ਭਾਰਤੀ ਤੇ ਅਮਰੀਕੀ ਫ਼ੌਜੀ ਵੱਲੋਂ ਰਾਜਸਥਾਨ ‘ਚ ਪਹਿਲੀ ਵਾਰ ਸਾਂਝੀਆਂ ਮਸ਼ਕਾਂ ਸ਼ੁਰੂ


ਬਠਿੰਡਾ, 6 ਮਾਰਚ (ਏਜੰਸੀ) : ਭਾਰਤੀ ਅਤੇ ਅਮਰੀਕੀ ਫ਼ੌਜ ਵੱਲੋਂ ਪਹਿਲੀ ਵਾਰ ਇਕੱਠਿਆਂ ਮਿਲ ਕੇ ਰਾਜਸਥਾਨ ਦੇ ਮਹਾਜਾਨ ਖੇਤਰ ‘ਚ ਫੌਜੀ ਮਸ਼ਕਾਂ ਦੀ ਅੱਜ ਸ਼ੂਰੂਆਤ ਕੀਤੀ ਗਈ। ਰਾਜਸਥਾਨ ਦੇ ਮਾਰੂਥਲੀ ਖੇਤਰ ਮਹਾਜਾਨ ਵਿਖੇ ਸ਼ੁਰੂ ਹੋਏ ਸਾਲ 2011-12 ਦੇ ਯੁੱਧ ਅਭਿਆਸ ਪ੍ਰੋਗਰਾਮ ਤਹਿਤ ਦੋਵੇ ਦੇਸ਼ਾਂ ਦੀ ਫ਼ੌਜ ਨਵੀਂ ਤਕਨਾਲੋਜੀ ਦੇ ਸਾਜੋ ਸਾਮਾਨ ਅਤੇ ਹਥਿਆਰਾਂ ਨਾਲ ਦੇਸ਼ ਵਿਰੋਧੀ ਤਾਕਤਾਂ ਵਿਰੁੱਧ ਨਿਪਟਣ ਦੀ ਸਾਂਝੀ ਸਿਖਲਾਈ ਲੈਣਗੀਆਂ। ਅਮਰੀਕੀ ਫ਼ੌਜ ਦੀ ਟੁੱਕੜੀ ਦੀ ਕਮਾਂਡ ਕਰਨਲ ਜੇ. ਰੌਥ ਕਮਾਂਡਰ ਸੈਕਿੰਡ ਇੰਜੀਨਿਅਰ ਬ੍ਰਿਗੇਡ ਯੂ. ਐੱਸ. ਆਰਮੀ ਕਰ ਰਹੇ ਹਨ। ਜਦਕਿ ਬ੍ਰਿਗੇਡੀਅਰ ਬੀ. ਐੱਸ. ਧਨੋਆ ਭਾਰਤੀ ਫੌਜ ਦੀ ਟੁਕੜੀ ਦੀ ਅਗਵਾਈ ਕਰ ਰਹੇ ਹਨ। ਦੋ ਹਫਤਿਆਂ ਦੇ ਇਸ ਜੰਗੀ ਅਭਿਆਸ ਦੌਰਾਨ ਸੈਨਿਕ ਕਠਿਨ ਪ੍ਰਸਥਿਤੀਆਂ ਵਿਚ ਅਮਨ ਸ਼ਾਂਤੀ ਨੂੰ ਬਹਾਲ ਰੱਖਣ ਲਈ ਕਾਰਜਾਂ ਦਾ ਅਭਿਆਸ ਕਰਨਗੇ।


Like it? Share with your friends!

0

ਭਾਰਤੀ ਤੇ ਅਮਰੀਕੀ ਫ਼ੌਜੀ ਵੱਲੋਂ ਰਾਜਸਥਾਨ ‘ਚ ਪਹਿਲੀ ਵਾਰ ਸਾਂਝੀਆਂ ਮਸ਼ਕਾਂ ਸ਼ੁਰੂ