ਰੈੱਡਫੋਰਡ ਨੇ ਕਿੰਡਰਗਾਰਟਨ ਤੋਂ ਪਾਸਾ ਵੱਟਿਆ


ਐਡਮਿੰਟਨ, (ਪਪ) ਬੀਤੇ ਦਿਨੀਂ ਸਿਖਿਆ ਮੰਤਰੀ ਜੈੱਫ ਜੌਹਨਸਨ ਨੇ ਇਸ਼ਾਰਾ ਕੀਤਾ ਕਿ ਫੁੱਲ-ਡੇ ਕਿੰਡਰਗਾਰਟਨ ਸਕੂਲਾਂ ਬਾਰੇ ਪ੍ਰੀਮੀਅਰ ਆਪਣੇ ਪਹਿਲੇ ਵਾਅਦੇ ‘ਤੇ ਡਾਵਾਂਡੋਲ ਨਜ਼ਰ ਆ ਰਹੀ ਹੈ। ਉਹ ਕਿਸੇ ਤਰ•ਾਂ ਦੀ ਫੰਡ ਵਾਲੀ ਮਦਦ ਕਰਦੀ ਦਿਖਾਈ ਨਹੀਂ ਦੇ ਰਹੀ। ਰੈੱਡਫੋਰਡ ਨੇ ਇਹ ਵਾਅਦਾ ਕੀਤਾ ਸੀ ਕਿ ਚੋਣਾਂ ਤੋਂ ਛੇਤੀ ਬਾਦ ਹੀ ਇਹ ਕਾਰਜ ਸ਼ੁਰੂ ਕਰ ਦਿੱਤੇ ਜਾਣਗੇ, ਪਰ ਮੰਤਰੀ ਦੇ ਇਸ਼ਾਰੇ ਮੁਤਾਬਿਕ ਹੁਣ ਇਸ ਪਾਸੇ ਕਟੌਤੀ ਸ਼ੁਰੂ ਹੋ ਚੁੱਕੀ ਹੈ। ਉਹ ਸਕੂਲ ਕਾਉਂਲਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰ ਰਹੇ ਸਨ। ਲਿਬਰਲ ਆਗੂ ਰਾਜ ਸ਼ਰਮਨ ਨੇ ਕਿਹਾ ਕਿ ਪ੍ਰੀਮੀਅਰ ਹਰ ਮਾਮਲੇ ਵਿੱਚ ਚਮਚਾਗਿਰੀ ਮਾਰਦੀ ਨਜ਼ਰ ਆ ਰਹੀ ਹੈ, ਚਾਹੇ ਉਹ ਨਵੇਂ ਟੈਕਸ ਨਾ ਲਾਏ ਜਾਣ ਵਾਲੀ ਗੱਲ ਹੋਵੇ।

ਕਿਸੇ ਤਰ•ਾਂ ਦੀ ਸਰਵਿਸ ਕੱਟਣ ਦੀ ਗੱਲ ਹੋਵੇ ਤੇ ਚਾਹੇ ਕੋਈ ਹੋਰ ਚੋਣਾਂ ਦੌਰਾਨ ਕੀਤਾ ਵਾਅਦਾ। ‘ਤੁਹਾਨੂੰ ਇਹ ਦੋਵੇਂ ਪਾਸਿਆਂ ਤੋਂ ਹੀ ਰਾਸ ਨਹੀਂ ਆ ਸਕਦਾ, ਚਾਹੇ ਤਾਂ ਤੁਸੀਂ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਲਗਾਓ, ਤੇ ਜਾਂ ਫਿਰ ਕੋਟ ਕਰੋ।’ ਰਾਜ ਸ਼ਰਮਨ ਨੇ ਕਿਹਾ ਕਿ ਅਲਬਰਟਾਵਾਸੀ ਨਹੀਂ ਚਾਹੁੰਦੇ ਕਿ ਉਹਨਾਂ ਨਾਲ ਕੀਤੇ ਵਾਅਦੇ ਨਿਭਾਏ ਨਾ ਜਾਣ। ਲਿਬਰਲ ਐਜੂਕੇਸ਼ਨ ਕ੍ਰਿਟਿਕ ਕੇਂਟ ਹੇਹਰ ਨੇ ਕਿਹਾ ਕਿ ਮੰਤਰੀ ਦਾ ਇਸ਼ਾਰਾ ਇਹ ਦੱਸ ਰਿਹਾ ਸੀ ਕਿ ਸਾਡੀ ਸਰਕਾਰ ਸਿਖਿਆ ਵਾਲੇ ਪਾਸੇ ਤੋਂ ਮੂੰਹ ਮੋੜ ਰਹੀ ਹੈ। ‘ਚੋਣ ਦੌਰਾਨ ਪੀਸੀ ਪਾਰਟੀ ਨੇ ਸਿਖਿਆ ਦੇ ਮਾਮਲੇ ਵਿੱਚ ਕਈ ਤਰ•ਾਂ ਦੇ ਲਾਲਚ ਲੋਕਾਂ ਨੂੰ ਦਿਖਾਏ ਸਨ। ਅੱਜ ਕਈ ਸਕੂਲਾਂ ਦੀਆਂ ਇਮਾਰਤਾਂ ਹੀ ਸਹੀ ਨਹੀਂ ਅਤੇ ਇਸ ਸਾਲ ਦੇ ਬੱਜਟ ਵਿੱਚ ਕਿੰਡਰਗਾਰਟਨ ਦਾ ਕਿਤੇ ਨਾਮੋ ਨਿਸ਼ਾਨ ਵੀ ਨਜ਼ਰ ਨਹੀਂ ਆ ਰਿਹਾ। ਇਹ ਪ੍ਰਗਟਾਵਾ ਹੇਹਰ ਨੇ ਕੀਤਾ।

ਜੌਹਨਸਨ ਨੇ ਕਿਹਾ ਕਿ ਕਿੰਡਰਗਾਰਟਨ ਉਹ ਉਪਰਾਲਾ ਹੈ, ਜਿਹੜਾ ਸਿਖਿਆ, ਸਿਹਤ ਅਤੇ ਮਨੁੱਖੀ ਵਸੀਲਿਆਂ ਦੇ ਮੰਤਰਾਲਿਆਂ ਨੇ ਰਲਕੇ ਕਰਨਾ ਹੈ। ਓਧਰ ਹੇਹਰ ਨੇ ਕਿਹਾ ਕਿ ਮੰਤਰੀ ਦੀਆਂ ਗੱਲਾਂ ਇਸ ਮਾਮਲੇ ਤੋਂ ਟਾਲਾ ਵੱਟਣਾ ਹੀ ਹਨ।


Like it? Share with your friends!

0

ਰੈੱਡਫੋਰਡ ਨੇ ਕਿੰਡਰਗਾਰਟਨ ਤੋਂ ਪਾਸਾ ਵੱਟਿਆ