ਮੱਧ ਪ੍ਰਦੇਸ਼ : 9 ਜੱਜਾਂ ਨੂੰ ਘਰ ਤੋਰਿਆ


ਭੋਪਾਲ, 27 ਮਈ (ਏਜੰਸੀ) : ਮੱਧ ਪ੍ਰਦੇਸ਼ ਵਿਚ ਜਬਲਪੁਰ ਹਾਈਕੋਰਟ ਦੀ ਸਿਫਾਰਸ਼ ‘ਤੇ ਸਰਕਾਰ ਨੇ 9 ਜੱਜਾਂ ਖਿਲਾਫ਼ ਕਾਰਵਾਈ ਕਰਦਿਆਂ ਇਨ੍ਹਾਂ ਵਿਚੋਂ 3 ਨੂੰ ਜਿੱਥੇ ਸੇਵਾ ਮੁਕਤ ਕਰ ਦਿੱਤਾ, ਉਥੇ 6 ਹੋਰ ਜੱਜਾਂ ਨੂੰ ਜ਼ਰੂਰੀ ਸੇਵਾ ਮੁਕਤੀ ਦੇ ਦਿੱਤੀ ਗਈ। ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਜੈਨ ‘ਚ ਤਾਇਨਾਤ ਵਿਜੈ ਕੁਮਾਰ ਸਿੰਘ, ਕਟਨੀ ਦੇ ਐਮਐਮ ਖ਼ਾਨ ਅਤੇ ਅਮਰਵਾੜਾ ਵਿਚ ਤਾਇਨਾਤ ਨਿਤਿਨ ਕੁਮਰੇ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ। ਇਨ੍ਹਾਂ ਤੋਂ ਇਲਾਵਾ ਬੜਵਾਨੀ ਦੇ ਰਘਵਿੰਦਰ ਪ੍ਰਤਾਪ ਸਿੰਘ, ਸੇਂਧਵਾ ਦੇ ਵਿਸ਼ਵ ਬੰਧੂ ਸ਼ਰਮਾ, ਭਿੰਡ ਦੇ ਨਰਿੰਦਰ ਸਿੰਘ ਦੀਕਸ਼ਿਤ, ਅਨੂਪਪੁਰ ਦੇ ਅਸ਼ੋਕ ਗੋਟੀਆ, ਸੇਂਵਡਾ ਦੇ ਰਜਿੰਦਰ ਕੁਮਾਰ ਗੋਇਲੇ ਤੇ ਬੀਨਾ ਦੇ ਤ੍ਰਿਵੈਣੀ ਲਾਲ ਸੇੈਂਧੀਆ ਨੂੰ ਜ਼ਰੂਰੀ ਸੇਵਾ ਮੁਕਤੀ ਦੇ ਦਿੱਤੀ ਗਈ। ਜ਼ਰੂਰੀ ਸੇਵਾ ਮੁਕਤੀ ਪਾਉਣ ਵਾਲੇ ਜੱਜ ਜਾਂ ਤਾਂ 20 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਹਨ ਜਾਂ ਫ਼ਿਰ 50 ਸਾਲ ਦੀ ਉਮਰ ਨੂੰ ਪਾਰ ਚੁੱਕੇ ਹਨ। ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਚੀਫ਼ ਜਸਟਿਸ ਸ਼ਇਦ ਰਫ਼ਤ ਆਲਮ ਦੀ ਪ੍ਰਧਾਨਗੀ ਵਿਚ ਹੋਈ ਅਦਾਲਤੀ ਮੀਟਿੰਗ ਵਿਚ ਇਨ੍ਹਾਂ ਸਾਰੇ 9 ਜੱਜਾਂ ਖਿਲਾਫ਼ ਕਾਰਵਾਈ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਸ ਤੋਂ ਬਾਅਦ ਕਾਰਵਾਈ ਦਾ ਪ੍ਰਸਤਾਵ ਰਾਜ ਸਰਕਾਰ ਦੇ ਕਾਨੁਨ ਵਿਭਾਗ ਨੁ ਭੇਜਿਆ ਗਿਆ, ਜਿਸ ‘ਤੇ ਸੂਬਾ ਸਰਕਾਰ ਨੇ ਮੋਹਰ ਲਗਾ ਦਿੱਤੀ।


Like it? Share with your friends!

0

ਮੱਧ ਪ੍ਰਦੇਸ਼ : 9 ਜੱਜਾਂ ਨੂੰ ਘਰ ਤੋਰਿਆ