ਨੈਬਰਾਸਕਾ ਦੇ ਪਾਈਪਲਾਈਨ ਰੂਟ ਬਦਲੀ ਦੇ ਫੈਸਲੇ ਦਾ ਸਵਾਗਤ, ਪਰ ਔਕੜਾਂ ਬਹੁਤ ਨੇ ਅਜੇ


ਕੈਲਗਰੀ, (ਪਪ) ਅਲਬਰਟਾ ਸਰਕਾਰ ਨੇ ਨੈਬਰਾਸਕਾ ਦੇ ਪਾਈਪਲਾਈਨ ਦੇ ਨਵੇਂ ਰੂਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ, ਪਰੰਤੂ ਵਿਰੋਧੀਆਂ ਦਾ ਮੰਨਣਾ ਹੈ ਕਿ ਅਜੇ ਇਸ ਮੈਗਾਪ੍ਰੋਜੈਕਟ ਲਈ ਓਬਾਮਾ ਸਰਕਾਰ ਦੀ ਹਰੀ ਝੰਡੀ ਦੀ ਬਹੁਤ ਸਖਤ ਜ਼ਰੂਰਤ ਹੈ। ਨੈਬਰਾਸਕਾ ਗਵਰਨਰ ਡੇਵ ਹੀਂਨੇਮਨ ਦੀ ਸਟੇਟਮੈਂਟ ਨੇ ਇਸ ਬਾਰੇ ਬਹੁਤ ਕੁਝ ਸਾਫ ਕਰ ਦਿੱਤਾ ਹੈ। ਇਸ ਬਿਆਨ ਨੂੰ ਪਾਈਪਲਾਈਨ ਦੇ ਰਾਹ ਨੂੰ ਸਾਫ ਕਰਨ ਵਾਲਾ ਵੀ ਮੰਨਿਆ ਜਾ ਰਿਹਾ ਹੈ। ਇਹ ਯੂ.ਐੱਸ ਸਰਕਾਰ ਦੇ ਆਖਿਰੀ ਫੈਸਲੇ ਦੀ ਨਿਸ਼ਾਨਦੇਹੀ ਵੀ ਕਰਦਾ ਹੈ। ਇਹ ਵੀ ਹੁੰਗਾਰਾ ਮਿਲ ਰਿਹਾ ਹੈ ਕਿ ਇਸ ਤਰਵਾਂ ਨਾਲ ਕੈਲਗਰੀ ਦੀ ਕੰਪਨੀ ਟਰਾਂਸਕੈਨੇਡਾ ਕਾਰਪੋਰੇਸ਼ਨ ਨੂੰ ਇਹ ਕਿਹਾ ਜਾਵੇਗਾ ਕਿ ਉਹ ਅਲਬਰਟਾ ਦੇ ਤੇਲ ਨੂੰ ਹਾਰਜੈਸਟੀ ਤੋਂ ਸਟੀਲ ਸਿਟੀ ਦੇ ਟਰਮੀਨਵ ਟਰਾਂਸਫਰ ਕਰ ਸਕੇਗੀ।

ਇਸ ਨਵੇਂ ਰੂਟ ਰਾਹੀਂ ਨੈਬਰਾਸਕਾ ਦੇ ਰੇਤਲੇ ਪਹਾੜਾਂ ਤੋਂ ਦੂਰੀ ਬਣਾਈ ਜਾਵੇਗੀ, ਵਾਤਾਵਰਨ ਨੂੰ ਧਿਆਨ ਵਿੱਚ ਰੱਖਦਿਆਂ ਸਟੇਟ ਦੇ ਅੰਦਰੂਨ ਪਾਣੀ ਦਾ ਵੀ ਖਿਆਲ ਰੱਖਿਆ ਦਾਵੇਗਾ। ਇਹ ਵੀ ਧਿਆਨ ਰੱਖਿਆ ਜਾਵੇਗਾ ਕਿ ਇਸ ਲਾਈਨ ਨਾਲ ਜ਼ਰਖੇਜ਼ ਇਲਾਕਾ ਪ੍ਰਭਾਵਿਤ ਨਾ ਹੋਵੇ। ਵਰਨਣਯੋਗ ਹੈ ਰਿ ਪਿਛਲੇ ਸਾਲ ਨੈਬਰਾਸਕਾ ਸਰਕਾਰ ਵੱਲੋਂ ਇਸ ਸਾਰੇ ਰੂਟ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਯੂਐੱਸ ਸਟੇਟ ਡਿਪਾਰਟਮੈਂਟ ਦੇ ਬੁਲਾਰੇ ਵਿਕਟੋਰੀਆ ਨਿਉਲੈਂਡ ਨੇ ਦੱਸਿਆ ਕਿ ਗਵਰਨਰ ਦੇ ਇਸ ਪ੍ਰਸਤਾਵ ਨੂੰ ਰੀਵੀਉ ਕੀਤਾ ਜਾਵੇਗਾ ਅਤੇ ਮਾਰਚ ਤੱਕ ਕੋਈ ਫੈਸਲਾ ਸਾਹਮਣੇ ਆਵੇਗਾ। ਇਹ 1,879 ਕਿਲੇਮੀਟਰ ਲੰਬੀ ਪਾਈਪਲਾਈਨ ਨੂੰ 2.3 ਬਿਲੀਅਨ ਡਾਲਰ ਦੇ ਇੱਕ ਹੋਰ ਪ੍ਰੋਜੈਕਟ ਨਾਲ ਜੋੜਿਆ ਜਾਵੇਗਾ।


Like it? Share with your friends!

0

ਨੈਬਰਾਸਕਾ ਦੇ ਪਾਈਪਲਾਈਨ ਰੂਟ ਬਦਲੀ ਦੇ ਫੈਸਲੇ ਦਾ ਸਵਾਗਤ, ਪਰ ਔਕੜਾਂ ਬਹੁਤ ਨੇ ਅਜੇ