ਰਾਜ ਬੱਬਰ ਤੇ ਜਯੰਤ ਚੌਧਰੀ ਗ੍ਰਿਫਤਾਰ


ਆਗਰਾ, 4 ਜੂਨ (ਏਜੰਸੀ) : ਉੱਤਰ ਪ੍ਰਦੇਸ਼ ਦੇ ਆਗਰਾ ਵਿਖੇ ਇਕ ਦਲਿਤ ਪਰਿਵਾਰ ਦੇ 4 ਮੈਂਬਰਾਂ ਦੀ ਹੱਤਿਆ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੌਸਲਾ ਦੇਣ ਜਾ ਰਹੇ ਰਾਸ਼ਟਰੀ ਲੋਕ ਦਲ ਦੇ ਐੱਮ. ਪੀ. ਜਯੰਤ ਚੌਧਰੀ ਅਤੇ ਫਿਲਮ ਅਭਿਨੇਤਾ ਤੇ ਕਾਂਗਰਸ ਦੇ ਐੱਮ. ਪੀ. ਰਾਜ ਬੱਬਰ ਨੂੰ ਸ਼ੁੱਕਰਵਾਰ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕਰ ਲਿਆ ਗਿਆ। ਸੂਤਰਾਂ ਮੁਤਾਬਕ ਜ਼ਿਲੇ ਦੇ ਓਰਈ ਖੇਤਰ ਵਿਚ ਬੀਤੇ ਦਿਨੀਂ ਇਕ ਦਲਿਤ ਪਰਿਵਾਰ ਦੇ 4 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਹ ਦੋਵੇਂ ਨੇਤਾ ਪੀੜਤ ਪਰਿਵਾਰ ਨੂੰ ਹੌਸਲਾ ਦੇਣ ਲਈ ਜਾ ਰਹੇ ਸਨ ਕਿ ਉਨ੍ਹਾਂ ਨੂੰ ਆਗਰਾ ਦੀ ਹੱਦ ‘ਤੇ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕਰ ਲਿਆ ਗਿਆ। ਇਸ ਘਟਨਾ ਤੋਂ ਗੁੱਸੇ ‘ਚ ਆਏ ਹੋਏ ਰਾਸ਼ਟਰੀ ਲੋਕ ਦਲ ਦੇ ਵਰਕਰਾਂ ਨੇ ਦਿੱਲੀ-ਆਗਰਾ ਸੜਕ ‘ਤੇ ਆਵਾਜਾਈ ਠੱਪ ਕਰ ਦਿੱਤੀ।


Like it? Share with your friends!

0

ਰਾਜ ਬੱਬਰ ਤੇ ਜਯੰਤ ਚੌਧਰੀ ਗ੍ਰਿਫਤਾਰ