ਸੱਜਣ ਕੁਮਾਰ ਵਿਰੁੱਧ ਦੋ ਹੋਰ ਗਵਾਹ ਮੁੱਕਰੇ


ਨਵੀਂ ਦਿੱਲੀ,  4 ਅਗਸਤ (ਏਜੰਸੀ) : ਦਿੱਲੀ ਦੀ ਕੜਕੜਡੂਮਾ ਅਦਾਲਤ ਵਿਚ ਕਾਂਗਰਸ ਆਗੂ ਸੱਜਣ ਕੁਮਾਰ  ਖਿਲਾਫ ਰਹੇ ਚੱਲ ਰਹੇ ਕੇਸ ਵਿਚ ਦੋ ਹੋਰ ਗਵਾਹ ਮੁੱਕਰ ਗਏ ਹਨ। ਇਨ੍ਹਾਂ ਗਵਾਹਾਂ ਨੇ  1984 ਦੇ ਸਿੱਖ ਵਿਰੋਧੀ ਦੰਗਿਆ ਦੌਰਾਨ ਇਕ ਸਿੱਖ ਪਰਿਵਾਰ ਨੂੰ ਪਨਾਹ ਦਿੱਤੀ ਸੀ। ਇਸ ਕੇਸ ਦੀ ਸੁਣਵਾਈ ਭਲਕੇ ਵੀ ਜਾਰੀ ਰਹੇਗੀ। ਜੱਜ ਸੁਨੀਤਾ ਗੁਪਤਾ ਦੀ ਅਦਾਲਤ ਵਿਚ ਬਚਾਅ ਪੱਖ ਵੱਲੋਂ ਕੱਲ੍ਹ ਦੋ ਗਵਾਹ ਪੇਸ਼ ਹੋਏ ਸਨ ਤੇ ਇਨ੍ਹਾਂ ਵਿਚ ਕਰਨਲ ਯਾਦਵ ਸਨ, ਜਿਨ੍ਹਾਂ ਨੇ ਸਿੱਖ ਪਰਿਵਾਰਾਂ ਨੂੰ ਪਾਲਮ ਇਲਾਕੇ ਵਿਚੋਂ ਬਚਾਇਆ ਸੀ। ਇਨ੍ਹਾਂ ਵਿਚ ਜਗਦੀਸ਼ ਕੌਰ ਅਤੇ ਜਗਸ਼ੇਰ ਸਿੰਘ ਸ਼ਾਮਲ ਹਨ।  ਮੁਕੱਦਮੇ ਦੀ ਪੈਰਵੀ ਕਰ ਰਹੇ ਵਕੀਲ ਐਚ.ਐਸ. ਫੁਲਕਾ ਨੇ ਦੱਸਿਆ ਕਿ ਇਨ੍ਹਾਂ ਨੂੰ ਉਸ ਦੀ ਲੜਕੀ ਰਜਨੀ ਅਤੇ ਜਵਾਈ ਵਰਿੰਦਰ ਦੇ ਘਰ ਪਨਾਹ ਦਿੱਤੀ ਗਈ ਸੀ। ਪਰ ਦੋਵਾਂ ਨੇ ਇਸ ਗੱਲ ਤੋਂ ਮਨਾਂ ਕਰ ਦਿੱਤਾ ਕਿ ਉਨ੍ਹਾਂ ਨੇ ਕਿਸੇ ਨੂੰ ਪਨਾਹ ਦਿੱਤੀ ਸੀ ਜਾਂ ਬਚਾਇਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ  ਨੂੰ ਦੰਗਿਆ ਦੇ ਤਿੰਨ ਦਿਨਾਂ ਤੱਕ ਇਸ ਦਾ ਪਤਾ ਹੀ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਗਵਾਹਾਂ ਦੇ ਮੁੱਕਰ ਜਾਣ ਨਾਲ ਕੇਸ ‘ਤੇ ਕੋਈ ਫਰਕ ਨਹੀਂ ਪਵੇਗਾ। ਇਸ ਕੇਸ ਦੀ ਪੈਰਵੀ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਰਾਜਿੰਦਰ ਸਿੰਘ ਚੀਮਾ ਕਰ ਰਹੇ ਹਨ।


Like it? Share with your friends!

0

ਸੱਜਣ ਕੁਮਾਰ ਵਿਰੁੱਧ ਦੋ ਹੋਰ ਗਵਾਹ ਮੁੱਕਰੇ