ਫ਼ੌਜ ਮੁਖੀ ਵੀ. ਕੇ. ਸਿੰਘ ਨੂੰ ਛੁੱਟੀ ‘ਤੇ ਭੇਜਣ ਦੀ ਤਿਆਰੀ


ਨਵੀਂ ਦਿੱਲੀ, 18 ਜਨਵਰੀ (ਏਜੰਸੀ) : ਫ਼ੌਜ ਮੁਖੀ ਜਨਰਲ ਵੀ. ਕੇ. ਸਿੰਘ ਦੇ ਉਮਰ ਨੂੰ ਲੈ ਕੇ ਚੱਲ ਰਹੇ ਵਿਵਾਦ ਦੀ ਲੜਾਈ ਅਦਾਲਤ ‘ਚ ਪਹੁੰਚ ਜਾਣ ਤੋਂ ਬਾਅਦ ਕੇਂਦਰ ਸਰਕਾਰ ਸਖ਼ਤ ਕਦਮ ਉਠਾ ਸਕਦੀ ਹੈ। ਜਨਰਲ ਦੇ ਸੁਪਰੀਮ ਕੋਰਟ ਪਹੁੰਚ ਕਰਨ ਤੋਂ ਪ੍ਰੇਸ਼ਾਨ ਸਰਕਾਰ ਮੰਗਲਵਾਰ ਦੀ ਰਾਤ ਤੋਂ ਆਪਣੀ ਰਣਨੀਤੀ ਨੂੰ ਅੰਤਿਮ ਰੂਪ ਦੇਣ ‘ਚ ਜੁੱਟ ਗਈ ਹੈ। ਖ਼ਬਰ ਇਹ ਹੈ ਕਿ ਸਰਕਾਰ ਇਸ ਮਾਮਲੇ ਨਾਲ ਨਜਿੱਠਣ ਦੇ ਲਈ ਕਈ ਪਹਿਲੂਆਂ ‘ਤੇ ਵਿਚਾਰ ਕਰ ਰਹੀ ਹੈ, ਜਿਨ੍ਹਾਂ ‘ਚ ਜਨਰਲ ਦੀ ਅਰਜ਼ੀ ਨੂੰ ਅਦਾਲਤ ‘ਚ ਲਮਕਦੇ ਰਹਿਣ ਤੱਕ ਛੁੱਟੀ ‘ਤੇ ਭੇਜੇ ਜਾਣ ਦੀ ਵੀ ਚਰਚਾ ਕੀਤੀ ਜਾ ਰਹੀ ਹੈ। ਕੱਲ੍ਹ ਸਰਕਾਰ ਨੇ ਸੁਪਰੀਮ ਕੋਰਟ ‘ਚ ਸੋਧ ਪਟੀਸ਼ਨ ਵੀ ਦਾਇਰ ਕੀਤੀ ਸੀ ਜਿਸ ਵਿਚ ਰੱਖਿਆ ਮੰਤਰਾਲੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਇਸ ਮੁੱਦੇ ‘ਤੇ ਉਸ ਦਾ ਪੱਖ ਸੁਣੇ ਬਿਨਾਂ ਕੋਈ ਆਦੇਸ਼ ਜਾਰੀ ਨਾ ਕੀਤਾ ਜਾਵੇ। ਦੂਸਰੇ ਪਾਸੇ ਰੱਖਿਆ ਮੰਤਰੀ ਸ੍ਰੀ ਏ. ਕੇ. ਐਂਟਨੀ ਅਤੇ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨਾਲ ਇਸ ਮੁੱਦੇ ‘ਤੇ ਬੈਠਕ ਕੀਤੀ। ਮਲੇਸ਼ੀਆ ਦੇ ਦੌਰੇ ‘ਤੇ ਗਏ ਰੱਖਿਆ ਸਕੱਤਰ ਸ਼ਸ਼ੀਕਾਂਤ ਸ਼ਰਮਾ ਨੂੰ ਵੀ ਵਾਪਸ ਬੁਲਾ ਲਿਆ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਨਾਲ ਬੈਠਕ ਦੌਰਾਨ ਜਨਰਲ ਵੀ. ਕੇ. ਸਿੰਘ ਨੂੰ ਛੁੱਟੀ ‘ਤੇ ਭੇਜਣ ਬਾਰੇ ਵੀ ਵਿਚਾਰ ਹੋਈ ਹੈ ਪ੍ਰੰਤੂ ਇਸ ਦੀ ਪੁਸ਼ਟੀ ਨਹੀਂ ਹੋ ਸਕੀ।


Like it? Share with your friends!

0

ਫ਼ੌਜ ਮੁਖੀ ਵੀ. ਕੇ. ਸਿੰਘ ਨੂੰ ਛੁੱਟੀ ‘ਤੇ ਭੇਜਣ ਦੀ ਤਿਆਰੀ