ਰੇਲਵੇ ਅਧਿਕਾਰੀ ਨੇ 50 ਲੱਖ ਦੇ ਨੋਟ ਸਾੜੇ


ਅਜਮੇਰ, 8 ਮਈ (ਏਜੰਸੀ) : ਰੇਲਵੇ ਦੇ ਇਕ ਅਧਿਕਾਰੀ ‘ਤੇ 50 ਲੱਖ ਰੁਪਏ ਦੇ ਨੋਟ ਸਾੜਨ ਦੇ ਦੋਸ਼ ਲੱਗੇ ਹਨ। ਸੂਤਰਾਂ ਨੇ ਦੱਸਿਆ ਕਿ ਛਾਪੇ ਤੋਂ ਬਚਣ ਲਈ ਮੰਡਲ ਰੇਲਵੇ ਅਧਿਕਾਰੀ ਨੇ ਉਕਤ ਨੋਟ ਸਾੜੇ ਹਨ। ਦੱਸਿਆ ਜਾ ਰਿਹਾ ਹੈ ਕਿ ਉਕਤ ਅਧਿਕਾਰੀ ‘ਤੇ ਮੰਡਲ ਰੇਲ ਦਫ਼ਤਰ ‘ਚ ਘੁਟਾਲੇ ਦਾ ਦੋਸ਼ ਲੱਗਾ ਹੈ। ਮੰਡਲ ਦਫ਼ਤਰ ਦੇ ਲੇਖਾ ਸਹਾਇਕ ਮੁਜ਼ੱਫਰ ਅਲੀ ਬੋਹਰਾ ‘ਤੇ ਦੋਸ਼ ਸੀ ਕਿ ਉਨ੍ਹਾਂ ਨੇ ਆਪਣੇ ਨਾਂਅ ਦਾ ਫ਼ਰਜ਼ੀ ਚੈੱਕ ਕੱਟ ਕੇ ਤਕਰੀਬਨ ਇਕ ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਲੈ ਲਿਆ ਸੀ। ਮਾਮਲਾ ਸਾਹਮਣੇ ਆਉਣ ‘ਤੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਬੋਹਰਾ ਰੂਪੋਸ਼ ਸਨ। ਇਸੇ ਦੌਰਾਨ ਬੋਹਰਾ ਦੇ ਇਕ ਸਹਿਯੋਗੀ ਨੇ ਛਾਪੇ ਦੇ ਖ਼ਦਸ਼ੇ ਦੇ ਮੱਦੇਨਜ਼ਰ ਆਪਣੇ ਘਰ ‘ਚ ਰੱਖੇ ਲੱਖਾਂ ਰੁਪਏ ਦੇ ਨੋਟਾਂ ਨੂੰ ਡਰੰਮ ਦੇ ਅੰਦਰ ਰੱਖ ਕੇ ਅੱਗ ਲਾ ਦਿੱਤੀ। ਅਧਿਕਾਰੀ ਦੇ ਕਵਾਰਟਰ ‘ਚੋਂ ਧੂੰਆਂ ਨਿਕਲਦਾ ਵੇਖ ਕੇ ਆਰ. ਪੀ. ਐੱਫ. ਦੇ ਜਵਾਨ ਉਸ ਦੇ ਕਵਾਟਰ ਜਾ ਪੁੱਜੇ। ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਤਕਰੀਬਨ 2.5 ਲੱਖ ਰੁਪਏ ਦੀ ਅਧਸੜੀ ਕਰੰਸੀ ਜ਼ਬਤ ਕਰ ਲਈ। ਮਾਮਲੇ ਦੀ ਤਫ਼ਤੀਸ਼ ਜਾਰੀ ਹੈ।


Like it? Share with your friends!

0

ਰੇਲਵੇ ਅਧਿਕਾਰੀ ਨੇ 50 ਲੱਖ ਦੇ ਨੋਟ ਸਾੜੇ