26/11 ਤੋਂ ਬਾਅਦ ਟਾਲ ਦਿੱਤੀ ਗਈ ਸੀ ਡੈਨਮਾਰਕ ਹਮਲੇ ਦੀ ਯੋਜਨਾ


ਸ਼ਿਕਾਗੋ, 25 ਮਈ (ਏਜੰਸੀ) : ਮੁੰਬਈ ਹਮਲੇ ਤੋਂ ਬਾਅਦ ਚਾਰੇ ਪਾਸਿਆਂ ਤੋਂ ਵੱਡੇ ਅੰਤਰਰਾਸ਼ਟਰੀ ਦਬਾਅ ਦੇ ਕਾਰਨ ਲਸ਼ਕਰ ਏ ਤੋਇਬਾ ਨੂੰ ਡੈਨਮਾਰਕ ਦੇ ਇਕ ਅਖਬਾਰ ‘ਤੇ ਹਮਲਾ ਕਰਨ ਦੀ ਯੋਜਨਾ ਟਾਲਣੀ ਪਈ ਸੀ। ਜ਼ਿਕਰਯੋਗ ਹੈ ਕਿ ਇਸ ਅਖਬਾਰ ਨੇ ਮੁਹੰਮਦ ਸਾਹਿਬ ਦੇ ਕਾਰਟੂਨ ਛਾਪੇ ਸਨ ਜਿਸ ਦਾ ਬਦਲਾ ਲੈਣ ਲਈ ਅਤਿਵਾਦੀ ਸੰਗਠਨ ਨੇ ਇਸ ਅਖਬਾਰ ਉਪਰ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਮੁੰਬਈ ਹਮਲਿਆਂ ਦੇ ਮਾਮਲੇ ਵਿਚ ਦੋਸ਼ੀ ਡੇਵਿਡ ਕੋਲਮਨ ਹੇਡਲੀ ਨੇ ਸ਼ਿਕਾਗੋ ਦੀ ਇਕ ਅਦਾਲਤ ਵਿਚ ਦਿੱਤੇ ਬਿਆਨ ਵਿਚ ਕਿਹਾ ਕਿ ਉਸ ਨੂੰ 2009 ਵਿਚ ਲਾਹੌਰ ਵਿਚ ਆਪਣੀ ਯਾਤਰਾ ਦੇ ਦੌਰਾਨ ਉਸ ਦੇ ਕਮਾਂਡਰਾਂ ਵਿਚੋਂ ਇਕ ਸਾਜਿਦ ਮੀਰ ਨੇ ਦੱਸਿਆ ਸੀ ਕਿ 26/11 ਤੋਂ ਬਾਅਦ ਲਸ਼ਕਰ ਡੈਨਮਾਰਕ  ਅਭਿਆਨ ਨੂੰ ਕੁੱਝ ਦਿਨ ਦੇ ਲਈ ਟਾਲਣਾ ਚਾਹੁੰਦੀ ਹੈ। ਇਸ ਹਮਲੇ ਨੂੰ ਵੀ ਮੁੰਬਈ ਹਮਲਿਆਂ ਦੀ ਤਰਜ਼ ‘ਤੇ ਅੰਜ਼ਾਮ ਦੇਣਾ ਚਾਹੁੰਦੇ ਸਨ ਲਸ਼ਰਕ ਦੇ ਅਤਿਵਾਦੀ। ਹੇਡਲੀ ਨੇ ਇਸ ਦੇ ਪਿੱਛੇ ਕਾਰਨ ਦੱਸਦੇ ਹੋਏ ਕਿਹਾ ਕਿ ਲਸ਼ਕਰ ਉਪਰ ਸਭ ਦੀ ਨਜ਼ਰ ਸੀ ਅਤੇ ਉਸ ਸਮੇਂ ਉਹ ਸੁਰਖੀਆਂ ਵਿਚ  ਨਹੀਂ ਆਉਣਾ ਚਾਹੁੰਦਾ ਸੀ ਜਿਸ ਕਾਰਨ ਲਸ਼ਕਰ ਨੇ ਡੈਨਮਾਰਕ ਅਭਿਆਨ ਨੂੰ ਅੱਗੇ ਪਾ ਦਿੱਤਾ ਸੀ।

ਭਾਵੇਂ ਹੇਡਲੀ ਜਦ ਫਰਵਰੀ 2009 ਵਿਚ ਵਜ਼ੀਰਿਸਤਾਨ ਵਿਚ ਆਪਣੇ ਇਕ ਹੋਰ ਕਮਾਂਡਰ ਇਲਿਆਸ ਕਸ਼ਮੀਰੀ ਨੂੰ ਮਿਲਣ ਗਿਆ ਤਾਂ ਉਸ ਨੇ ਉਸ ਨੂੰ ਡੈਨਮਾਰਕ ਅਭਿਆਨ ਨੂੰ ਜਲਦ ਤੋਂ ਜਲਦ ਅੰਜ਼ਾਮ ਦੇਣ ਦੇ ਲਈ ਉਕਸਾਇਆ ਸੀ। ਹੇਡਲੀ ਦੇ ਅਨੁਸਾਰ ਕਸ਼ਮੀਰੀ ਨੇ ਕਿਹਾ ਕਿ ਇਸ ਹਮਲੇ ਨੂੰ ਜਲਦ ਤੋਂ ਜਲਦ ਅੰਜ਼ਾਮ ਦੇਣਾ ਕੌਮ ਦੀ ਸੇਵਾ ਹੋਵੇਗੀ। ਹੇਡਲੀ ਨੇ ਕੋਪਨਹੇਗਨ ਵਿਚ ਕਈ ਸਥਾਨਾਂ ਦੀ ਰੇਕੀ ਕਰਦੇ ਹੋਏ ਉਥੋਂ ਦੇ ਵੀਡੀਓ ਬਣਾਏ ਸਨ। ਕਸ਼ਮੀਰੀ ਨੇ ਇਨ੍ਹਾਂ ਗੱਲਾਂ ਕਾਰਨ ਉਸ ਦੀ ਪ੍ਰਸ਼ੰਸਾ ਵੀ ਕੀਤੀ ਸੀ। ਕਸ਼ਮੀਰੀ ਨੇ ਹੇਡਲੀ ਤੋਂ ਇਸ ਗੱਲ ਦੀ ਸਲਾਹ ਵੀ ਮੰਗੀ ਸੀ ਕਿ ਡੈਨਮਾਰਕ ਹਮਲੇ ਨੂੰ ਅੰਜ਼ਾਮ ਦੇਣ ਸਬੰਧੀ ਉਸ ਦੀ ਕੀ ਸਲਾਹ ਹੈ। ਹੇਡਲੀ ਨੇ ਕਿਹਾ ਕਿ ਕਸ਼ਮੀਰੀ ਨੇ ਹਜ਼ਰਤ ਮੁਹੰਮਦ ਦੇ ਬਣਾਏ ਕਾਰਟੂਨਾਂ ਨੂੰ ਬੇਹੱਦ ਸ਼ਰਮਸ਼ਾਰ ਕਰ ਦੇਣ ਵਾਲੇ ਦੱਸਿਆ। ਉਸ ਦੇ ਮੁਤਾਬਕ ਕਸ਼ਮੀਰੀ ਅਖਬਾਰ ਦੀ ਇਮਾਰਤ ਅੰਦਰ ਧਮਾਕਾ ਕਰਕੇ ਉਸ ਨੂੰ ਖਤਮ ਕਰ ਦੇਣਾ ਚਾਹੁੰਦਾ ਸੀ।


Like it? Share with your friends!

0

26/11 ਤੋਂ ਬਾਅਦ ਟਾਲ ਦਿੱਤੀ ਗਈ ਸੀ ਡੈਨਮਾਰਕ ਹਮਲੇ ਦੀ ਯੋਜਨਾ