ਕੀਸਟੋਨ ਨੂੰ ਲੈ ਕੇ ਉਮੀਦ ਰੱਖਦੀ ਹੈ ਰੈੱਡਫੋਰਡ

ਵਾਸ਼ਿੰਗਟਨ, (ਪਪ) ਅਲਬਰਟਾ ਦੀ ਪ੍ਰੀਮੀਅਰ ਐਲੀਸਨ ਰੈੱਡਫੋਰਡ ਵਾਸਿੰਗਟਨ ਗਈ ਸੀ, ਜਿੱਥੇ ਉਹ ਆਪਣੀ ਕੀਸਟੋਨ ਐਕਸਐਲ ਪਾਈਪਲਾਈਨ ਨੂੰ ਅਜਿਹੇ ਮੁਲਕ ਨੂੰ ਵੇਚਣ ਲਈ ਪ੍ਰਤੀਬੱਧ ਨਜ਼ਰ ਆਈ ਜਿਹੜਾ ਮੁਲਕ ਹਰ ਨਵੇਂ ਚੱਕਰਵਾਤ, ਤੂਫਾਨ, ਸੋਕੇ ਤੇ ਜੰਗਲ ਦੀ ਅੱਗ ਕਾਰਨ ਵਾਤਾਵਰਣ ਵਿੱਚ ਹੋ ਰਹੀਆਂ ਤਬਦੀਲੀਆਂ ਪ੍ਰਤੀ ਹੋਰ ਸੰਵੇਦਨਸ਼ੀਲ ਹੁੰਦਾ ਜਾ ਰਿਹਾ ਹੈ। ਰੈੱਡਫੋਰਡ ਕੈਨੇਡਾ ਪਰਤ ਆਈ। ਉਹ ਗਵਰਨਰਜ਼ ਨਾਲ ਮੁਲਾਕਾਤ ਕਰਨ ਲਈ ਸਲਾਨਾ ਗਵਰਨਰਜ਼ ਕਾਨਫਰੰਸ ਵਿੱਚ ਹਿੱਸਾ ਲੈਣ ਵਾਸਤੇ ਵਾਸ਼ਿੰਗਟਨ ਗਈ ਸੀ। 18 ਮਹੀਨੇ ਪਹਿਲਾਂ ਪ੍ਰੀਮੀਅਰ ਬਣਨ ਤੋਂ ਬਾਅਦ ਰੈੱਡਫੋਰਡ ਦਾ ਇਹ ਪਹਿਲਾ ਵਾਸ਼ਿੰਗਟਨ ਦੌਰਾ ਸੀ। ਉਨਾਂ ਇਹ ਪਾਇਆ ਕਿ ਐਨਰਜੀ ਸਕਿਊਰਿਟੀ, ਰੋਜ਼ਗਾਰ ਤੇ ਆਰਥਿਕ ਫਾਇਦੇ ਵਰਗੇ ਨੁਕਤੇ ਅਮਰੀਕੀ ਅਧਿਕਾਰੀਆਂ ਨੂੰ ਮਨਜੂਰ ਸਨ।

ਅਜੇ ਵੀ ਵਾਤਾਵਰਣ ਤੇ ਵਾਤਾਵਰਣ ਵਿੱਚ ਹੋ ਰਹੀਆਂ ਤਬਦੀਲੀਆਂ ਦੀ ਸੂਚੀ ਵਿੱਚ ਮੂਹਰਲੀ ਥਾਂ ਹੈ। ਰੈੱਡਫੋਰਡ ਨੇ ਆਖਿਆ ਕਿ ਉਹ ਇਹ ਜਾਨਣਾ ਚਾਹੁੰਦੇ ਹਨ ਕਿ ਗੈਸਾਂ ਦੇ ਰਿਸਾਅ ਨੂੰ ਘੱਟ ਕਰਨ ਲਈ ਕੈਨੇਡਾ ਤੇ ਅਲਬਰਟਾ ਕੀ ਕਰ ਰਹੇ ਹਨ। ਉਨਾਂ ਆਖਿਆ ਕਿ ਉਨਾਂ ਦੱਸਿਆ ਹੈ ਕਿ ਅਲਬਰਟਾ ਨੇ ਕਾਰਬਨ ਰੋਕਣ ਤੇ ਇਸ ਦੇ ਭੰਡਾਰ ਲਈ ਤੇ ਆਇਲਸੈਂਡਜ਼ ਦੀ ਨਿਗਰਾਨੀ ਲਈ ਅਲਬਰਟਾ 3.5 ਬਿਲੀਅਨ ਡਾਲਰ ਖਰਚ ਕਰ ਚੁੱਕਿਆ ਹੈ। ਉਨਾਂ ਇਹ ਵੀ ਆਖਿਆ ਕਿ ਨਾਰਥ ਅਮਰੀਕਾ ਵਿੱਚ ਸਿਰਫ ਅਲਬਰਟਾ ਹੀ ਹੈ ਜਿਹੜਾ ਕਾਰਬਨ ਟੈਕਸ ਲਾਉਂਦਾ ਹੈ। ਕਲੀਨ ਐਨਰਜੀ ਟੈਕਨਾਲੋਜੀ ਦੇ ਵਿਕਾਸ ਲਈ 207 ਵਿੱਚ ਲਾਈ ਗਈ ਕਾਰਬਨ ਫੀਸ ਰਾਹੀਂ ਹੁਣ ਤੱਕ 312 ਮਿਲੀਅਨ ਡਾਲਰ ਇੱਕਠੇ ਹੋ ਚੁੱਕੇ ਹਨ।