ਯਸ਼ਵੰਤ ਸਿਨਹਾ ਨੇ ਕੀਤਾ ਆਤਮ ਸਮਰਪਣ, ਜ਼ਮਾਨਤ ਮਿਲੀ


Yashwant Sinha surrenders, granted bail‎

ਰਾਂਚੀ, 28 ਜੂਨ (ਏਜੰਸੀ) : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਯਸ਼ਵੰਤ ਸਿਨਹਾ ਨੇ ਅੱਜ ਇਥੇ ਇਕ ਸਥਾਨਕ ਅਦਾਲਤ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ। ਉੁਨ੍ਹਾਂ ਵਿਰੁੱਧ ਸਾਲ 2008 ਵਿੱਚ ਤਤਕਾਲੀ ਮਧੂ ਕੌੜਾ ਸਰਕਾਰ ਸਮੇਂ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੀ ਅਗਵਾਈ ਕਰਨ ਸਬੰਧੀ ਮਾਮਲਾ ਸੀ। ਉਸ ਨਾਲ ਸਬੰਧਤ ਮਾਮਲੇ ਵਿਚ ਉੁਨ੍ਹਾਂ ਨੇ ਸਮਰਪਣ ਕੀਤਾ ਹੈ। ਜੁਡੀਸ਼ੀਅਲ ਮੈਜਿਸਟਰੇਟ ਰਾਜੀਵ ਰੰਜਨ ਦੀ ਅਦਾਲਤ ਸਾਹਮਣੇ ਆਤਮ ਸਮਰਪਣ ਕਰਦਿਆਂ ਸਿਨਹਾ ਨੇ ਜ਼ਮਾਨਤ ਦੀ ਪਟੀਸ਼ਨ ਦਾਖ਼ਿਲ ਕੀਤੀ ਅਤੇ ਉੁਨ੍ਹਾਂ ਨੂੰ ਪੰਜ ਹਜ਼ਾਰ ਰੁਪਏ ਦੇ ਬਾਂਡ ’ਤੇ ਜ਼ਮਾਨਤ ਮਿਲ ਗਈ।ਭਾਜਪਾ ਆਗੂ ਸਿਨਹਾ ਨਾਲ ਸਮਰਪਣ ਕਰਨ ਵਾਲਿਆਂ ਵਿੱਚ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਯਦੂਨਾਥ ਪਾਂਡੇ, ਰਾਜ ਸਭਾ ਦੇ ਸਾਬਕਾ ਸਪੀਕਰ ਅਜੈ ਮਾਰੂ ਅਤੇ ਪਾਰਟੀ ਆਗੂ ਸੰਜੇ ਸੇਠ ਸਣੇ ਕਈ ਆਗੂ ਵੀ ਸ਼ਾਮਿਲ ਸਨ। ਇਨ੍ਹਾਂ ਲੋਕਾਂ ਨੂੰ ਵੀ ਜ਼ਮਾਨਤ ਮਿਲ ਗਈ। ਕੌੜਾ ਦੇ ਮੁੱਖ ਮੰਤਰੀ ਕਾਰਜਕਾਲ ਵਿੱਚ ਭਾਜਪਾ ਨੇ 12 ਦਿਨ ਦਾ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਕੀਤਾ ਸੀ। ਇਸ ਵਿੱਚ ਹਰ ਵੱਡੇ ਆਗੂ ਨੂੰ 12 ਵਿੱਚੋਂ ਇਕ ਦਿਨ ਅੰਦੋਲਨ ਦੀ ਅਗਵਾਈ ਕਰਨੀ ਸੀ। ਸਿਨਹਾ ਨੇ ਵੀ ਇਕ ਦਿਨ ਦੀ ਅਗਵਾਈ ਕੀਤੀ ਸੀ ਅਤੇ ਸੜਕ ਆਵਾਜਾਈ ਪ੍ਰਭਾਵਿਤ ਕਰਨ ਦੇ ਦੋਸ਼ ਵਿੱਚ ਉੁਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ।


Like it? Share with your friends!

0

ਯਸ਼ਵੰਤ ਸਿਨਹਾ ਨੇ ਕੀਤਾ ਆਤਮ ਸਮਰਪਣ, ਜ਼ਮਾਨਤ ਮਿਲੀ