ਵਰਿੰਦਾਵਣ ਦੇ ਬਾਂਕੇ ਬਿਹਾਰੀ ਮੰਦਿਰ ਦੇ ਪੁਜਾਰੀ ਦੀ ਹੱਤਿਆ


ਮਥੁਰਾ, 12 ਜੂਨ (ਏਜੰਸੀ) :  ਵਰਿੰਦਾਵਣ ਦੇ ਬਾਂਕੇ ਬਿਹਾਰੀ ਮੰਦਿਰ ਦੇ ਪੁਜਾਰੀ ਸਤੀਸ਼ ਕੁਮਾਰ ਗੋਸਵਾਮੀ ਦੇ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। 55 ਸਾਲਾ ਗੋਸਵਾਮੀ ਦੇ ਨੌਕਰ ਨੇ ਦੱਸਿਆ ਕਿ ਬੀਤੀ ਰਾਤ  ਹਰਿਆਣਾ ਦੇ ਮਹਿਵਾਤ ਜ਼ਿਲ੍ਹੇ ਦੇ ਪੁਨਹਨਾ ਪਿੰਡ ਦੇ ਦੋ ਨੌਜਵਾਨ ਉਨ੍ਹਾਂ ਨੂੰ ਮਿਲਣ ਆਸ਼ਰਮ ਵਿਚ ਆਏ ਸਨ। ਉਸ ਨੇ ਦੱਸਿਆ ਕਿ ਪੁਜਾਰੀ ਆਪਣੇ ਪਰਿਵਾਰ ਤੋਂ ਵੱਖ ਤੁਲਸਿਆਨ ਭਵਨ ਆਸ਼ਰਮ ਵਿਚ ਰਹਿੰਦੇ ਸਨ। ਨੌਕਰ ਨੇ ਦੱਸਿਆ ਕਿ ਰਾਤ ਵੇਲੇ ਉਸ ਨੇ ਪੁਜਾਰੀ ਦੇ ਲਈ ਬਿਸਤਰ ਲਗਾਇਆ ਅਤੇ ਉਹ ਤਿੰਨੋ ਇਕ ਹੀ ਕਮਰੇ ਵਿਚ ਸੁੱਤੇ ਉਹ ਦੋਵੇਂ ਨੌਜਵਾਨ ਜੋ ਪੁਜਾਰੀ ਜੀ ਨੂੰ ਮਿਲਣ ਆਏ ਸਨ ਸਵੇਰੇ ਗਾਇਬ ਸਨ ਜਦਕਿ ਪੁਜਾਰੀ ਸਤੀਸ਼ ਕੁਮਾਰ ਗੋਸਵਾਮੀ ਦੀ ਮ੍ਰਿਤਕ ਦਹਿ ਕਮਰੇ ਵਿਚ ਪਈ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਮੁੰਡਿਆਂ ਲਈ ਆਟੋ ਦਾ ਪ੍ਰਬੰਧ ਵੀ ਉਸ ਨੇ ਹੀ ਕੀਤਾ ਪਰ ਉਸ ਨੂੰ ਨਹੀਂ ਸੀ ਪਤਾ ਕਿ ਇਹ ਮੁੰਡੇ ਪੁਜਾਰੀ ਜੀ ਦਾ ਕਤਲ ਕਰਕੇ ਭੱਜੇ ਹਨ। ਕਤਲ ਦੀ ਸੂਚਨਾ ਮਿਲਦੇ ਸਾਰ ਹੀ ਗੋਸਵਾਮੀ ਦੀ ਪਤਨੀ ਮੌਕੇ ‘ਤੇ ਪਹੁੰਚ ਗਈ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਮੁਖੀ ਜਗਦੀਸ਼ ਸਿੰਘ ਮੌਕੇ ‘ਤੇ ਪਹੁੰਚੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।


Like it? Share with your friends!

0

ਵਰਿੰਦਾਵਣ ਦੇ ਬਾਂਕੇ ਬਿਹਾਰੀ ਮੰਦਿਰ ਦੇ ਪੁਜਾਰੀ ਦੀ ਹੱਤਿਆ