ਸੀਚੇਵਾਲ ’ਚ ਕੌਮਾਂਤਰੀ ਕੁਸ਼ਤੀ ਮੁਕਾਬਲਿਆਂ ਦੌਰਾਨ ਈਰਾਨ ਦੇ ਪਹਿਲਵਾਨ ਨੇ ਜਿਤਿਆ ਗੋਲਡ ਮੈਡਲ


ਸੰਤ ਸੀਚੇਵਾਲ ਵੱਲੋਂ ਕੁਸ਼ਤੀ ਅਖਾੜਾ ਖੋਲਣ ਦਾ ਐਲਾਨ

ਸੀਚੇਵਾਲ 15 ਅਪ੍ਰੈਲ(ਪ.ਪ.) : ਸ਼ਹੀਦੇ ਆਜ਼ਮ ਭਗਤ ਸਿੰਘ ਕੌਮਤਰੀ ਟੂਰਨਾਮੈਂਟ ਦੇ ਦੂਜੇ ਦਿਨ ਸੰਤ ਅਵਤਾਰ ਸਿੰਘ ਯਾਦਗਾਰੀ ਖੇਡ ਸਟੇਡੀਅਮ ਸੀਚੇਵਾਲ ‘ਚ ਹੋਏ  ਕੁਸ਼ਤੀ ਮੁਕਾਬਲਿਆਂ ਦੌਰਾਨ । 96 ਕਿਲੋਭਾਰ ਵਰਗ ‘ਚ ਹੋਏ ਫਾਇਨਲ ਮੁਕਾਬਲੇ ‘ਚ ਨਾਈਜੀਰੀਆ ਦੇ ਬਲੋਟਿਕ ਤੇ ਈਰਾਨ ਦੇ ਸਈਦ ਅਮੀਰੀ ਵਿਚਕਾਰ ਫਸਵਾ ਮੁਕਾਬਲਾ ਹੋਇਆ।ਇਸ ‘ਚ ਈਰਾਨ ਦੇ ਅਮੀਰੀ ਨੇ ਪਹਿਲਾ ਸਥਾਨ ਪ੍ਰਪਾਤ ਕੀਤਾ ਉਸ ਨੂੰ ਗੋਲਡ ਮੈਡਲ ਤੇ ਇੱਕ ਲੱਖ ਇੱਕ ਹਜ਼ਾਰ ਦਾ ਨਕਦ ਇਨਾਮ ਤੇ  ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ,ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ,ਟੂਰਨਾਮੈਂਟ ਦੇ ਪ੍ਰਬੰਧਕੀ ਸਕੱਤਰ ਪਹਿਲਵਾਨ ਕਰਤਾਰ ਸਿੰਘ ‘ਤੇ ਸੰਤ ਦਇਆ ਸਿੰਘ ਟਾਹਲੀ ਵਾਲਿਆ ਨੇ ਦਿੱਤਾ। ਇਸ ਭਾਰ ਵਰਗ ’ਚ ਦੂਜੇ ਸਥਾਨ ‘ਤੇ ਨਾਈਜੀਰੀਆ ਦੇ ਬੋਲਟਿਕ ਤੇ ਤੀਜੇ ਸਥਾਨ ‘ਤੇ ਗੁਰਪਾਲ ਸਿੰਘ  ਤੇ ਚੌਥੇ ਸਥਾਨ ‘ਤੇ ਮਨਦੀਪ ਸਿੰਘ ਸੋਧੀਂ ਰਹੇ।

84  ਕਿਲੋ ਭਾਰ ਵਰਗ ‘ਚ ਪਹਿਲਵਾਨ ਪਰਦੀਪ ਸਿੰਘ(ਪੰਜਾਬ) ਭਾਰਤ ਨੇ ਆਪਣੇ ਹੀ ਦੇਸ਼ ਦੇ  ਅਜੀਤ ਸਿੰਘ (ਪੰਜਾਬ) ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦੂਜੇ ਸਥਾਨ ‘ਤੇ ਰਹਿਣ ਵਾਲੇ ਅਜੀਤ ਸਿੰਘ ਨੂੰ 51000 ਹਜ਼ਾਰ ਤੇ ਤੀਜੇ ਸਥਾਨ ‘ਤੇ ਰਹਿਣ ਵਾਲੇ ਮਨਜੀਤ ਸਿੰਘ ਹਰਿਆਣਾ ਨੂੰ 25000 ਹਜ਼ਾਰ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕੁਸ਼ਤੀ ਨੂੰ ਮਾਂ ਖੇਡ ਦੱਸਦਿਆਂ ਐਲਾਨ ਕੀਤਾ ਕਿ ਉਹ ਪੰਜਾਬ ਦੇ ਨੌਜਵਾਨਾਂ ਲਈ ਸੀਚੇਵਾਲ ’ਚ ਜਲਦੀ ਹੀ ਕੁਸ਼ਤੀ ਅਖਾੜਾ ਖੋਲਣ ਦਾ ਪ੍ਰਬੰਧ ਕਰਨਗੇ। ਉਨ•ਾਂ ਕਿਹਾ ਕਿ ਪਹਿਲਵਾਨਾਂ ਦੀ ’ਪਨੀਰੀ’ ਤਿਆਰ ਕਰਨ ਲਈ ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਸੰਤ ਸੀਚੇਵਾਲ ਨੇ ਇਸ ਟੂਰਨਾਂਮੈਂਟ ਦੇ ਪ੍ਰਬੰਧਕ ਸਕੱਤਰ ਪਹਿਲਵਾਨ ਕਰਤਾਰ ਸਿੰਘ ਨੂੰ ਕਿਹਾ ਕਿ ਉਨ•ਾਂ ਨੂੰ ਇਸ ਕੰਮ ਲਈ ਇਕ ਮਾਹਰ ਕੁਸ਼ਤੀ ਕੋਚ ਦਿੱਤਾ ਜਾਵੇ। ਪਿੰਡ ਸੀਚੇਵਾਲ ਵਿਖੇ ਕਰਵਾਈ ਜਾਂਦੀ ਸਲਾਨਾ ਛਿੰਝ ਕੌਮਾਂਤਰੀ ਕੁਸ਼ਤੀ ਮੇਲੇ ਵਿੱਚ ਬਦਲ ਗਈ ਨਾਈਜੀਰੀਆ ਦੇ ਪਹਿਲਵਾਨ ਤੂਫਾਨ ਸਿੰਘ ਨੂੰ ਖੜੀ ਦਮਾਲੀ ਨਾਲ ਸਨਮਾਨ ਕੀਤਾ ਗਿਆ।

ਇਸ ਤੋਂ ਪਹਿਲਾ ਹੋਏ ਘੋਲਾਂ ਦੌਰਾਨ ਪਾਕਿਸਤਾਨ ਦੇ ਅਰਸ਼ਾਦ ਮੁਹੰਮਦ ਨੇ ਭਾਰਤ ਦੇ ਮਲਕੀਤ ਸਿੰਘ ਨੂੰ 5-0 ਦੇ ਫਰਕ ਨਾਲ ਹਰਾਇਆ।ਈਰਾਨ ਦੇ ਪਹਿਲਵਾਨ ਗੈਰੀ ਕਰਗਾਬਾਦ ਨੇ ਭਾਰਤ ਦੇ ਅਨੂਪ ਸਿੰਘ ਨੂੰ ਹਰਾਇਆ।ਨਾਈਜੀਰੀਆ ਦੇ ਏਡੀਬੋਡਿਕ ਨੇ ਭਾਰਤ ਦੇ ਸਿਵ ਨਰਾਇਣ ਨੂੰ ਅੰਕਾਂ ਦੇ ਅਧਾਰ ‘ਤੇ ਹਰਾਇਆ। ਇਸੇ ਤਰ•ਾਂ 96 ਕਿਲੋਭਾਰ ਵਰਗ ‘ਚ ਅਮਰੀਕਾ ਦੇ ਦਲਵੀਰ ਸਿੰਘ ਦੂਲਾ ਨੇ ਭਾਰਤ ਦੇ ਅਮਿਤ ਸੋਬਤੀ ਤੀਜੇ ਗੇੜ• ‘ਚ ਹਰਾ ਕੇ ਕੁਆਟਰ ਫਾਇਨਲ ਪ੍ਰੇਵਸ਼ ਕੀਤਾ। ਭਾਰਤੀ ਪਹਿਲਵਾਨ  ਗੁਰਪਾਲ ਸਿੰਘ ਨੇ ਅਮਰੀਕਾ ਦੇ ਪਹਿਲਵਾਨ ਦੂਲੇ ਨੂੰ ਅੰਕਾਂ ਦੇ ਅਧਾਰ ‘ਤੇ ਹਰਾ ਕੇ ਸੈਮੀ ਫਾਇਨਲ ‘ਚ ਪ੍ਰਵੇਸ਼ ਕੀਤਾ। ਜਦੋਂ ਖਟਕੜ ਕਲਾਂ ਤੋਂ ਪਹਿਲੇ ਦਿਨ ਆਨੰਦਪੁਰ ਸਾਹਿਬ ਗਈ ਖੇਢ ਮਿਸ਼ਾਲ ਦੂਜੇ ਦਿਨ ਇੱਥੇ ਪੁਹੰਚੀ ਤਾਂ ਦਰਸ਼ਕਾਂ ਨਾਲ ਖਚਾਖਚ ਭਰੇ ਸਟੇਡੀਅਮ ‘ਚ ਦਰਸ਼ਕਾਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ। ਇਹ ਮਿਸ਼ਾਲ ਸਾਰੇ ਸਟੇਡੀਆਮ ‘ਚ ਘੁੰਮਾਈ ਗਈ।ਇਸ ਮੌਕੇ ਕੌਮਤਰੀ ਕੋਅਰਡੀਨੇਟਰ ਜੀ.ਐਸ ਢਿੱਲੋਂ, ਸੰਤ ਅਮਰੀਕ ਸਿੰਘ ਖੁਖਰੈਣ, ਸੰਤ ਲੀਡਰ ਸਿੰਘ ਸੈਫਲਾਬਾਦ, ਸੰਤ ਗੁਰਮੇਜ਼ ਸਿੰਘ ,ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ,ਐਨ.ਆਰ.ਆਈ ਸ਼ਮਸ਼ੇਰ ਸਿੰਘ,ਹਰਜਿੰਦਰ ਸਿੰਘ ਹੇਅਰ,ਆਰ.ਪੀ ਸੋਧੀ,ਨਾਈਜੀਰੀਆਂ ਦੇ ਕੁਸ਼ਤੀ ਸੰਸਥਾ ਦੇ ਪ੍ਰਧਾਨ ਓਸਟਨ ਅਡੇਸੀ, ਅਮਰੀਕਾ ਦੇ ਜਗਦੇਵ ਸਿੰਘ ਸੰਧੂ,ਸੰਤ ਸੁਖਜੀਤ ਸਿੰਘ, ਸੁਰਜੀਤ ਸਿੰਘ ਸ਼ੰਟੀ, ਸੋਹਣ ਸਿੰਘ ਸ਼ਾਹ ਤੋਂ ਇਲਾਵਾ ਹਾਜ਼ਰ ਸਨ।

 


Like it? Share with your friends!

0

ਸੀਚੇਵਾਲ ’ਚ ਕੌਮਾਂਤਰੀ ਕੁਸ਼ਤੀ ਮੁਕਾਬਲਿਆਂ ਦੌਰਾਨ ਈਰਾਨ ਦੇ ਪਹਿਲਵਾਨ ਨੇ ਜਿਤਿਆ ਗੋਲਡ ਮੈਡਲ