ਟਰੱਕ ਯੂਨੀਅਨ ਸ਼ੇਰਪੁਰ ਦੇ ਲੱਖੀ ਕਾਲਾਬੂਲਾ ਦੇ ਕਥਿਤ ਕਾਤਲ ਸਮੇਤ ਲੁੱਟੇਰੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਮੁਕਾਬਲੇ ਉਪਰੰਤ ਕੀਤਾ ਕਾਬੂ


ਫੜੇ ਗਏ ਮੁਲਜ਼ਮਾਂ ਅਤੇ ਹਥਿਆਰਾਂ ਸਮੇਤ ਐਸ ਐਸ ਪੀ ਬਰਨਾਲਾ ਸੁਰਜੀਤ ਸਿੰਘ ਅਤੇ ਹੋਰ ਅਧਿਕਾਰੀ

ਬਰਨਾਲਾ 15 ਅਪ੍ਰੈਲ (ਜੀਵਨ ਰਾਮਗੜ੍ਹ) : ਥੋੜਾ ਅਰਸਾ ਪਹਿਲਾਂ ਹੀ ਟਰੱਕ ਯੂਨੀਅਨ ਸ਼ੇਰਪੁਰ ਦੇ ਪ੍ਰਧਾਨ ਗੁਰਵਿੰਦਰ ਸਿੰਘ ਉਰਫ਼ ਲੱਖੀ ਦੇ ਹੋਏ ਦਾ ਕਤਲ ਦਾ ਇੱਕ ਕਥਿਤ ਮੁਲਜ਼ਮ ਸਮੇਤ ਕੁੱਲ ਚਾਰ ਲੁਟੇਰਾ ਗਿਰੋਹ ਦੇ ਮੈਂਬਰਾਂ ਨੂੰ ਬਰਨਾਲਾ ਪੁਲਿਸ ਨੇ ਸੰਖੇਪ ਪੁਲਿਸ ਮੁਕਾਬਲੇ ਉਪਰੰਤ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ’ਤੇ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ ਜਿਲ੍ਹਾ ਪੁਲਿਸ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਕ ਵੱਡਾ ਗਿਰੋਹ ਜਿਸ ਵਿੱਚ ਬਿਕਰਮ ਕੁਮਾਰ ਉਰਫ਼ ਵਿੱਕੀ ਢੋਲੀ ਵਾਸੀ ਬਰਨਾਲਾ, ਜਸਵੀਰ ਸਿੰਘ ਉਰਫ਼ ਗਿਆਨੀ ਵਾਸੀ ਸੰਘੇੜਾ, ਜਸਪ੍ਰੀਤ ਸਿੰਘ ਉਰਫ਼ ਬੱਬੀ ਵਾਸੀ ਸੇਰੋਂ (ਸੰਗਰੂਰ), ਦਲਵਿੰਦਰ ਸਿੰਘ ਉਰਫ਼ ਬਬਲੀ ਵਾਸੀ ਲੌਂਗੋਵਾਲ ਅਤੇ ਚਮਕੌਰ ਸਿੰਘ ਕੌਰੀ ਵਾਸੀ ਦਿਆਲਪੁਰਾ ਭਾਈਕਾ (ਬਠਿੰਡਾ) ਸ਼ਾਮਲ ਹਨ ਜੋ ਕਿ ਅੱਜ ਇਕ ਵੱਡੀ ਲੁੱਟ ਖੋਹ ਦੀ ਘਟਨਾ ਨੂੰ ਅੰਜਾਮ ਦੇਣ ਲਈ ਪਿੰਡ ਕੋਟਦੁੰਨਾਂ ਨੇੜਲੀ ਨਹਿਰ ਦੇ ਨੇੜੇ ਨਾਜਾਇਜ਼ ਅਸਲੇ ਸਮੇਤ ਇਕੱਠੇ ਹੋ ਕੇ ਕਿਸੇ ਪੈਟਰੋਲ ਪੰਪ ਤੇ ਠੇਕੇ ਲੁੱਟਣ ਦੀ ਯੋਜਨਾ ਬਣਾ ਰਹੇ ਹਨ।

ਉਨ੍ਹਾਂ ਕੋਲ ਪੀਬੀ 19 ਐਚ 6998 ਚਿੱਟੇ ਰੰਗ ਦੀ ਸਫ਼ਿਵਟ ਕਾਰ ਵੀ ਹੈ। ਐਸ ਐਸ ਪੀ ਨੇ ਦੱਸਿਆ ਕਿ ਇਸ ਸੂਚਨਾਂ ਆਧਾਰਿਤ ਸੀ ਆਈ ਸਟਾਫ਼ ਬਰਨਾਲਾ ਦੇ ਥਾਣੇਦਾਰ ਮਲਕੀਤ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਦੱਸੀ ਗਈ ਜਗ੍ਹ ਅਨੁਸਾਰ ਕਰੀਬ ਦੁਪਿਹਰ 02 ਵਜੇ ਰੇਡ ਕੀਤੀ ਤਾਂ ਪੁਲਿਸ ਨੂੰ ਦੇਖਕੇ ਉਕਤ ਦੋਸ਼ੀਆਨ ਨੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਪੁਲਿਸ ਪਾਰਟੀ ’ਤੇ ਫਾਇਰਿੰਗ ਸੁਰੂ ਕਰ ਦਿੱਤੀ ਜਿਸ ਦੀ ਜੁਆਬੀ ਕਾਰਵਾਈ ਕਰਦਿਆਂ ਪੁਲਿਸ ਨੇ ਪਿੱਛਾ ਜਾਰੀ ਰੱਖਿਆ, ਅਖੀਰ ਜਿਲ੍ਹਾ ਮਾਨਸਾ ਦੇ ਪਿੰਡ ਖੀਵਾ ਕਲਾਂ ਪੁੱਜ ਕੇ ਭੱਜਦਿਆਂ ਮੁਲਜ਼ਮਾਂ ਦਲਵਿੰਦਰ ਸਿੰਘ ਉਰਫ਼ ਬਬਲੀ ਨੂੰ ਜ਼ਖਮੀ ਹਾਲਤ ’ਚ ਅਤੇ ਚਮਕੌਰ ਸਿੰਘ ਨੂੂੰ ਭੱਜਦਿਆਂ ਪੁਲਸ ਨੇ ਕਾਬੂ ਕਰ ਲਿਆ ਜਦੋਂ ਕਿ ਮੁਲ਼ਜ਼ਮ ਵਿਕਰਮ ਕੁਮਾਰ ਉਰਫ਼ ਵਿੱਕੀ ਢੋਲੀ, ਜਸਵੀਰ ਸਿੰਘ ਗਿਆਨੀ ਅਤੇ ਜਸਪ੍ਰੀਤ ਸਿੰਘ ਮੌਕੇ ਤੋਂ ਭੱਜਣ ’ਚ ਸਫ਼ਲ ਹੋ ਗਏ। ਪੁਲਿਸ ਨੇ ਕਾਬੂ ਕੀਤੇ ਦੋਵਾਂ ਮੁਲਜ਼ਮਾਂ ਪਾਸੋਂ ਇੱਕ 315 ਬੋਰ ਦੇਸੀ ਪਿਸਤੋਲ ਸਮੇਤ 3 ਜਿੰਦਾ ਕਾਰਤੂਸ ਅਤੇ ਇੱਕ 12 ਬੋਰ ਦੋਨਾਲੀ ਬੰਦੂਕ 12 ਜਿੰਦਾ ਕਾਰਤੂਸਾਂ ਸਮੇਤ ਤੋਂ ਇਲਾਵਾ ਸਵਿਫਟ ਕਾਰ ’ਚੋਂ ਹੋਰ ਵੀ ਮਾਰੂ ਹਥਿਆਰ (ਨਲਕੇ ਦੀਆਂ ਦੋ ਡੰਡੀਆਂ, ਰਾਡ, ਦਾਤ ਆਦਿ) ਬਰਾਮਦ ਕਰ ਲਏੇ। ਦੋਵਾਂ ਫੜੇ ਗਏ ਮੁਲਜ਼ਮਾਂ  ਖਿਲਾਫ਼ ਥਾਣਾ ਰੂੜੇਕੇ ਵਿਖੇ ਪੁਲਿਸ ਨੇ ਅਪਰਾਧਿਕ ਧਾਰਾਂ 399, 402, 307 ਆਈਪੀਸੀ ਅਤੇ ਆਰਮਜ਼ ਐਕਟ 25 ਅਧੀਨ ਮੁਕੱਦਮਾਂ ਨੰਬਰ 30 ਦਰਜ਼ ਕਰ ਲਿਆ ਹੈ।

ਜਿਲ੍ਹਾ ਪੁਲਿਸ ਮੁਖੀ ਸੁਰਜੀਤ ਸਿੰਘ ਨੇ ਇਸੇ ਮਾਮਲੇ ਦੀ ਅਗਲੇਰੀ ਕੜੀ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪਰੋਕਤ ਵਾਰਦਾਤ ਦੇ ਭਗੌੜਿਆਂ ਨੂੰ ਸੀਆਈਏ ਬਰਨਾਲਾ ਦੀ ਦੂਜੀ ਟੁਕੜੀ ਨੇ ਪਿੱਛਾ ਕਰਦਿਆਂ ਪੀਬੀ 13 ਬੀ 4641 ਮੋਟਰ ਸਾਇਲਕ ਬਾਜਾਜ ਡਿਸਕਵਰ ’ਤੇ ਸਵਾਰ ਹੋ ਕੇ ਭੱਜ ਰਹੇ ਵਿਕਰਮ ਸਿੰਘ ਉਰਫ਼ ਵਿੱਕੀ ਢੋਲੀ ਅਤੇ ਜਸਪ੍ਰੀਤ ਸਿੰਘ ਗਿਆਨੀ ਨੂੰ ਉਕਤ ਘਟਨਾਂ ਦੇ ਥੋੜੇ ਸਮੇਂ ਦੇ ਅੰਤਰਾਲ ਬਾਅਦ ਹੀ ਗ੍ਰਿਫ਼ਾਤਾਰ ਕਰ ਲੈਣ ’ਚ ਸਫ਼ਲਤਾ ਹਾਸਲ ਕਰ ਲਈ ਜਿੰਨਾਂ ਪਾਸੋਂ ਇੱਕ 7.65 ਬੋਰ ਪਿਸਟਲ ਸਮੇਤ 3 ਜਿੰਦਾ ਕਾਰਤੂਸ ਅਤੇ ਜਸਵੀਰ ਸਿੰਘ ਉਰਫ ਗਿਆਨੀ ਪਾਸੋਂ ਸਿੰਗਲ ਬੈਰਲ ਕੱਟੀ ਹੋਈ ਬਾਰਾਂ ਬੋਰ ਬੰਦੂਕ ਜਿੰਦਾ 5 ਕਾਰਤੂਸ ਸਮੇਤ ਬਰਾਮਦ ਕਰ ਲਏ। ਐਸ.ਐਸ. ਪੀ. ਸੁਰਜੀਤ ਸਿੰਘ ਨੇ ਦੱਸਿਆ ਕਿ ਉਕਤ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਮੁਢਲੀ ਤਫਤੀਸ ਦੌਰਾਨ ਮੰਨਿਆ ਕਿ ਉਨ੍ਹਾਂ ਦੇ ਗੈਂਗ ਦਾ ਗੁਰਮੀਤ ਸਿੰਘ ਉਰਫ ਕਾਲਾ ਮਾਨ ਧਨੌਲਾ ਜਿਸ ਦੇ ਖਿਲਾਫ ਲਗਭਗ 38/40 ਮੁਕੱਦਮੇ ਵੱਖ-ਵੱਖ ਜਿਲਿਆਂ ਵਿੱਚ ਦਰਜ ਹਨ ਅਤੇ ਕਈ ਮੁਕੱਦਮਿਆਂ ਵਿੱਚ ਭਗੌੜਾ ਹੈ, ਮੁਖੀ ਹੈ। ਜਿਸ ਦੇ ਕਹਿਣ ਤੇ ਹੀ ਇਹ ਸਾਰੇ ਮੈਂਬਰ ਅੱਗੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹੇ ਹਨ।

ਉਨ੍ਹਾਂ ਵਿਚੋਂ ਵਿੱਕੀ ਢੋਲੀ ਨੇ ਮੰਨਿਆ ਕਿ ਉਹ ਟਰੱਕ ਯੂਨੀਅਨ ਸ਼ੇਰਪੁਰ ਦੇ ਪ੍ਰਧਾਨ ਗੁਰਵਿੰਦਰ ਸਿੰਘ ਉਰਫ਼ ਲੱਖੀ ਕਾਲਾਬੂਲਾ ਦਾ ਦੇ ਕਤਲ ਸਮੇਂ ਕਾਲਾ ਧਨੌਲਾ ਦੇ ਨਾਲ ਸੀ ਬਲਕਿ ਲੱਖੀ ਦੇ ਇੱਕ ਸਾਥੀ ਵੱਲੋਂ ਕੀਤੀ ਗਈ ਫਾਇਰਿੰਗ ਨਾਲ ਉਸਦੇ (ਵਿੱਕੀ ਢੋਲੀ) ਪੈਰ ’ਤੇ ਗੋਲ਼ੀ ਲੱਗਣ ਨਾਲ ਜਖ਼ਮੀਂ ਹੋ ਗਿਆ ਸੀ ਜਿਸਦਾ ਲੁਧਿਆਣਾਂ ਇਲਾਜ ਵੀ ਕਰਵਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਸੰਧੂ ਪੱਤੀ ’ਚ ਹੋਈ ਕੁੱਟਮਾਰ ਲੌਂਗੋਵਾਲ ਵਿਖੇ ਟਾਟਾ ਇੰਡੀਗੋ ਖੋਹਣ, ਭੀਖੀ ਵਿਖੇ ਲੜਾਈ ਝਗੜਾ ਫਾਇਰਿੰਗ ਆਦਿ ’ਚ ਸ਼ਾਮੂਲੀਅਤ ਵੀ ਕਬੂਲੀ। ਗਿਰੋਹ ਦਾ ਪੰਜਵਾਂ ਮੈਂਬਰ ਜਸਪ੍ਰੀਤ ਸਿੰਘ ਉਰਫ਼ ਬੱਬੀ ਸੇਰੋਂ ਅਜੇ ਵੀ ਭਗੌੜਾ ਹੈ ਜਿਸ ਦਾ ਤਾਲਾਸ਼ ਜਾਰੀ ਹੈ। ਐਸ.ਐਸ. ਪੀ. ਸੁਰਜੀਤ ਸਿੰਘ ਨੇ ਦੱਸਿਆ ਕਿ ਤਾਲਾਸ਼ ਦੇ ਦੌਰਾਨ ਹੋਰ ਵੀ ਅਨੇਕਾਂ ਅਹਿਮ ਇੰਕਸ਼ਾਫ ਹੋਣ ਦੀ ਸੰਭਾਵਨਾ ਹੈ ਅਤੇ ਮੁਲਜ਼ਮਾ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਬਲਰਾਜ ਸਿੰਘ ਐਸਪੀ ਡੀ, ਐਸ ਆਈ ਬਲਜੀਤ ਸਿੰਘ, ਏ ਐਸ ਆਈ ਜਗਦੀਪ ਸਿੰਘ ਤੇ ਹੌਲਦਾਰ ਹਰਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ।


Like it? Share with your friends!

0

ਟਰੱਕ ਯੂਨੀਅਨ ਸ਼ੇਰਪੁਰ ਦੇ ਲੱਖੀ ਕਾਲਾਬੂਲਾ ਦੇ ਕਥਿਤ ਕਾਤਲ ਸਮੇਤ ਲੁੱਟੇਰੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਮੁਕਾਬਲੇ ਉਪਰੰਤ ਕੀਤਾ ਕਾਬੂ