ਕਨੀਮੋਝੀ ਮੁੜ ਅਦਾਲਤ ‘ਚ ਪੇਸ਼, ਹਾਲਤ ਦੇਖ ਰੋਈ ਮਾਂ


ਨਵੀਂ ਦਿੱਲੀ,  21 ਮਈ (ਏਜੰਸੀ) : ਸ਼ੁੱਕਰਵਾਰ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ‘ਚ ਜ਼ਮਾਨਤ ਅਰਜ਼ੀ ਰੱਦ ਹੋਣ ਤੋਂ ਬਾਅਦ ਤਿਹਾੜ ਜੇਲ੍ਹ ‘ਚ ਰਾਤ ਗੁਜ਼ਾਰ ਕੇ ਡੀਐਮਕੇ ਦੀ ਸੰਸਦ ਮੈਂਬਰ ਕਨੀਮੋਝੀ ਸ਼ਨੀਵਾਰ ਨੂੰ ਮੁੜ ਅਦਾਲਤ ‘ਚ ਪੇਸ਼ ਹੋਈ। ਅਦਾਲਤ ਨੇ ਕਨੀਮੋਝੀ ‘ਤੇ ਲਗਾਏ ਗਏ ਦੋਸ਼ਾਂ ਨੂੰ ਬੇਹੱਦ ਸੰਗੀਨ ਦੱਸਦਿਆਂ ਕਿਹਾ ਕਿ ਸਵਾਨ ਟੈਲੀਕਾਮ ਨੂੰ ਲਾਈਸੰਸ ਦਿਵਾਉਣ ਦੀ ਸਾਜ਼ਿਸ਼ ‘ਚ ਕਨੀਮੋਝੀ ਵੀ ਘੁਟਾਲੇ ਦੇ ਮੁੱਖ ਦੋਸ਼ੀ ਏ ਰਾਜਾ ਦੇ ਨਾਲ ਸ਼ਾਮਲ ਸੀ। ਅੱਜ ਅਦਾਲਤ ‘ਚ ਕਨੀਮੋਝੀ ਨਾਲ ਸਾਬਕਾ ਦੂਰਸੰਚਾਰ ਮੰਤਰੀ ਏ ਰਾਜਾ ਵੀ ਪੇਸ਼ ਹੋਏ। ਅਦਾਲਤ ‘ਚ ਉਕਤ ਦੋਸ਼ੀਆਂ ਤੋਂ ਇਲਾਵਾ ਕਨੀਮੋਝੀ ਦੀ ਮਾਂ ਤੇ ਡੀਐਮਕੇ ਆਗੂ ਟੀਆਰ ਬਾਲੂ ਵੀ ਮੌਜੂਦ ਸਨ। ਆਪਣੀ ਲੜਕੀ ਨੂੰ ਜੇਲ੍ਹ ਤੋਂ ਬਾਹਰ ਆਉਂਦਿਆਂ ਵੇਖ ਕਨੀਮੋਝੀ ਦੀ ਮਾਂ ਰਜ਼ਾਥੀ ਅਮਾਲ ਅਦਾਲਤ ‘ਚ ਹੀ ਰੋ ਪਈ।

ਇਸ ਤੋਂ ਪਹਿਲਾਂ ਕਨੀਮੋਝੀ ਨੇ ਤਿਹਾੜ ਜੇਲ੍ਹ ‘ਚ ਆਪਣੀ ਪਹਿਲੀ ਰਾਤ 10×15 ਫੁੱਟ ਦੀ ਬੈਰਕ ‘ਚ ਗੁਜ਼ਾਰੀ। ਬੈਰਕ ‘ਚ ਸਿਰਹਾਣਾ ਨਾ ਹੋਣ ਕਾਰਨ ਉਨ੍ਹਾਂ ਕੰਬਲ ਨੂੰ ਹੀ ਸਿਰਹਾਣਾ ਬਣਾਇਆ। ਸਵੇਰੇ ਚਾਹ ਤੇ ਬਰੈਡ ਵਾਲਾ ਨਾਸ਼ਤਾ ਕਰਨ ਮਗਰੋਂ ਕਨੀਮੋਝੀ ਨੇ ਕੁਝ ਤਾਮਿਲ ਅਖ਼ਬਾਰ ਪੜ੍ਹੇ। ਅਧਿਕਾਰੀਆਂ ਨੇ ਦੱਸਿਆ ਕਿ ਰਾਜ ਸਭਾ ਮੈਂਬਰ ਕਨੀਮੋਝੀ ਨੇ ਤਿਹਾੜ ਦੀ ਮਹਿਲਾ ਜੇਲ੍ਹ ਨੰ. 6 ਦੇ ਵਾਰਡ ਨੰ. 8 ‘ਚ ਰਾਤ ਗੁਜ਼ਾਰੀ। ਜੇਲ੍ਹ ਸੂੁਤਰਾਂ ਅਨੁਸਾਰ ਕਨੀਮੋਝੀ ਰਾਤ 11 ਵਜੇ ਸੌ ਗਈ ਤੇ ਸਵੇਰੇ 5.00 ਉਠ ਗਈ। ਅਧਿਕਾਰੀਆਂ ਨੇ ਦੱØਸਿਆ ਕਿ ਇਸਨਾਨ ਕਰਨ ਮਗਰੋਂ ਕਨੀਮੋਝੀ ਨੇ ਜੇਲ੍ਹ ਦੀ ਕੰਟੀਨ ‘ਚ ਨਾਸ਼ਤਾ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਕਨੀਮੋਝੀ ਦੀ ਬੈਰਕ ‘ਚ ਇਕ ਟੀਵੀ ਤੇ ਛੋਟਾ ਬਾਥਰੂਮ ਸੀ।

ਸੌਣ ਤੋਂ ਪਹਿਲਾਂ ਕਨੀਮੋਝੀ ਨੇ ਬੈਰਕ ‘ਚ ਮੱਛਰ ਹੋਣ ਦੀ ਸ਼ਿਕਾਇਤ ਕੀਤੀ, ਜਿਸ ਉਪਰੰਤ ਉਨ੍ਹਾਂ ਨੂੰ ਮੱਛਰ ਭਜਾਉਣ ਵਾਲੀ ਦਵਾਈ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਕਨੀਮੋਝੀ ਨੂੰ ਪਹਿਲੀ ਵਾਰ ਅਪਰਾਧ ਕਰਨ ਵਾਲੇ ਲੋਕਾਂ ਦੇ ਵਾਰਡ ‘ਚ ਰੱਖਿਆ ਗਿਆ ਹੈ। ਇਸ ਵਾਰਡ ‘ਚ ਉਨ੍ਹਾਂ ਕੁਝ ਤਾਮਿਲ ਮਹਿਲਾ ਕੈਦੀਆਂ ਨਾਲ ਗੱਲਬਾਤ ਦੀ ਇਜਾਜ਼ਤ ਦਿੱਤੀ ਗਈ।


Like it? Share with your friends!

0

ਕਨੀਮੋਝੀ ਮੁੜ ਅਦਾਲਤ ‘ਚ ਪੇਸ਼, ਹਾਲਤ ਦੇਖ ਰੋਈ ਮਾਂ