ਪੁੱਤਰ ਵੱਲੋ ਪਿਓ ਦਾ ਮੋਟਰਸਾਈਕਲ ਚੋਰੀ , ਮਾਮਲਾ ਦਰਜ


ਮੋਗਾ, 12 ਜੂਨ ( ਸਵਰਨ ਗੁਲਾਟੀ ) : ਘਰੋ ਬੇਦਖਲ ਕੀਤੇ ਲੜਕੇ ਵੱਲੋ ਹੀ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਆਪਣੇ ਪਿਤਾ ਦਾ ਮੋਟਰਸਾਈਕਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਮੈਹਿਣਾ ਪੁਲਿਸ ਵੱਲੋ ਲੜਕੇ ਸਮੇਤ ਤਿੰਨ ਜਾਣਿਆ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਤੋ ਹਾਸਲ ਜਾਣਕਾਰੀ ਅਨੁਸਾਰ ਮੇਜਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਕੋਕਰੀ ਫੂਲਾ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਉਸ ਦਾ ਲੜਕਾ ਸੁਖਦੀਪ ਸਿੰਘ ਬੁਰੀ ਸੰਗਤ ਦਾ ਸਿਕਾਰ ਹੋਣ ਕਰਕੇ ਉਸ ਨੂੰ ਬੇਦਖਲ ਕੀਤਾ ਹੋਇਆ ਹੋ ਜੋ ਉਸ ਤੋ  ਅਲੱਗ ਰਹਿੰਦਾ ਹੈ। ਬੀਤੀ 9 ਜੂਨ ਨੂੰ ਜਦੋ ਉਸ ਆਪਣੇ ਰਿਸਤੇਦਾਰ ਨਾਲ ਲੈਡਮਾਰਕ ਹੋਟਲ ਵਿੱਚ ਖਾਣ ਖਾ ਰਿਹਾ ਸੀ ਤਾਂ ਇਸ ਦੌਰਾਨ ਸੁਖਦੀਪ ਸਿੰਘ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਉਸ ਦੇ ਮੋਟਰਸਾਈਕਲ ਰਜਿ: ਨੰਬਰ ਪੀ ਬੀ 33 ਏ /7269 ਨੂੰ ਡੁਪਲੀਕੇਟ ਚਾਬੀ ਲਗਾ ਕੇ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ। ਇਸ ਸਬੰਧੀ ਥਾਣਾ ਮੈਹਿਣਾ ਦੇ ਹੌਲਦਾਰ ਵਰਿੰਦਰ ਕੁਮਾਰ ਨੇ ਮੇਜਰ ਸਿੰਘ ਦੇ ਬਿਆਨਾਂ ਤੇ ਕਾਰਵਾਈ ਕਰਦਿਆ ਉਕਤ ਮਾਮਲੇ ਦੀ ਜਾਂਚ ਕਰਨ ਉਪਰੰਤ ਕਥਿਤ ਦੋਸੀ ਸੁਖਜੀਤ ਸਿੰਘ ਸਮੇਤ ਦੋ ਅਣਪਛਾਤੇ ਲੜਕਿਆ ਵਿਰੁੱਧ ਅ/ਧ 379 ਆਈ. ਪੀ. ਸੀ. ਐਕਟ ਤਹਿਤ ਥਾਣਾ ਮੈਹਿਣਾ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।


Like it? Share with your friends!

0

ਪੁੱਤਰ ਵੱਲੋ ਪਿਓ ਦਾ ਮੋਟਰਸਾਈਕਲ ਚੋਰੀ , ਮਾਮਲਾ ਦਰਜ