ਸ੍ਰੀ ਗੁਰੁ ਨਾਨਕ ਦੇਵ ਜੀ ਮਹਾਰਾਜ ਦੇ ਅਵਤਾਰ ਪੁਰਬ ਮੌਕੇ ਪਵਿੱਤਰ ਵੇਈਂ ਕੰਢੇ 8ਵਾਂ ਮਹਾਨ ਨਗਰ ਕੀਰਤਨ 9 ਤੋਂ 23 ਨਵੰਬਰ ਤੱਕ

ਸੁਲਤਾਨਪੁਰ ਲੋਧੀ,  02 ਨਵੰਬਰ : ਨਾਨਕ ਨਾਮ ਲੇਵਾ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਦੀ ਲੱਖ ਲੱਖ ਵਧਾਈ ਦਿੰਦੇ ਹਾਂ। ਪਵਿੱਤਰ ਵੇਈਂ ਵਿੱਚ ਸੁਲਤਾਨਪੁਰ ਲੋਧੀ ਵਿਖੇ ਟੁੱਭੀ ਲਾ ਕੇ ਸਤਿਗੁਰਾਂ ਨੇ ਗੁਰਬਾਣੀ ਦਾ ਉਚਾਰਣ ਕੀਤਾ। ਦੇਸ਼ ਵਿਦੇਸ਼ ਦੀਆਂ ਗੁਰਸੰਗਤਾਂ ਨੇ ਗੁਰਬਾਣੀ ਦੇ ਇਸ ਪ੍ਰਗਟ ਅਸਥਾਨ ਦੀ ਕਾਰਸੇਵਾ ਕਰਕੇ ਪਿੰਡ ਧਨੋਆ ਤੋਂ ਲੈ ਕੇ ਹਰੀ ਕੇ ਪੱਤਣ ਤੱਕ 160 ਕਿ: ਮੀ: ਲੰਬੀ ਵੇਈਂ ਦੇ ਵਹਾਅ ਨੂੰ ਚਾਲੂ ਕੀਤਾ ਹੈ ਅਤੇ ਵੇਈਂ ਦੇ ਕੰਢੇ ਇਸ਼ਨਾਨ ਘਾਟ ਉਸਾਰ ਕੇ ਵਿਸਰ ਚੁੱਕੇ ਵਿਸਾਖੀ ਦੇ ਮੇਲਿਆਂ ਨੂੰ ਦੁਬਾਰਾ ਸ਼ੁਰੂ ਕਰਵਾਇਆ ਹੈ। ਰਸਤੇ ਤਿਆਰ ਕਰਕੇ ਅਤੇ ਫੁੱਲ ਬੂਟੇ ਲਗਾ ਕੇ ਪਵਿੱਤਰ ਵੇਈਂ ਦੀ ਇਤਿਹਾਸਕ ਮਹੱਤਤਾ ਦੀ ਬਹਾਲੀ ਲਈ ਦਿਨ ਰਾਤ ਸੇਵਾ ਕੀਤੀ ਜਾ ਰਹੀ ਹੈ। ਹੁਣ 350 ਕਿਊਸਕ ਪਾਣੀ ਛੱਡਣ ਨਾਲ ਵੇਈਂ ਨਿਰੰਤਰ ਵਗ ਰਹੀ ਹੈ।

ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਜੀ ਦੇ ਅਵਤਾਰ ਪੁਰਬ ਮੌਕੇ ‘‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥” ਦੇ ਮਹਾਂਵਾਕ ਅਨੁਸਾਰ ਕੁਦਰਤੀ ਜਲ ਸਰੋਤਾਂ ਨੂੰ ਬਚਾਉਣ ਅਤੇ ਇਹਨਾਂ ਦੀ ਸਾਂਭ ਸੰਭਾਲ ਕਰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪਵਿੱਤਰ ਵੇਈਂ ਦੇ ਕੰਢੇ ਵਸਦੇ ਪਿੰਡਾਂ ਵਿੱਚ ਮਹਾਨ ਨਗਰ ਕੀਰਤਨ ਕੀਤਾ ਜਾ ਰਿਹਾ ਹੈ। 14 ਰੋਜਾ ਮਹਾਨ ਨਗਰ ਕੀਰਤਨ ਅੰਮ੍ਰਿਤ ਵੇਲੇ 3:30 ਵਜੇ ਅਰੰਭ ਹੋ ਕੇ ਸਵੇਰੇ 8 ਵਜੇ ਤੱਕ ਹੋਵੇਗਾ। ਸਾਰਾ ਦਿਨ ਲਗਾਤਾਰ ਗੁਰਸੰਗਤਾਂ ਪਵਿੱਤਰ ਵੇਈਂ ਦੀ ਸਫਾਈ ਅਤੇ ਰਸਤਿਆਂ ਦੀ ਸੇਵਾ ਦਾ ਸੁਭਾਗ ਪ੍ਰਾਪਤ ਕਰ  ਸਕਣਗੀਆਂ। ਸਰਬੱਤ ਦੇ ਭਲੇ ਲਈ ਹੋ ਰਹੇ ਇਸ ਮਹਾਨ ਨਗਰ ਕੀਰਤਨ ਵਿੱਚ ਗੁਰੂ ਕੇ ਲੰਗਰ ਦੀ ਸੇਵਾ, ਰਸਤੇ ਦੀ ਸਫ਼ਾਈ, ਗੁਰੂ ਜੱਸ ਗਾਉਣ ਅਤੇ ਸੁਣਨ ਦਾ ਲਾਹਾ ਪ੍ਰਾਪਤ ਕਰੋ ਜੀ।

ਨਗਰ ਕੀਰਤਨ ਦਾ ਵੇਰਵਾ ਇਸ ਪ੍ਰਕਾਰ ਹੈ

9 ਨਵੰਬਰ ਮੰਗਲਵਾਰ ਨੂੰ ਪਿੰਡ ਧਨੋਆ ਤੋਂ ਅੰਮ੍ਰਿਤ ਵੇਲੇ 3:30 ਵਜੇ ਆਰੰਭ ਹੋ ਕੇ ਹਿੰਮਤਪੁਰ, ਸਤਾਬਕੋਟ, ਵਧਾਈਆ, ਟੇਰਕਿਆਣਾ ਤੋਂ 8:00 ਵਜੇ ਬੇਗਪੁਰ ਵਿਖੇ ਵਿਸ਼ਰਾਮ। 10 ਨਵੰਬਰ ਬੁੱਧਵਾਰ ਨੂੰ ਪਿੰਡ ਬੇਗਪੁਰ ਤੋਂ ਅੰਮ੍ਰਿਤ ਵੇਲੇ 3:30 ਵਜੇ ਆਰੰਭ ਹੋ ਕੇ ਭੀਖੋਵਾਲ,  ਖੇਪੜਾਂ,  ਸੈਦੋਵਾਲ,  ਬੁਧੋਬਰਕਤ,  ਛੌੜੀਆਂ, ਨਵਾਂ ਗਾਲੋਵਾਲ ਤੋਂ 8:00 ਵਜੇ ਨਿਰਮਲ ਕੁਟੀਆ ਗਾਲੋਵਾਲ ਵਿਖੇ ਵਿਸ਼ਰਾਮ। 11 ਨਵੰਬਰ ਵੀਰਵਾਰ ਨੂੰ ਨਿਰਮਲ ਕੁਟੀਆ ਗਾਲੋਵਾਲ ਤੋਂ ਅੰਮ੍ਰਿਤ ਵੇਲੇ 3:30 ਵਜੇ ਆਰੰਭ ਹੋ  ਕੇ  ਪੁਰਾਣਾ ਗਾਲੋਵਾਲ, ਪੱਸੀ ਬੇਟ, ਖੋਲ਼ੇ, ਰਾਜਪੁਰਾ, ਸਫਦਰਪੁਰ, ਭੂਸ਼ਾਂ, ਕੈਰੇ, ਚੱਕ ਬਾਮੂ ਤੋਂ 8:00 ਵਜੇ ਆਲਮਪੁਰ ਵਿਖੇ ਵਿਸ਼ਰਾਮ। 12 ਨਵੰਬਰ ਸ਼ੁੱਕਰਵਾਰ ਨੂੰ ਪਿੰਡ ਆਲਮਪੁਰ ਤੋਂ ਅੰਮ੍ਰਿਤ ਵੇਲੇ 3:30 ਵਜੇ ਆਰੰਭ  ਹੋ  ਕੇ  ਬਲ੍ਹੜਾ, ਕਾਹਲਵਾਂ, ਕੋਟਲਾ, ਇਬਰਾਹੀਮਪੁਰ, ਨੰਗਲੀ, ਗਿਲਜੀਆਂ, ਕਮਾਲਪੁਰ, ਮੱਦਾ, ਤੱਲਾ, ਪੁਲਪੁਖਤਾ ਤੋਂ 8:00 ਵਜੇ ਪਰੋਜ ਵਿਖੇ ਵਿਸ਼ਰਾਮ।

13 ਨਵੰਬਰ ਸ਼ਨੀਵਾਰ ਨੂੰ ਪਿੰਡ ਪਰੋਜ ਤੋਂ ਅੰਮ੍ਰਿਤ ਵੇਲੇ 3:30 ਵਜੇ ਆਰੰਭ ਹੋ ਕੇ ਪਸਵਾਲਾ, ਮਾਨਪੁਰ, ਤਲਵੰਡੀ ਸੱਲਾਂ, ਪ੍ਰੇਮਪੁਰ, ਠਾਕੁਰੀ, ਬਹਾਦਰਪੁਰ  ਤੋਂ 8:00 ਵਜੇ ਨਿਰਮਲ ਕੁਟੀਆ ਤਲਵੰਡੀ ਡੱਡੀਆਂ ਵਿਖੇ ਵਿਸ਼ਰਾਮ। 14 ਨਵੰਬਰ ਐਤਵਾਰ ਨੂੰ ਨਿਰਮਲ ਕੁਟੀਆ ਤਲਵੰਡੀ ਡੱਡੀਆਂ ਤੋਂ ਅੰਮ੍ਰਿਤ ਵੇਲੇ 3:30 ਵਜੇ ਆਰੰਭ ਹੋ ਕੇ ਮੀਰਾਪੁਰ, ਬਰਿਆਰ, ਈਸ਼ਰਬੁੱਚਾ, ਕਾਲੂਵਾਲ, ਭੀਖੇਸ਼ਾਹ ਅਵਾਣ ਤੋਂ 8:00 ਵਜੇ ਗੁਰਦੁਆਰਾ ਮੱਖਣ ਸ਼ਾਹ ਲੁਭਾਣਾ ਬੇਗੋਵਾਲ ਵਿਖੇ ਵਿਸ਼ਰਾਮ। 15 ਨਵੰਬਰ ਸੋਮਵਾਰ ਨੂੰ ਬੇਗੋਵਾਲ ਤੋਂ ਅੰਮ੍ਰਿਤ ਵੇਲੇ 3:30 ਵਜੇ ਆਰੰਭ ਹੋ ਕੇ ਭਦਾਸ, ਮੁਬਾਰਕਪੁਰ ਬਾਉਲੀ ਤੋਂ 8:00 ਵਜੇ ਵਿਸ਼ਰਾਮ ਗੁਰਦੁਆਰਾ ਸੰਤਸਰ ਭੁਲੱਥ।16 ਨਵੰਬਰ ਮੰਗਲਵਾਰ ਨੂੰ ਭੁਲੱਥ ਤੋਂ ਅੰਮ੍ਰਿਤ ਵੇਲੇ 3:30 ਵਜੇ ਆਰੰਭ ਹੋ ਕੇ ਜਵਾਹਰ ਨਗਰ, ਮਾਡਲ ਟਾਊਨ, ਤਲਵਾੜਾ, ਹੁਸੇਵਾਲ, ਤਲਵੰਡੀ ਪੁਰਦਲ, ਸ਼ੇਰੋਵਾਲ ਤੋਂ 8:00 ਵਜੇ ਬਾਮੂਵਾਲ ਵਿਖੇ ਵਿਸ਼ਰਾਮ। 17 ਨਵੰਬਰ ਬੁੱਧਵਾਰ ਨੂੰ ਪਿੰਡ ਬਾਮੂਵਾਲ ਤੋਂ ਅੰਮ੍ਰਿਤ ਵੇਲੇ 3:30 ਵਜੇ ਆਰੰਭ ਹੋ ਕੇ ਮੁਦੋਵਾਲ, ਤਾਜਪੁਰ, ਮੁਸਤਫਾਬਾਦ, ਸੁਭਾਨਪੁਰ, ਪਹਾੜੀਪੁਰ, ਬੂਟਾਂ ਤੋਂ 8:00 ਵਜੇ ਬਾਦਸ਼ਾਹਪੁਰ (ਗੁਰਦੁਆਰਾ ਨਿਜਾਮਪੁਰ ਮੋੜ) ਵਿਖੇ ਵਿਸ਼ਰਾਮ।

18 ਨਵੰਬਰ ਵੀਰਵਾਰ ਨੂੰ ਪਿੰਡ ਬਾਦਸ਼ਾਹਪੁਰ ਤੋਂ ਅੰਮ੍ਰਿਤ ਵੇਲੇ 3:30 ਵਜੇ ਆਰੰਭ ਹੋ ਕੇ ਧੰਮਾਂ, ਬੀਜਾ, ਕਾਂਜਲੀ, ਗੁਰਨਾਨਕਪੁਰਾ, ਮਾਡਲ ਟਾਊਨ, ਸੱਤ ਨਰਾਇਣ ਚੌਂਕ, ਡੀ· ਸੀ· ਚੌਂਕ ਤੋਂ 8:00 ਵਜੇ ਬੇਬੇ ਨਾਨਕੀ ਮਾਰਗ ਰਾਹੀਂ ਗੁਰੂ ਨਾਨਕ ਧਰਮਸ਼ਾਲਾ (ਕਪੂਰਥਲਾ) ਵਿਖੇ ਵਿਸ਼ਰਾਮ।  19 ਨਵੰਬਰ ਸ਼ੁੱਕਰਵਾਰ ਨੂੰ ਗੁਰੂ ਨਾਨਕ ਧਰਮਸ਼ਾਲਾ ਤੋਂ ਅੰਮ੍ਰਿਤ ਵੇਲੇ 3:30 ਵਜੇ ਬੇਬੇ ਨਾਨਕੀ ਮਾਰਗ ਰਾਹੀਂ ਸ਼ੇਖੂਪੁਰ, ਬਰਿੰਦਪੁਰ, ਢੁੱਡੀਆਂਵਾਲ, ਰਾਵਲ, ਰੇਲ ਕੋਚ ਫੈਕਟਰੀ, ਸੈਦੋ ਭੁਲਾਣਾ, ਲੋਧੀ ਭੁਲਾਣਾ, ਹੁਸੈਨਪੁਰ, ਖੈੜਾ ਦੋਨਾਂ ਤੋਂ 8 ਵਜੇ ਕੜ੍ਹਾਲ ਕਲਾਂ ਵਿਖੇ ਵਿਸ਼ਰਾਮ। 20 ਨਵੰਬਰ ਸ਼ਨੀਵਾਰ ਨੂੰ ਪਿੰਡ ਕੜ੍ਹਾਲ ਕਲਾਂ ਤੋਂ ਅੰਮ੍ਰਿਤ ਵੇਲੇ 3:30 ਵਜੇ ਆਰੰਭ ਹੋ ਕੇ ਮਿੱਠਾ, ਤਲਵੰਡੀ ਪਾਈਂ, ਕਾਹਨਾ, ਕਾਲਰੂ, ਭਗਤਪੁਰ ਤੋਂ 8:00 ਵਜੇ ਮਸੀਤਾਂ ਵਿਖੇ ਵਿਸ਼ਰਾਮ।

21 ਨਵੰਬਰ ਐਤਵਾਰ ਨੂੰ ਪਿੰਡ ਮਸੀਤਾਂ ਤੋਂ ਅੰਮ੍ਰਿਤ ਵੇਲੇ 3:30 ਵਜੇ ਆਰੰਭ ਹੋ ਕੇ ਪਿੰਡ ਲਉ, ਕਾਲੇਵਾਲ, ਹੈਬਤਪੁਰ, ਰਣਧੀਰਪੁਰ, ਗੁਰਦੁਆਰਾ ਸੰਤ ਘਾਟ,  ਗੁਰਦੁਆਰਾ ਬੇਰ ਸਾਹਿਬ, ਗੁਰਦੁਆਰਾ ਹੱਟ ਸਾਹਿਬ, ਗੁਰਦੁਆਰਾ ਬੇਬੇ ਨਾਨਕੀ, ਮੁਹੱਲਾਂ ਸਿੱਖਾਂ, ਚੌਂਕ ਚੇਲਿਆਂ, ਗੁਰਦੁਆਰਾ ਗੁਰੂ ਕਾ ਬਾਗ, ਆਰੀਆ ਸਮਾਜ ਚੌਂਕ ਤੋਂ 10:00 ਵਜੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਵਿਸ਼ਰਾਮ।  22 ਨਵੰਬਰ ਸੋਮਵਾਰ ਨੂੰ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਤੋਂ ਸਵੇਰੇ7:00 ਵਜੇ ਆਰੰਭ ਹੋ ਕੇ ਝੱਲ ਲੇਹੀ ਵਾਲ, ਫੌਜੀ ਕਲੋਨੀ, ਮਹੱਬਲੀਪੁਰ, ਨਸੀਰੇਵਾਲ, ਤੋਤੀ, ਮਨਿਆਲਾ, ਸ਼ੇਰਪੁਰ ਦੋਨਾਂ, ਅਹਿਮਦਪੁਰ, ਤਲਵੰਡੀ ਮਾਧੋ, ਸੋਹਲ ਖਾਲਸਾ, ਮਾਲ੍ਹਾ ਤੋਂ ਹੁੰਦਾ ਹੋਇਆ ਨਿਰਮਲ ਕੁਟੀਆ ਸੀਚੇਵਾਲ ਵਿਖੇ ਸੰਪੂਰਨ ਹੋਵੇਗਾ।

Facebook Comments

Comments are closed.