ਪ੍ਰੀਮੀਅਰ ਨੂੰ 1.1 ਬਿਲੀਅਨ ਕਰਜ਼ੇ ਬਾਰੇ ਸਪਸ਼ਟ ਹੋਣਾ ਪਵੇਗਾ


ਕੈਲਗਰੀ, (ਪਪ) : ਲਿਬਰਲ ਪਾਰਟੀ ਲੀਡਰਸ਼ਿਪ ਨੇ ਕਿਹਾ ਹੈ ਕਿ ਹਾਈਵੇਅ 63 ਪ੍ਰੋਜੈਕਟ ਬਾਰੇ ਪ੍ਰੀਮੀਅਰ ਰੈੱਡਫੋਰਡ ਨੂੰ ਸਪਸ਼ਟ ਹੋਣਾ ਪਵੇਗਾ। ਉਹਨਾਂ ਇਹ ਵੀ ਕਿਹਾ ਕਿ ਆਪਣੀ ਟੈਲੀਵਿਜ਼ਨ ਗੱਲਬਾਤ ਵਿੱਚ ਪ੍ਰੀਮੀਅਰ ਇਸ ਪ੍ਰੋਜੈਕਟ ਬਾਰੇ ਸਪਸ਼ਟ ਕਰਨ ਤੋਂ ਕੰਨੀ ਕਤਰਾ ਗਈ। ਪਿਛਲੇ ਸਾਲ ਟਰਾਂਸਪੋਰਟ ਮੰਤਰੀ ਰਿੱਕ ਮਕਲਵਰ ਨੇ ਕਿਹਾ ਸੀ ਕਿ ਸੂਬੇ ਨੂੰ 1.1 ਬਿਲੀਅਨ ਹਾਈਵੇ 63 ਪ੍ਰੋਜੈਕਟ ਵਾਸਤੇ ਕੁਝ ਨਾ ਕੁਝ ਉਧਾਰ ਚੁੱਕਣਾ ਪਵੇਗਾ। ਲਿਬਰਲ ਆਗੂਆਂ ਨੇ ਕਿਹਾ ਕਿ ਸਾਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਇਸ ਹਾਈਵੇ ਪ੍ਰੋਜੈਕਟ ਵਾਸਤੇ ਕਿੰਨਾ ਕਰਜ਼ ਚੁੱਕਿਆ ਗਿਆ ਹੈ ਤੇ ਇਸਦਾ ਭਾਰ ਲੋਕਾਂ ਉੱਪਰ ਕਿੰਨਾ ਪਵੇਗਾ। ਉਹਨਾਂ ਇਸ ਸਾਰੇ ਪ੍ਰੋਜੈਕਟ ਦੀ ਪਾਰਦਰਸ਼ਤਾ ਉੱਤੇ ਬੱਲ ਦਿੱਤਾ ਹੈ। ਉਹਨਾਂ ਕਿਹਾ ਕਿ ਪ੍ਰੀਮੀਅਰ ਨੂੰ ਜਲਦ ਹੀ ਇਸ ਸਾਰੇ ਭੇਦ ਨੂੰ ਬੇਪਰਦ ਕਰਨਾ ਹੋਵੇਗਾ ਤੇ ਲੋਕਾਂ ਸਾਹਮਣੇ ਲਿਆਉਣਾ ਹੋਵੇਗਾ।


Like it? Share with your friends!

0

ਪ੍ਰੀਮੀਅਰ ਨੂੰ 1.1 ਬਿਲੀਅਨ ਕਰਜ਼ੇ ਬਾਰੇ ਸਪਸ਼ਟ ਹੋਣਾ ਪਵੇਗਾ