ਏਜੰਸੀਆਂ, ਬੋਰਡਾਂ ਅਤੇ ਕਮਿਸ਼ਨਾਂ ਵਿੱਚ ਲਿੰਗਕ ਵਖਰੇਵਾਂ ਜਾਰੀ : ਬਲੈਕਮੈਨ


ਐਡਮਿੰਟਨ, (ਪਪ) ਐਡਮਿੰਟਨ ਦੇ ਕੇਂਦਰੀ ਇਲਾਕੇ ਦੇ ਲਿਬਰਲ ਐਮ ਐਲ ਏ ਲੌਰੀ ਬਲੈਕਮੈਨ ਨੇ ਕਿਹਾ ਕਿ ਸਰਕਾਰ ਨੇ ਅਲਬਰਟਾ ਲੇਬਰ ਰਿਲੇਸ਼ਨਜ਼ ਬੋਰਡ (ਏਐਲਆਰਬੀ) ਵਿੱਚ ਲਏ ਗਏ ਨਵੇਂ 8 ਮੈਂਬਰਾਂ ਵਿੱਚੋਂ ਇੱਕ ਵੀ ਔਰਤ ਨੂੰ ਪਹਿਲ ਨਹੀਂ ਦਿੱਤੀ। ਉਹਨਾਂ ਸਵਾਲ ਕੀਤਾ ਕਿ ਇਹਨਾਂ ਮੈਂਬਰਾਂ ਦੇ ਲਏ ਜਾਣ ਵੇਲੇ ਲਿੰਗਕ ਅਤੇ ਐਥਨਿਕਤਾ ਨੂੰ ਧਿਆਨ ਵਿੱਚ ਕਿਉਂ ਨਹੀਂ ਰੱਖਿਆ ਗਿਆ, ਜਦਕਿ ਆਮ ਤੌਰ ਉੱਤੇ ਬੋਰਡਾਂ ਜਾਂ ਕਮਿਸ਼ਨਾਂ ਦੇ ਮੈਂਬਰਾਂ ਵੇਲੇ ਇਹ ਗੱਲ ਧਿਆਨ ਵਿੱਚ ਰੱਖੀ ਜਾਂਦੀ ਹੈ। ਬਲੈਕਮੈਨ ਨੇ ਕਿਹਾ ਕਿ ਇਸ ਤਰ•ਾਂ ਅਸੀਂ ਲਿੰਗਕ ਭੇਦਭਾਵ ਪੈਦਾ ਕਰਕੇ ਅਲਬਰਟਾ ਨੂੰ ਕਮਜ਼ੋਰ ਕਰ ਰਹੇ ਹੋਵਾਂਗੇ। ਇਹ ਬਹੁਤ ਸਾਰੀਆਂ ਹੋਰ ਵਖਰੇਵਾਂ ਸਮੱਸਿਆਵਾਂ ਨੂੰ ਜਨਮ ਦੇਵੇਗਾ। ਉਹਨਾਂ ਕਿਹਾ ਕਿ ਮੈਂ ਇਸ ਗੱਲ ਦਾ ਧਾਰਨੀ ਹਾਂ ਕਿ ਅਲਬਰਟਾ ਦੀਆਂ ਏਜੰਸੀਆਂ ਵਿੱਚ, ਬੋਰਡਾਂ ਵਿੱਚ ਅਤੇ ਕਮਿਸ਼ਨਾਂ ਵਿੱਚ ਔਰਤਾਂ ੱਤੇ ਘੱਟ ਗਿਣਤੀ ਫਿਰਕਿਆਂ ਨੂੰ ਪਹਿਲ ਦਿੱਤੀ ਜਾਵੇ। ਇਸ ਪਾਸੇ ਸਾਨੂੰ ਤਰੱਕੀ ਕਰਨੀ ਚਾਹੀਦੀ ਹੈ। ਇਹਨਾਂ ਵਿੱਚ ਵੀ ਟੇਲੈਂਟੇਡ ਲੋਕ ਹਨ, ਜੋ ਸਾਡੇ ਸੂਬੇ ਦੀ ਤਰੱਕੀ ਵਿੱਚ ਹਿੱਸਾ ਪਾ ਸਕਦੇ ਹਨ।


Like it? Share with your friends!

0

ਏਜੰਸੀਆਂ, ਬੋਰਡਾਂ ਅਤੇ ਕਮਿਸ਼ਨਾਂ ਵਿੱਚ ਲਿੰਗਕ ਵਖਰੇਵਾਂ ਜਾਰੀ : ਬਲੈਕਮੈਨ