ਡਿਪਟੀ ਕਮਿਸ਼ਨਰ ਨੇ ਮੰਡੀਆਂ ਦਾ ਦੌਰਾ ਕੀਤਾ


ਮੰਡੀਆਂ ਦੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਸ੍ਰੀਮਤੀ ਕਵਿਤਾ ਮੋਹਨ ਸਿੰਘ ਚੌਹਾਨ ਤੇ ਹੋਰ ਅਧਿਕਾਰੀ

ਬਰਨਾਲਾ 15 ਅਪ੍ਰੈਲ (ਜੀਵਨ ਰਾਮਗੜ੍ਹ) :  ਅੱਜ ਜਿਲੇ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਕਾਵਿਤਾ ਸਿੰਘ ਨੇ ਜ਼ਿਲੇ ਦੇ ਬਰਨਾਲਾ, ਤਪਾ ਮੰਡੀ ਪਿੰਡਾਂ ਢਿਲਵਾਂ, ਮੌੜ ਨਾਭਾ, ਮੌੜ ਪਟਿਆਲਾ, ਉੱਗੋਕ, ਪੱਖੋ ਕੈਂਚੀਆਂ, ਸ਼ਹਿਣਾ ਆਦਿ ਦੇ ਖਰੀਦ ਕੇਂਦਰਾਂ ਦਾ ਅਚਾਨਕ ਦੌਰਾ ਕਰਨ ਮੌਕੇ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਸੁੱਕੀ ਕਣਕ ਹੀ ਖਰੀਦ ਮੰਡੀਆਂ ਵਿਚ ਲੈ ਕੇ ਆਉਣ ਤਾਂ ਜੋ ਖਰੀਦ ਏਜੰਸੀਆਂ ਨੂੰ ਖਰੀਦ ਕਰਨ ਸਮੇਂ ਕੋਈ ਖਾਮੀ ਨਜ਼ਰ ਨਾ ਆਵੇ ਅਤੇ ਮੰਡੀਆਂ ਵਿਚ ਜਿਆਦਾ ਦੇਰ ਤੱਕ ਕਿਸਾਨਾ ਨੂੰ ਬੈਠਨਾ ਨਾ ਪਵੇ। ਇਸ ਦੌਰੇ ਦੌਰਾਨ ਮੰਡੀਆਂ ਦੇ ਪ੍ਰਬੰਧਾਂ ਦਾ ਨਰੀਖਣ ਕੀਤਾ ਅਤੇ ਵੱਖ ਵੱਖ ਪ੍ਰਬੰਧਾ ਦਾ ਜਾਇਜਾ ਲਿਆ ਊਨਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਕਣਕ ਦੀ ਖਰੀਦ ਸਬੰਧੀ ਜ਼ਰੂਰੀ ਹਦਾਇਤਾਂ ਕੀਤੀਆਂ। ਊਨਾਂ ਆੜਤੀਆਂ ਨੂੰ ਵੀ ਸਹੀ ਤੋਲ ਲਾਉਣ ਲਈ ਆਖਿਆ  ਅਤੇ ਸਮੂਹ ਖਰੀਦ ਏਜੰਸੀਆ ਨੂੰ ਵੀ ਸਰਕਾਰੀ ਹਦਾਇਤਾਂ ਮੁਤਾਬਿਕ ਖਰੀਦ ਕਰਨ ਲਈ ਕਿਹਾ।


Like it? Share with your friends!

0

ਡਿਪਟੀ ਕਮਿਸ਼ਨਰ ਨੇ ਮੰਡੀਆਂ ਦਾ ਦੌਰਾ ਕੀਤਾ