ਬਰਨਾਲੇ ਦੀਆਂ ਸੜਕਾਂ ’ਤੇ ਸਰ੍ਹੇਆਮ ਘੁੰਮਦੀ ਹੈ ਮੌਤ

ਮੋਟਰਸਾਇਕਲ ’ਤੇ ਘਰੇਲੂ ਗੈਸ ਸਿਲੰਡਰ ਲਾ ਕੇ ਜਾ ਰਿਹਾ ਇੱਕ ਦੋਧੀ ਅਤੇ ਇੱਕ ਕਾਰ ’ਚ ਲੱਗਿਆ ਘਰੇਲੂ ਗੈਸ ਸਿਲੰਡਰ।

ਬਰਨਾਲਾ, 1 ਅਪਰੈਲ (ਜੀਵਨ ਰਾਮਗੜ੍ਹ) : ਪੰਜਾਬ ਭਰ ਦੀਆਂ ਸੜਕਾਂ ਉੱਪਰ ਸਰੇਆਮ ਮੌਤ ਘੁੰਮਦੀ ਦੇਖੀ ਜਾ ਸਕਦੀ ਹੈ ਪਰ ਸਰਕਾਰ ਅਤੇ ਪ੍ਰਸ਼ਾਸਨ ਇਸ ਸਬੰਧੀ ਉ¤ੱਕਾ ਹੀ ਬੇਖਬਰ ਹੈ  ਪਹਿਲਾ ਘਰੇਲੂ ਗੈਸ ਦੀ ਵਰਤੋਂ ਢਾਬਿਆ, ਹੋਟਲਾਂ ਅਤੇ ਸੜਕਾਂ ਕਿਨਾਰੇ ਖੜੀਆਂ ਰੇਹੜੀਆਂ ਸਾਰੇ ਕਾਇਦੇ ਕਾਨੂੰਨਾਂ ਨੂੰ ਸਿੱਕੇ ਟੰਗ ਕੇ ਵਰਤੋਂ ਕੀਤੀ ਜਾ ਰਹੀ ਹੈ  ਉਥੇ ਹੀ ਹੁਣ ਸਕੂਟਰ, ਮੋਟਰਸਾਈਕਲਾਂ ਅਤੇ ਕਾਰਾਂ ਵਾਲਿਆ ਵੱਲੋਂ ਐੱਲ.ਪੀ.ਜੀ.ਗੈਸ ਦੀ ਕਥਿਤ ਤੌਰ ਤੇ ਵਰਤੋਂ ਕਰਕੇ ਕਾਨੂੰਨ ਦਾ ਸਰੇਆਮ ਮਜ਼ਾਕ ਉਡਾਇਆ ਜਾ ਰਿਹਾ ਹੈ। ਪਹਿਲਾਂ ਨਾਲੋ ਪੰਜਾਬ ਅੰਦਰ ਗੈਸ ਨਾਲ ਚੱਲਣ ਵਾਲੀਆਂ ਕਾਰਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ  ਇਹ ਗੈਸ ਤੇ ਚੱਲਣ ਵਾਲੀਆਂ ਕਾਰਾਂ ਹੁਣ ਬਿਨਾ ਕਿਸੇ ਰੋਕ ਟੋਕ ਤੇ ਸੜਕਾ ਉੱਪਰ ਧੂੜਾ ਪੁੱਟ ਰਹੀਆ ਹਨ  ਜਿਹੜੀਆਂ ਕਿ ਕਿਸੇ ਸਮੇ ਵੀ ਕੀਮਤੀ ਜਿੰਦਗੀਆਂ ਨੂੰ ਖਤਮ ਕਰ ਸਕਦੀਆਂ ਹਨ ਅਤੇ ਪੰਜਾਬ ਅੰਦਰ ਕਈ ਵੱਡੇ ਹਾਦਸੇ ਵੀ ਇਸ ਤਰਾਂ ਦੀਆਂ ਗੱਡੀਆਂ ਵਿੱਚ ਵਾਪਰ ਚੁੱਕੇ ਹਨ ।

ਇੱਕ ਪੈਟਰੋਲ ਮਾਲਕ ਹਰਦੀਪ ਗੋਇਲ ਨੇ ਦੱਸਿਆ ਕਿ ਕਾਰਾਂ ਦੀ ਵੱਧ ਰਹੀ ਗਿਣਤੀ ਦਾ ਮੁੱਖ ਕਾਰਨ ਇਹ ਹੈ ਕਿ ਜਿੰਨੇ ਕਿਲੋਮੀਟਰ ਕਾਰ 1400ਰੁਪਏ ਦੇ ਪੈਟਰੋਲ ਨਾਲ ਚੱਲਦੀ ਹੈ ਉਨੇ ਕਿਲੋਮੀਟਰ ਸਿਰਫ 416 ਰੁਪਏ ਦੇ ਐੱਲ.ਪੀ.ਜੀ. ਗੈਸ ਸ¦ਿਡਰ ਨਾਲ ਚੱਲਦੀ ਹੈ। ਦੂਸਰੇ ਪਾਸੇ ਮਾਹਿਰਾ ਦਾ ਕਹਿਣਾ ਹੈ ਕਿ ਅਸਲ ਵਿੱਚ ਤਕਨੀਕ ਮੁਤਾਬਕ ਇਹ ਕਾਰਾਂ ਸੀ.ਐਨ.ਜੀ ਗੈਸ ਨਾਲ ਚੱਲਣੀਆਂ ਚਾਹੀਦੀਆਂ ਹਨ  ਪਰ ਸੀ.ਐਨ.ਜੀ. ਗੈਸ ਕਾਫੀ ਮਹਿੰਗੀ ਹੋਣ ਕਰਕੇ ਜਿਆਦਾ ਲੋਕ ਐੱਲ.ਪੀ.ਜੀ. ਗੈਸ ਦੀ ਵਰਤੋਂ ਹੋਣ ਲੱਗੀ ਹੈ  ਕੇ ਕਿ ਕਾਫੀ ਖ਼ਤਰਨਾਕ ਹੈ ਕਿਸੇ ਵੇਲੇ ਵੀ ਗੱਡੀ ’ਚ ਸ¦ਿਡਰ ਫਟਣ ਨਾਲ ਵਿਸਫੋਟ ਹੋ ਸਕਦਾ ਹੈ  ਕਿਉਕਿ ਘਰੇਲੂ ਗੇਸ ਬਹੁਤ ਹੀ ਅਸਾਨੀ ਨਾਲ ਮਿਲ ਜਾਦੀ ਹੈ  ਐੱਲ.ਪੀ.ਜੀ. ਗੈਸ ਤੇ ਚੱਲਣ ਵਾਲੀਆ ਕਾਰਾਂ ਦੀ ਕਿੱਟ ਸਿਰਫ ਤਿੰਨ ਹਜਾਰ ਤੋਂ ਲੈ ਕੇ ਦੱਸ ਹਜਾਰ ਰੁਪਏ ਦੀ ਹੈ  ਕਿਉਕਿ ਗੈਸ ਤੇ ਚੱਲਣ ਵਾਲੀ ਕਾਰ ਦਾ ਮਾਮੂਲੀ ਜਿਹਾ ਐਕਸੀਡੈਂਟ ਹੋਣ  ਕਾਰਨ ਵੱਡਾ ਜਾਨ ਲੇਵਾ ਹਾਦਸਾ ਵੀ ਵਾਪਰ ਸਕਦਾ ਹੈ।

ਭਾਵੇਂ ਸੁਪਰੀਮ ਕੋਰਟ ਨੇ ਵੀ ਹਾਦਸਿਆਂ ਨੂੰ ਮੁੱਖ ਰੱਖਦਿਆ ਹੋਇਆ ਇਹ ਹੁਕਮ ਜਾਰੀ ਕੀਤਾ ਸੀ ਕਿ ਵਹੀਕਲ ਸੀ.ਐਨ.ਜੀ. ਗੈਸ ਨਾਲ ਹੀ ਚਲਾਏ ਜਾਣ ਪਰ ਪੰਜਾਬ ਅੰਦਰ ਲੋਕ ਆਪਣੀਆ ਕੀਮਤੀ ਜਾਨਾਂ ਨਾਲ ਖੇਡ ਕੇ ਕਾਰਾਂ ਵਿੱਚ ਸੀ.ਐੱਨ.ਜੀ.ਗੈਸ ਦੀ ਬਿਜਾਏ ਐੱਲ.ਪੀ.ਜੀ. ਗੈਸ ਦੀ ਵਰਤੋਂ ਕਰ ਰਹੇ ਹਨ।  ਬਰਨਾਲਾ ਸਹਿਰ ਅੰਦਰ ਪਿਛਲੇ ਕਈ ਸਾਲਾਂ ਤੋਂ ਕਾਰਾਂ ਦੇ ਮਕੈਨਕਾਂ ਵੱਲੋਂ ਬਿਨਾਂ ਅਥਾਰਟੀ ਜਾ ਪਰਮਿਸ਼ਨ ਤੋਂ ਬਗੈਰ ਐੱਲ.ਪੀ.ਜੀ. ਗੈਸ ਤੇ ਚੱਲਣ ਵਾਲੀਆਂ ਕਾਰਾਂ ਦੇ ਕਥਿਤ ਗੈਰ ਕਾਨੂੰਨੀ ਢੰਗ ਨਾਲ ਘਰੇਲੂ ਗੈਸ ਤੇ ਚੱਲਣ ਵਾਲੀਆ ਕਾਰਾਂ ਦੇ ਮੋਟੇ ਪੈਸੇ ਲੈ ਕੇ ਗੈਸੀ ਕਿੱਟਾਂ ਫਿੱਟ ਕਰ ਰਹੇ ਹਨ। ਦੂਸਰੇ ਪਾਸੇ ਸ਼ਹਿਰ ਅੰਦਰ ਦੁਧ ਦੀ ਢੋਆ ਢੁਆਈ ਕਰਨ ਵਾਲੇ ਦੋਧੀਆ ਵੱਲੋਂ ਵਰਤੇ ਜਾਦੇ ਹਨ ਮੋਟਰਸਾਇਕਲ ਉਪਰ ਐੱਲ.ਪੀ.ਜੀ. ਗੈਸ ਵਾਲੀਆਂ ਕਿੱਟਾਂ ਫਿੱਟ ਕਰਵਾਕੇ ਸ਼ਹਿਰ ਦੀ ਸੰਘਣੀ ਆਬਾਦੀ ’ਚ ਚਾਹ ਦੀਆਂ ਦੁਕਾਨਾਂ ਅਤੇ ਘਰਾਂ ਵਿੱਚ ਦੁੱਧ ਦੀ ਸਪਲਾਈ ਲਈ ਘਰੇਲੂ ਗੈਸ ਦੀ ਹੀ ਵਰਤੋਂ ਕਰਦੇ ਹਨ ਤਾਂ ਜੋ ਕਿਸੇ ਸਮੇ ਵੀ ਸ਼ਹਿਰ ਦੀ ਸੰਘਣੀ ਅਬਾਦੀ ਵਾਲੇ ਖੇਤਰ ’ਚ ਸ¦ਿਡਰ ਦੇ ਫਟਣ ਨਾਲ ਕੋਈ ਵੱਡੀ ਦੁਰਘਟਨਾ ਵਾਪਰ ਸਕਦੀ ਹੈ।

ਇਸ ਤੋ ਇਲਾਵਾ ਸਕੂਟਰ ਚਾਲਕਾਂ ਵੱਲੋਂ ਵੀ ਇਸ ਤਰਾ ਸਕੂਟਰ ਦੀ ਡਿੰਗੀ ਵਿੱਚ ਛੋਟੇ ਸ¦ਿਡਰ ਫਿਟ ਕਰਕੇ ਘਰੇਲੂ ਗੈਸ ਦਾ ਇਸਤਿਮਾਲ ਕੀਤਾ ਜਾ ਰਿਹਾ ਹੈ।  ਇਹ ਕਾਰਾਂ ਸਰੇਆਮ ਪੰਜਾਬ ਦੀ ਸੜਕਾਂ ੳੱੁਪਰ ਘੁੰਮ ਰਹੀਆਂ ਹਨ ਪਰ ਨਾਕਿਆ ਉੱਪਰ ਖੜੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੰਜਾਬ ਸਰਕਾਰ ਇਹ ਸਭ ਕੁਝ ਮੂਕ ਦਰਸ਼ਨ ਬਣ ਕੇ ਦੇਖ ਰਹੀ ਹੈ  ਇਸ ਤੋਂ ਇੰਝ ਜਾਪਦਾ ਹੈ ਕਿ ਸਰਕਾਰ ਕੋਈ ਵੱਡਾ ਹਾਸਦੇ ਦੀ ਉਡੀਕ ਵਿੱਚ ਹੈ। ਜਦੋਂ ਇਸ ਸਬੰਧੀ ਟਰੈਫਿਕ ਇੰਚਾਰਜ਼ ਸ: ਪਰਮਜੀਤ ਸਿੰਘ ਨਾਲ ਸਪੰਰਕ ਕੀਤਾ ਉਹਨਾਂ ਨੇ ਕਿਹਾ ਕਿ ਪੂਰੇ ਬਰਨਾਲਾ ਜ਼ਿਲ੍ਹੇ ਦੇ ਅੱਲਗ ਅੱਲਗ ਚੌਕਾਂ ਉੱਪਰ ਨਾਕੇ ਲਗਾਕੇ ਘਰੇਲੂ ਗੈਸ ਨਾਲ ਚੱਲਣ ਵਾਲੀਆਂ ਕਾਰਾਂ ਦੇ ਚਾਲਕਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ