ਸਾਰਿਆਂ ਨੂੰ ਮੁੱਖ ਮੰਤਰੀ ਜਾਂ ਚੇਅਰਮੈਨ ਬਣਾਉਣਾ ਸੰਭਵ ਨਹੀਂ : ਬਾਦਲ


ਪੀਪਲਜ਼ ਪਾਰਟੀ ਆਫ ਪੰਜਾਬ ਪਾਰਟੀ ਛੱਡਣ ਵਾਲਿਆਂ ਦੀ ਜੁੰਡਲੀ

ਅਬੋਹਰ, 23 ਅਪ੍ਰੈਲ (ਪ.ਪ.) : ਪੀਪਲਜ਼ ਪਾਰਟੀ ਆਫ਼ ਪੰਜਾਬ ਞ’ਪਾਰਟੀ ਛੱਡੋ‘ ਦਾ ਹੋਕਾ ਦੇਣ ਵਾਲੇ ਲੋਕਾਂ ਦੀ ਹੈ ਤੇ ਇਸ ਦਾ ਹਾਲ ਵੀ ਪਹਿਲਾਂ ਵਾਂਗ ਪਾਰਟੀ ਛੱਡ ਕੇ ਗਏ ਲੋਕਾਂ ਵਰਗਾ ਹੀ ਹੋਣਾ ਹੈ। ਇਹ ਗੱਲ੍ਹ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਵਿਧਾਨ ਸਭਾ ਹਲਕਾ ਬਲੂਆਣਾ ਦੇ ਸੰਗਤ ਦਰਸ਼ਨ ਪ੍ਰੋਗਰਾਮ ਤਹਿਤ ਲੋਟਸ ਪੈਲੇਸ ਅਬੋਹਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਆਖੀ। ਸ. ਬਾਦਲ ਨੇ ਕਿਹਾ ਕਿ ਸਾਰਿਆਂ ਨੂੰ ਨਾ ਤਾਂ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਅਤੇ ਨਾ ਹੀ ਹੀ ਚੇਅਰਮੈਨੀਆਂ ਦਿੱਤੀਆਂ ਜਾ ਸਕਦੀਆਂ ਹਨ। ਉਨ੍ਹਾਂ ਨਵੇਂ ਜ਼ਿਲ੍ਹਿਆਂ ਦੀ ਚਰਚਾ ਸਬੰਧੀ ਕਿਹਾ ਕਿ ਇਸ ਲਈ ਕਮੇਟੀ ਬਣਾਈ ਗਈ ਹੈ। ਕਿਨੂੰ ਵਿੱਚੋਂ ਲਿਮੋਨਿਨ ਵੱਖ ਕਰਨ ਸਬੰਧੀ ਪੁੱਛੇ ਸਵਾਲ ਸਬੰਧੀ ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਜੈਕਟ ਲਈ ਉਹ ਖੇਤੀ ਯੂਨੀਵਰਸਿਟੀ ਨੂੰ ਕਹਿਣਗੇ। ਇਸ ਤੋਂ ਪਹਿਲਾਂ ਪਿੰਡ ਡੋਗਰ ਖੇੜਾ ਵਿੱਚ ਹਲਕੇ ਦੀਆਂ 22 ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 2 ਕਰੋੜ 60 ਲੱਖ ਦੇ ਚੈਕ ਦਿੱਤੇ।

ਨਰਮੇ ਦੇ ਬੀਟੀ ਬੀਜਾਂ ਦੀ ਬਲੈਕ ਸਬੰਧੀ ਕਿਸਾਨਾਂ ਵੱਲੋਂ ਉਠਾਏ ਮਸਲੇ ‘ਤੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਫਿਰੋਜ਼ਪੁਰ ਨੂੰ ਤਲਬ ਕਰਕੇ ਸਖ਼ਤੀ ਨਾਲ ਬਲੈਕ ਨੂੰ ਰੋਕਣ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਹਲਕੇ ਵਿੱਚ ਬੀਟੀ ਬੀਜ ਬਲੈਕ ਵਿੱਚ ਵਿਕਣ ਦੀ ਸ਼ਿਕਾਇਤ ਮਿਲੀ, ਉਸ ਜ਼ਿਲ੍ਹੇ ਦੀ ਮੁੱਖ ਖੇਤੀਬਾੜੀ ਅਫ਼ਸਰ ਨੂੰ ਮੁਅੱਤਲ ਕੀਤਾ ਜਾਵੇਗਾ ਅਤੇ ਬੀਜ ਵਿਕਰੇਤਾ ਦਾ ਤੁਰੰਤ ਲਾਇਸੰਸ ਕੈਂਸਲ ਕੀਤਾ ਜਾਵੇਗਾ। ਅਬੋਹਰ ਦੇ ਲੋਟਸ ਪੈਲੇਸ ਵਿੱਚ ਜੁੜੀਆਂ 50 ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਕੁੱਲ 6 ਕਰੋੜ 47 ਲੱਖ ਦੀ ਗਰਾਂਟ ਵਿੱਚੋਂ ਪਹਿਲਾਂ 2 ਕਰੋੜ 69 ਲੱਖ ਦੀ ਵੰਡੀ ਗਰਾਂਟ ਛੱਡ 3 ਕਰੋੜ 78 ਲੱਖ ਦੇ ਕਰੀਬ ਗਰਾਂਟ ਵੰਡੀ।


Like it? Share with your friends!

0

ਸਾਰਿਆਂ ਨੂੰ ਮੁੱਖ ਮੰਤਰੀ ਜਾਂ ਚੇਅਰਮੈਨ ਬਣਾਉਣਾ ਸੰਭਵ ਨਹੀਂ : ਬਾਦਲ