ਜ਼ਿਲ੍ਹੇ ਦੀ ਸਰਕਾਰੀ ਵੈਬਸਾਈਟ ਸੁਰੂ ਕਰਨ ਵਾਲੇ ਨੀਰਜ ਗਰਗ ਨੂੰ ਕੀਤਾ ਸਨਮਾਨਿਤ

ਬਰਨਾਲਾ, 29 ਜਨਵਰੀ (ਜੀਵਨ ਰਾਮਗੜ੍ਹ) : ਗਣਤੰਤਰਤਾ ਦਿਹਾੜੇ ਤੇ ਅਵਿਨਾਸ਼ ਚੰਦਰ ਮੁੱਖ ਸੰਸਦੀ ਸਕੱਤਰ ਉਚੇਰੀ ਸਿੱਖਿਆ ਪੰਜਾਬ ਸਰਕਾਰ ਵੱਲੋ ਜ਼ਿਲ੍ਹਾ ਬਰਨਾਲਾ ਦੀ ਸਰਕਾਰੀ ਵੈਬਸਾਈਟ barnala.gov.in ਜੋ ਕਿ ਪੰਜਾਬ ਦੀ ਦੂਜੀ ਬਹੁ-ਭਾਸ਼ਾਈ ਵੈਬਸਾਈਟ ਹੈ, ਸੁਰੂ ਕਰਨ ਅਤੇ ਬਰਨਾਲਾ ਜ਼ਿਲ੍ਹੇ ਵਿਖੇ ਵੀਡਿਉ ਕਾਨਫਰੰਸਿੰਗ ਵੀ ਸੁਰੂ ਕਰਨ ਤੇ ਨੀਰਜ ਗਰਗ ਡੀ.ਆਈ.ਓ., ਐਨ.ਆਈ.ਸੀ, ਡੀ.ਸੀ. ਦਫ਼ਤਰ ਬਰਨਾਲਾ ਨੂੰ ਵਿਸ਼ੇਸ ਸਨਮਾਨ ਦੇ ਕੇ ਨਵਾਜਿਆ ਗਿਆ। ਬਰਨਾਲਾ ਪ੍ਰਸਾਸ਼ਨ ਪਾਸ ਰੋਜਾਨਾ ਪ੍ਰਾਪਤ ਹੋਣ ਵਾਲੇ ਸਾਰੇ ਪੱਤਰ ਵਿਵਹਾਰ ਦਾ ਮੁਕੰਮਲ ਕੰਪਿਊਟਰੀਕਰਨ ਵੀ ਸੁਰੂ ਹੋ ਚੁੱਕਾ ਹੈ। ਨੀਰਜ ਗਰਗ ਨੇ ਦੱਸਿਆ ਕਿ ਇਸ ਵੈਬਸਾਈਟ ਦਾ ਉਦੇਸ਼ ਜ਼ਿਲ੍ਹਾ ਬਰਨਾਲਾ ਦੇ ਇਤਿਹਾਸ, ਗਤੀਵਿਧੀਆਂ, ਪ੍ਰਬੰਧਕੀ ਢਾਂਚੇ ਅਤੇ ਵੱਖ-ਵੱਖ ਵਿਭਾਗਾਂ ਦੁਆਰਾ ਕੀਤੇ ਜਾ ਰਹੇ ਕੰਮਾਂ ਤੋਂ ਆਮ ਜਨਤਾ ਨੂੰ ਜਾਣੂ ਕਰਵਾਉਣਾ ਹੈ। ਉਹਨਾਂ ਦੱਸਿਆ ਕਿ ਆਮ ਜਨਤਾ ਦੀ ਸਹੂਲਤ ਲਈ ਜ਼ਿਲ੍ਹਾ ਪੱਧਰ ‘ਤੇ ਚੱਲ ਰਹੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਉਪਲੱਬਧ ਕਰਵਾਈ ਗਈ ਹੈ।

Facebook Comments

Comments are closed.