ਪਾਕਿਸਤਾਨ ਚ ਸ਼ਰਧਾਲੂਆਂ ਦੇ 20 ਤੰਬੂਆਂ ਨੂੰ ਅੱਗ ਲੱਗੀ


ਨਨਕਾਣਾ ਸਾਹਿਬ, 20 ਨਵੰਬਰ (ਏਜੰਸੀ) : ਸ਼ਨੀਵਾਰ  ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਤਕਰੀਬਨ 20 ਤੰਬੂ  ਅੱਗ ਨਾਲ ਮਚ  ਕੇ ਸਵਾਹ ਹੋ ਗਏ। ਡੀ.ਪੀ.ਓ ਸ਼ਹਜ਼ਾਦ ਵਾਹਿਦ ਨੇ ਦਸਿਆ ਕੀ 200 ਦੇ ਕਰੀਬ ਪਾਕਿਸਤਾਨੀ ਹਿੰਦੂ ਯਾਤਰੀ ਆਪਣੇ ਪਰਿਵਾਰਾਂ ਸਮੇਤ ਇੰਨਾ  ਤੰਬੂਆਂ ਚ ਰਹ ਰਹੇ ਸਨ। ਜਿੰਨਾਂ ਨੂੰ ਅੱਗ ਲਗਨ ਤੋਂ ਬਾਅਦ ਦੂਸਰੀ ਜਗਹ ਤੇ ਸੁਰਖਿਅਤ ਪਹੁੰਚਾ ਦਿੱਤਾ ਗਿਆ ਹੈ। ਬਚਾਵ ਕਰਮਚਾਰੀਆਂ ਵਲੋਂ ਇਸ ਅੱਗ ਤੇ ਜਲਦ ਹੀ ਕਾਬੂ ਪਾ ਲਿਆ ਇਸ ਪੂਰੀ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀ ਹੋਇਆ। ਅੱਗ ਲਗਨ ਦੀ ਵਜਹ ਬਿਜਲੀ ਦੇ ਸ਼ੋਰਟ ਸਰਕਟ ਨੂੰ ਦੱਸਿਆ ਗਿਆ।


Like it? Share with your friends!

0

ਪਾਕਿਸਤਾਨ ਚ ਸ਼ਰਧਾਲੂਆਂ ਦੇ 20 ਤੰਬੂਆਂ ਨੂੰ ਅੱਗ ਲੱਗੀ