ਖੂਨ ਦਾ ਨਮੂਨਾ ਦੇਣ ਤੋਂ ਟਲਣ ਲਈ ਤਿਵਾੜੀ ਵੱਲੋਂ ਨਵੀਂ ਅਰਜ਼ੀ


ਨਵੀਂ ਦਿੱਲੀ, 1 ਜੂਨ (ਏਜੰਸੀ) : ਕਾਂਗਰਸ ਦੇ ਬਜ਼ੁਰਗ ਆਗੂ ਨਰਾਇਣ ਦੱਤ ਤਿਵਾੜੀ ਨੇ ਆਪਣੀ ਡੀਐਨਏ ਜਾਂਚ ਲਈ ਖੂਨ ਦਾ ਨਮੂਨਾ ਦੇਣ ਸਬੰਧੀ ਦਿੱਲੀ ਹਾਈ ਕੋਰਟ ਦੀ ਇੱਕ ਡਿਸਪੈਂਸਰੀ ਵਿੱਚ ਜਾਣ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਜ਼ਿਕਰਯੋਗ ਹੈ ਕਿ ਇੱਕ ਨੌਜਵਾਨ ਵੱਲੋਂ ਖ਼ੁਦ ਨੂੰ ਤਿਵਾੜੀ ਦਾ ਪੁੱਤਰ ਦੱਸੇ ਜਾਣ ਦੇ ਦਾਅਵੇ ਦੀ ਪੁਸ਼ਟੀ ਕਰਨ ਲਈ ਅਦਾਲਤ ਨੇ ਡੀਐਨਏ ਜਾਂਚ ਦਾ ਹੁਕਮ ਦਿੱਤਾ ਸੀ। ਸ੍ਰੀ ਤਿਵਾੜੀ ਨੂੰ ਹਾਈ ਕੋਰਟ ਨੇ 10 ਮਈ ਨੂੰ ਆਪਣੇ ਆਦੇਸ਼ ਵਿੱਚ ਅੱਜ ਦੇ ਦਿਨ ਖੂਨ ਦਾ ਨਮੂਨਾ ਦੇਣ ਲਈ ਕਿਹਾ ਸੀ। ਪਰ ਉਨ੍ਹਾਂ ਨੇ ਇੱਕ ਅਰਜ਼ੀ ਵਿੱਚ ਕਿਹਾ ”ਕਿਸੇ ਵਿਅਕਤੀ ਨੂੰ ਇਸ ਤਰ੍ਹਾਂ ਦੇ ਸਬੂਤ ਦੇਣ ਲਈ ਮਜਬੁੂਰ ਨਹੀਂ ਕੀਤਾ ਜਾ ਸਕਦਾ।‘‘ ਇਸੇ ਦੌਰਾਨ ਸ੍ਰੀ ਤਿਵਾੜੀ ਵੱਲੋਂ ਉਨ੍ਹਾਂ ਦੇ ਵਕੀਲ ਨੇ ਸੰਯੁਕਤ ਰਜਿਸਟਰਾਰ ਦੀਪਕ ਗਰਗ ਤੋਂ ਉਨ੍ਹਾਂ ਦੇ ਨਿੱਜੀ ਤੌਰ ‘ਤੇ ਪੇਸ਼ ਹੋਣ ਤੇ ਖੂਨ ਦਾ ਨਮੂਨਾ ਦੇਣ ਤੋਂ ਛੋਟ ਮੰਗੀ।

ਸੰਯੁਕਤ ਰਜਿਸਟਰਾਰ ਨੇ ਸ੍ਰੀ ਤਿਵਾੜੀ ਦੀ ਛੋਟ ਦੇਣ ਸਬੰਧੀ ਦਿੱਤੀ ਅਰਜ਼ੀ ‘ਤੇ ਫੈਸਲਾ ਕਰਨ ਲਈ ਇਸ ਮਾਮਲੇ ਨੂੰ ਰੋਜ਼ਾਨਾ ਸੁਣਵਾਈ ਵਾਲੀ ਅਦਾਲਤ ਵਿੱਚ 7 ਜੁਲਾਈ ‘ਤੇ ਪਾ ਦਿੱਤਾ ਹੈ। ਹਾਲਾਂਕਿ ਖ਼ੁਦ ਨੂੰ ਤਿਵਾੜੀ ਦਾ ਪੁੱਤਰ ਦੱਸਣ ਵਾਲੇ 31 ਸਾਲਾ ਸ਼ੇਖਰ ਨੇ ਸ੍ਰੀ ਤਿਵਾੜੀ ਵੱਲੋਂ ਪੇਸ਼ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ ਕਾਂਗਰਸੀ ਆਗੂ ਗਲਤ ਢੰਗ ਨਾਲ ਅਦਾਲਤੀ ਕਾਰਵਾਈ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਰੋਹਿਤ ਦੇ ਵਕੀਲ ਨੇ ਕਿਹਾ ”ਨਾ ਸਿਰਫ਼ ਦਿੱਲੀ ਹਾਈ ਕੋਰਟ ਦੇ ਇੱਕ ਮੈਂਬਰੀ ਬੈਂਚ ਸਗੋਂ ਇਸ ਦੀ ਡਵੀਜ਼ਨਲ ਬੈਂਚ ਨੇ ਅਤੇ ਹਾਈ ਕੋਰਟ ਨੇ ਸ੍ਰੀ ਤਿਵਾੜੀ ਦੀ ਵੱਧ ਰਹੀ ਉਮਰ ਨੂੰ ਵੇਖਦਿਆਂ ਜਲਦ ਡੀਐਨਏ ਜਾਂਚ ਕਰਾਉਣ ਲਈ ਕਿਹਾ ਸੀ। ਹਾਈ ਕੋਰਟ ਦਾ ਕਹਿਣਾ ਸੀ ਕਿ ਦੇਰੀ ਹੋਣ ‘ਤੇ ਮਹੱਤਵਪੂਰਨ ਸਬੁੂਤ ਹਮੇਸ਼ਾ ਲਈ ਖ਼ਤਮ ਹੋ ਸਕਦੇ ਹਨ। ਇਸੇ ਦਰਮਿਆਨ ਸ੍ਰੀ ਤਿਵਾੜੀ ਨੇ ਇਸ ਮਾਮਲੇ ਵਿੱਚ ਉਨ੍ਹਾਂ ‘ਤੇ ਪਹਿਲਾਂ ਲਗਾਏ ਜਾ ਚੁੱਕੇ 25 ਹਜ਼ਾਰ ਰੁਪਏ ਜੁਰਮਾਨੇ ਦੀ ਰਾਸ਼ੀ ਜਮ੍ਹਾਂ ਕਰਵਾ ਦਿੱਤੀ।


Like it? Share with your friends!

0

ਖੂਨ ਦਾ ਨਮੂਨਾ ਦੇਣ ਤੋਂ ਟਲਣ ਲਈ ਤਿਵਾੜੀ ਵੱਲੋਂ ਨਵੀਂ ਅਰਜ਼ੀ