚ ਡੀਐਮਕੇ ਮੈਂਬਰ ਟੀਆਰæ ਬਾਲੂ ਅਤੇ ਟੀæ ਸ਼ਿਵਾ ਵਲੋਂ ਰਾਜਾ ਨੂੰ ਗਵਾਹ ਦੇ ਤੌਰ ‘ਤੇ ਬੁਲਾਉਣ ਲਈ ਕਮੇਟੀ ਦੇ ਪ੍ਰਧਾਨ ਪੀਸੀ ਚਾਕੋ ‘ਤੇ ਦਬਾਅ ਬਣਾਇਆ ਜਾ ਰਿਹਾ ਸੀ। ਇਨ੍ਹਾਂ ਦੀ ਇਹ ਵੀ ਮੰਗ ਸੀ ਕਿ ਅਟਾਰਨੀ ਜਨਰਲ ਜੀਈ ਵਾਹਨਵਤੀ ਕਮੇਟੀ ਸਾਹਮਣੇ ਫਿਰ ਤੋਂ ਬੁਲਾਇਆ ਜਾਵੇ।

ਵਾਹਨਵਤੀ ਨੇ ਇਸ ਮਹੀਨੇ ਜੇਪੀਸੀ ਸਾਹਮਣੇ ਕਿਹਾ ਸੀ ਕਿ ਰਾਜਾ ਨੇ 2008 ‘ਚ 2-ਜੀ ਲਾਈਸੈਂਸ ਨਾਲ ਸਬੰਧਿਤ ਵਿਵਾਦਪੂਰਨ ਪ੍ਰੈਸ ਨੋਟ ਨੂੰ ਆਖਰੀ ਪਲਾਂ ‘ਚ ਬਦਲ ਦਿੱਤਾ ਸੀ। ਵਾਹਨਵਤੀ ਉਸ ਸਮੇਂ ਸਾਲਿਸਿਟਰ ਜਨਰਲ ਸਨ। ਚਾਕੋ ਤਕਰੀਬਨ ਰਾਜਾ ਨੂੰ ਗਵਾਹ ਦੇ ਤੌਰ ‘ਤੇ ਬੁਲਾਉਣ ਦੇ ਖਿਲਾਫ ਹਨ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਮੈਂਬਰਾਂ ਨੂੰ ਦੱਸਿਆ ਕਿ ਇਕ ਦੋਸ਼ੀ ਦੇ ਤੌਰ ‘ਤੇ ਉਨ੍ਹਾਂ ਨੂੰ ਕਾਨੂੰਨੀ ਸੁਰੱਖਿਆ ਪ੍ਰਾਪਤ ਹੈ ਅਤੇ ਉਹ ਕਿਸੇ ਕਮੇਟੀ ਦੇ ਸਾਹਮਣੇ ਨਵਾਂ ਖੁਲਾਸਾ ਨਹੀਂ ਕਰ ਸਕਦੇ ਹਨ। ਇਸ ਲਈ ਰਾਜਾ ਨੂੰ ਬੁਲਾਉਣ ਦਾ ਕੋਈ ਮਤਲਬ ਨਹੀਂ ਹੈ। ਪਰ ਚਾਕੋ ਨੂੰ ਅਜੇ ਇਸ ਵਿਸ਼ੇ ‘ਤੇ ਅੰਤਿਮ ਫੈਸਲਾ ਕਰਨਾ ਹੈ। ਚਾਕੋ ਨੇ ਹਾਲ ਹੀ ‘ਚ ਕਿਹਾ ਸੀ ਕਿ ਜੇ ਰਾਜਾ ਨੂੰ ਬੁਲਾਇਆ ਜਾਵੇਗਾ, ਉਹ ਅੰਤਿਮ ਗਵਾਹ ਹੋਣਗੇ।


Like it? Share with your friends!

0

ਜੇਪੀਸੀ 'ਚ ਗਵਾਹ ਵਜੋਂ ਪੇਸ਼ ਹੋਣਾ ਚਾਹੁੰਦੇ ਹਨ ਰਾਜਾ