ਭਾਰਤ ਨੇ ਇੰਟਰਸੈਪਟਰ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ


ਬਾਲੇਸ਼ਵਰ, 10 ਫਰਵਰੀ (ਏਜੰਸੀ) : ਭਾਰਤ ਨੇ ਸ਼ੁੱਕਰਵਾਰ ਉੜੀਸਾ ਦੇ ਸਮੁੰਦਰੀ ਕੰਢੇ ਤੋਂ ਦੇਸ਼ ‘ਚ ਵਿਕਸਿਤ ਇੰਟਰੈਸਪਟਰ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ। ਇਹ ਮਿਜ਼ਾਈਲ ਕਿਸੇ ਵੀ ਹਮਲਾਵਰ ਮਿਜ਼ਾਈਲ ਨੂੰ ਤਬਾਹ ਕਰ ਦੇਣ ‘ਚ ਸਮਰਥ ਹੈ। ਏਕੀਕ੍ਰਿਤ ਪ੍ਰੀਖਣ ਕੇਂਦਰ ਦੇ ਨਿਰਦੇਸ਼ਕ ਐੱਸ. ਪੀ. ਦਾਸ ਨੇ ਦੱਸਿਆ ਕਿ ਇਹ ਸ਼ਾਨਦਾਰ ਪ੍ਰੀਖਣ ਸੀ। ਪ੍ਰੀਖਣ ਸੰਪੂਰਨ ਬਹੁਮੰਤਵੀ ਬੈਲਿਸਟਿਕ ਮਿਜ਼ਾਈਲ ਰੱਖਿਆ ਪ੍ਰਣਾਲੀ ਵਿਕਸਿਤ ਕਰਨ ਲਈ ਆਈ. ਟੀ. ਆਰ. ਦੀਆਂ 2 ਥਾਵਾਂ ਤੋਂ ਕੀਤਾ ਗਿਆ ਅਤੇ ਸਫਲ ਰਿਹਾ। ਪ੍ਰੀਖਣ ਦੌਰਾਨ ‘ਦੁਸ਼ਮਨ’ ਦੀ ਬੈਲਿਸਟਿਕ ਮਿਜ਼ਾਈਲ ਵਜੋਂ ਜ਼ਮੀਨ ਤਕ ਮਾਰ ਕਰਨ ਵਾਲੀ ਅਤਿਅੰਤ ਆਧੁਨਿਕ ਪ੍ਰਿਥਵੀ ਮਿਜ਼ਾਈਲ ਦੀ ਵਰਤੋਂ ਕੀਤੀ। ਇਸ ਨੂੰ ਸਵੇਰੇ  ਲਗਭਗ 10 ਵੱਜ ਕੇ 13 ਮਿੰਟ ‘ਤੇ ਚਾਂਦੀਪੁਰ ੇਦੇ ਇਕ ਮੋਬਾਈਲ ਲਾਂਚਰ ਤੋਂ ਛੱਡਿਆ ਗਿਆ। ਰੱਖਿਆ ਸੂਤਰਾਂ ਨੇ ਦੱਸਿਆ ਕਿ ਇਸ ਤੋਂ ਤਿੰਨ ਮਿੰਟ ਬਾਅਦ ਚਾਂਦੀਪੁਰ ਤੋਂ ਲਗਭਗ 70 ਕਿਲੋਮੀਟਰ ਦੂਰ ਵ੍ਹੀਲਰ ਟਾਪੂ ਵਿਖੇ ਤਾਇਨਾਤ ਇੰਟਰਸੈਪਟਰ ਐਡਵਾਂਸਡ ਏਅਰ ਡਿਫੈਂਸ ਮਿਜ਼ਾਈਲ ਨੂੰ ਦਾਗਿਆ ਗਿਆ। ਇੰਟਰਸੈਪਟਰ ਮਿਜ਼ਾਈਲ ਨੇ  ਸਮੁੰਦਰ ਦੇ ਲਗਭਗ 15 ਕਿਲੋਮੀਟਰ ਉੱਪਰ ‘ਦੁਸ਼ਮਨ’ ਦੀ ਮਿਜ਼ਾਈਲ ਨੂੰ ਨਿਸ਼ਾਨਾ ਬਣਾਇਆ।


Like it? Share with your friends!

0

ਭਾਰਤ ਨੇ ਇੰਟਰਸੈਪਟਰ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ