ਮਾਇਆ ਦੀ ਧਮਕੀ ਅੱਗੇ ਝੁਕੇ ਅਖਿਲੇਸ਼


ਪਾਰਕਾਂ ਨਾਲ ਛੇੜਛਾੜ ਹੋਈ ਤਾਂ ਦੇਸ਼ ਭਰ ‘ਚ ਵਿਗੜ ਸਕਦੀ ਹੈ ਕਾਨੂੰਨ ਵਿਵਸਥਾ

ਲਖਨਊ, 14 ਅਪਰੈਲ (ਏਜੰਸੀ) : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਨਵੀਂ ਦਿੱਲੀ ‘ਚ ਪਹਿਲੀ ਬਸਪਾ ਸਰਕਾਰ ਦੇ ਰਾਜ ‘ਚ ਬਣੀਆਂ ਯਾਦਗਾਰਾਂ ਅਤੇ ਪਾਰਕਾਂ ਬਾਰੇ ਅੱਜ ਕੀਤੀ ਗਈ ਟਿੱਪਣੀ ‘ਤੇ ਬਸਪਾ ਮੁਖੀ ਮਾਇਆਵਤੀ ਨੇ ਸਖਤ ਪ੍ਰਤੀਕਿਰਿਆ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਜੇ ਪਾਰਕਾਂ ਅਤੇ ਯਾਦਗਾਰਾਂ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਹੋਈ ਤਾਂ ਕਾਨੂੰਨ ਅਤੇ ਵਿਵਸਥਾ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਰਾਜ ਦੀ ਸਾਬਕਾ ਮੁੱਖ ਮੰਤਰੀ ਅਤੇ ਬਸਪਾ ਮੁਖੀ ਮਾਇਆਵਤੀ ਨੇ ਕਿਹਾ ਕਿ ਬਸਪਾ ਸਰਕਾਰ ਨੇ ਸਮਾਜਵਾਦੀ ਪਾਰਟੀ ਦੀ ਸਰਕਾਰ ਦੇ ਰਾਜ ‘ਚ ਉਨ੍ਹਾਂ ਨੇਤਾਵਾਂ ਦੇ ਨਾਂ ‘ਤੇ ਬਣਾਏ ਗਏ ਵੱਖ-ਵੱਖ ਪਾਰਕਾਂ ਅਤੇ ਯਾਦਗਾਰਾਂ ਦੇ ਸਨਮਾਨ ਨਾਲ ਕੋਈ ਛੇੜਛਾੜ ਨਹੀਂ ਕੀਤੀ ਅਤੇ ਉਨ੍ਹਾਂ ਨੂੰ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਬਸਪਾ ਮੁਖੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਰਾਜ ਸਰਕਾਰ ਨੇ ਬਸਪਾ ਰਾਜ ‘ਚ ਬਣੀਆਂ ਯਾਦਗਾਰਾਂ ਅਤੇ ਪਾਰਕਾਂ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਕੀਤੀ ਤਾਂ ਰਾਜ ‘ਚ ਹੀ ਨਹੀਂ ਸਗੋਂ ਪੂਰੇ ਦੇਸ਼ ‘ਚ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ। ਉਨ੍ਹਾਂ ਕਿਹਾ ਕਿ ਸਪਾ ਸਰਕਾਰ ਨੂੰ ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਦੇਸ਼ ‘ਚ ਹਾਲਾਤ ਵਿਗੜਣ ਅਤੇ ਇਸ ਲਈ ਵੀ ਕਿ ਉਸ ਨੂੰ ਇਸ ਦਾ ਖਮਿਆਜਾ ਭੁਗਤਣਾ ਪਵੇਗਾ।

ਪਾਰਕਾਂ ਦੇ ਨਿਰਮਾਣ ਕਾਰਜਾਂ ਨਾਲ ਛੇੜਛਾੜ ਨਹੀਂ ਕਰੇਗੀ ਸਰਕਾਰ

ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਦੀ ਚਿਤਾਵਨੀ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਪਾਰਕਾਂ ‘ਚ ਖਾਲੀ ਪਈ ਜ਼ਮੀਨ ਦੇ ਇਸਤੇਮਾਲ ‘ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ । ਉਨ੍ਹਾਂ ਦੀ ਸਰਕਾਰ ਨੇ ਇਕ ਕਦਮ ਹੋਰ ਅੱਗੇ ਵੱਧਦੇ ਹੋਏ ਮਾਇਆ ਰਾਜ ‘ਚ ਬਣੇ ਪਾਰਕਾਂ ਦੀ ਦੇਖਭਾਲ ‘ਚ ਲੱਗੇ 48 ਅਧਿਕਾਰੀਆਂ ਦੀਆਂ ਬਦਲੀਆਂ ਵੀ ਕਰ ਦਿੱਤੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪਾਰਕਾਂ ਦੇ ਨਿਰਮਾਣ ਕਾਰਜਾਂ ਨਾਲ ਕੋਈ ਛੇੜਛਾੜ ਨਹੀਂ ਹੋਵੇਗੀ ਪਰ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਪਾਰਕਾਂ ਦੇ ਨਾਂ ‘ਤੇ ਤਿੰਨ ਹਜ਼ਾਰ ਏਕੜ ਜ਼ਮੀਨ ਖਾਲੀ ਪਈ ਹੈ ਉਸ ਦਾ ਇਸਤੇਮਾਲ ਸਕੂਲਾਂ ਦੇ ਨਿਰਮਾਣ ਲਈ ਕੀਤਾ ਜਾਵੇਗਾ। ਇਸ ‘ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ।

 


Like it? Share with your friends!

0

ਮਾਇਆ ਦੀ ਧਮਕੀ ਅੱਗੇ ਝੁਕੇ ਅਖਿਲੇਸ਼