ਵਿਦੇਸ਼ੀ ਬੈਂਕਾਂ 'ਚ ਰਾਹੁਲ ਗਾਂਧੀ ਦਾ ਵੀ ਕਾਲਾ ਧਨ : ਜੇਠਮਲਾਨੀ


ਨਵੀਂ ਦਿੱਲੀ, 14 ਅਗਸਤ (ਏਜੰਸੀ) : ਦੇਸ਼ ਦੇ ਪ੍ਰਸਿੱਧ ਵਕੀਲ ਅਤੇ ਸੰਸਦ ਮੈਂਬਰ ਰਾਮ ਜੇਠਮਲਾਨੀ ਨੇ ਕਿਹਾ ਹੈ ਕਿ ਵਿਦੇਸ਼ੀ ਬੈਂਕਾਂ ਵਿਚ ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਦਾ ਵੀ ਕਾਲਾ ਧਨ ਹੈ। ਰਾਮਦੇਵ ਦੇ ਅੰਦੋਲਨ ਦਾ ਸਮਰਥਨ ਕਰਨ ਪਹੁੰਚੇ ਰਾਮ ਜੇਠਮਲਾਨੀ ਨੇ ਕਿਹਾ ਕਿ ਸਰਕਾਰ ਵਿਚ ਸ਼ਾਮਿਲ ਕਈ ਲੋਕਾਂ ਦਾ ਕਾਲਾ ਧਨ ਵਿਦੇਸ਼ਾਂ ਵਿਚ ਜਮ੍ਹਾਂ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦਾ ਵੀ ਕਾਲਾ ਧਨ ਵਿਦੇਸ਼ੀ ਬੈਂਕਾਂ ਵਿਚ ਜਮ੍ਹਾਂ ਹੈ, ਜੇਕਰ ਰਾਹੁਲ ਗਾਂਧੀ ਵਿਚ ਹਿੰਮਤ ਹੈ ਤਾਂ ਉਹ ਉਨ੍ਹਾਂ ‘ਤੇ ਮੁਕੱਦਮਾ ਕਰਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਦੇਸ਼ਾਂ ਵਿਚ ਕਾਲਾ ਧਨ ਜਮ੍ਹਾਂਕਰਤਾਵਾਂ ਨੂੰ ਬਚਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਅਦਾਲਤ ਵਿਚ ਕਾਲੇ ਧਨ ਦੀ ਲੜਾਈ ਲੜ ਰਹੇ ਹਨ, ਜਦੋਂ ਕਿ ਬਾਬਾ ਰਾਮਦੇਵ ਲੋਕਾਂ ਦੀ ਅਦਾਲਤ ਵਿਚ ਕਾਲੇ ਧਨ ਦੀ ਲੜਾਈ ਲੜ ਰਹੇ ਹਨ। ਪਿਛਲੇ ਸਾਲ ਰਾਮਲੀਲਾ ਮੈਦਾਨ ਵਿਚ ਜਦੋਂ ਰਾਮਦੇਵ ਦੇ ਸਮਰਥਕਾਂ ਉਤੇ ਪੁਲਿਸ ਨੇ ਕਾਰਵਾਈ ਕੀਤੀ ਸੀ ਤਦ ਜੇਠਮਲਾਨੀ ਨੇ ਹੀ ਸੁਪਰੀਮ ਕੋਰਟ ਵਿਚ ਕੇਸ ਲੜਿਆ ਸੀ।


Like it? Share with your friends!

0

ਵਿਦੇਸ਼ੀ ਬੈਂਕਾਂ 'ਚ ਰਾਹੁਲ ਗਾਂਧੀ ਦਾ ਵੀ ਕਾਲਾ ਧਨ : ਜੇਠਮਲਾਨੀ