ਬਰਨਾਲਾ ਵਿਖੇ ਸਵਰਨਕਾਰਾਂ ਸ਼ੁਰੂ ਕੀਤੀ ਭੁੱਖ ਹੜਤਾਲ


ਬਰਨਾਲਾ, 1 ਅਪਰੈਲ (ਜੀਵਨ ਰਾਮਗੜ੍ਹ) : ਬਰਨਾਲਾ ਜਿਲ੍ਹੇ ਦੇ ਸਵਰਨਕਾਰਾਂ ਨੇ ਕੇਂਦਰ ਸਰਕਾਰ ਵੱਲੋਂ ਸੋਨੇ ’ਤੇ ਵਧਾਈ ਐਕਸਾਇਜ਼ ਡਿਊਟੀ ਖਿਲਾਫ਼ ਅੱਜ ਆਪਣਾਂ ਸਘੰਰਸ਼ ਹੋਰ ਤਿੱਖਾ ਕਰਦਿਆਂ ਸ਼ਹੀਦ ਭਗਤ ਸਿੰਘ ਚੌਂਕ ਬਰਨਾਲਾ ਵਿਖੇ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਸਵਰਨਕਾਰ ਸੰਘ ਅਤੇ ਸਰਾਫ਼ਾ ਐਸੋਸ਼ੀਏਸ਼ਨ ਜਿਲ੍ਹਾ ਬਰਨਾਲਾ ਦੀ ਅਗਵਾਈ ਹੇਠ ਸਥਾਨਕ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਸਵਰਨਕਾਰਾਂ ਨੇ ਆਪਣੀਆਂ ਮੰਗਾਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਭੁੱਖ ਹੜਤਾਲੀਆਂ ’ਚ ਐਸੋਸ਼ੀਏਸ਼ਨ ਦੇ ਜਿਲ੍ਹਾ ਪ੍ਰਧਾਨ ਗੋਬਿੰਦ ਖੀਪਲ, ਰਾਜੇਸ ਰੋਮੀਂ, ਗੁਰਬਖਸ਼ੀਸ਼ ਭੋਲਾ, ਹਰਪ੍ਰੀਤ ਸਿੰਘ ਭੰਮ, ਹਰਜਿੰਦਰ ਸਿੰਘ ਬੱਤੀ ਅਤੇ ਜਗਜੀਤ ਸਿੰਘ ਕਾਕਾ ਸ਼ਾਮਲ ਹਨ। ਇਸ ਮੌਕੇ ਆਗੂ ਗੁਰਵਿੰਦਰ ਸਿੰਘ ਰੋਮੀ ਨੇ ਦੱਸਿਆ ਕਿ ਜਿੰਨਾਂ ਚਿਰ ਵਧਾਈ ਗਈ ਦੋ ਪ੍ਰਤੀਸ਼ਤ ਐਕਸਾਈਜ ਡਿਊਟੀ ਦੇ ਫੈਸਲੇ ਨੂੰ ਕੇਂਦਰ ਸਰਕਾਰ ਵਾਪਸ ਨਹੀਂ ਲੈਂਦੀ ਤਦ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।  ਉਨ੍ਹਾ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਸੋਨੇ ’ਤੇ ਵਧਾਈ ਗਈ ਐਕਸਾਇਜ਼ ਡਿਊਟੀ ਦੇ ਰੋਸ ਵਿੱਚ ਕਰੀਬ ਦੋ ਹਫ਼ਤਿਆਂ ਤੋਂ ਸਰਾਫ਼ਾ ਬਾਜਾਰ ’ਚ ਸੰਨਾਟਾ ਛਾਇਆ ਹੋਇਆ ਹੈ। ਜਿਹੜਾ ਕਿ ਅਨਿਸ਼ਚਿਤ ਸਮੇਂ ਲਈ ਛਾਇਆ ਰਹੇਗਾ। ਜਿਸ ਕਾਰਨ ਸੋਨੇ ਦੀਆਂ ਕੀਮਤਾਂ ’ਚ ਪਹਿਲਾਂ ਨਾਲੋਂ ਵੀ ਜਿਆਦਾ ਉਛਾਲ ਆਉਣ ਦੀ ਸੰਭਾਵਨਾਂ ਹੈ। ਉਨ੍ਹਾਂ ਅੱਗੇ ਦੱਸਿਆ ਕਿ ਖਪਤਕਾਰ ਅਤੇ ਦੁਕਾਨਦਾਰਾਂ ਲਈ ਬਹੁਤ ਨੁਕਾਸਾਨਦੇਹ ਹੈ। ਆਗੂਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਵਧਾਈ ਅਕਸਾਈਜ ਡਿਊਟੀ ਵਾਪਿਸ ਨਹੀਂ ਲਈ ਤਾਂ ਸੰਘਰਸ਼ ਹੋਰ ਤੇਜ ਕਰ ਦਿੱਤਾ ਜਾਵੇ। ਇਸ ਮੌਕੇ ਸੁਰਿੰਦਰ ਸਿੰਘ ਜੋੜ, ਗੋਬਿੰਦ ਖੀਪਲ, ਬਰਿੰਦਰ ਖੁਰਮੀ, ਕੁਲਵਿੰਦਰ ਕਾਲਾ, ਮਨਜੀਤ ਖੀਪਲ, ਬਬਲਾ, ਰਾਕੇਸ਼ ਸਰਾਫ ਆਦਿ ਹਾਜ਼ਰ ਸਨ।


Like it? Share with your friends!

0

ਬਰਨਾਲਾ ਵਿਖੇ ਸਵਰਨਕਾਰਾਂ ਸ਼ੁਰੂ ਕੀਤੀ ਭੁੱਖ ਹੜਤਾਲ