ਮੌਤ ਦੀ ਸਜ਼ਾ ਦੀ ਪੁਸ਼ਟੀ ਸਬੰਧੀ ਸੁਣਵਾਈ ਲਈ ਕਸਾਬ ਰਾਜ਼ੀ


Ajmal Kasab

ਮੁੰਬਈ, 6 ਅਕਤੂਬਰ (ਏਜੰਸੀਆਂ) : ਮੁੰਬਈ ਹਮਲਿਆਂ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਗਈ ਪਾਕਿ ਅੱਤਵਾਦੀ ਅਜਮਲ ਆਮਿਰ ਕਸਾਬ ਨੇ ਅੱਜ ਬੰਬੇ ਹਾਈ ਕੋਰਟ ਨੂੰ ਕਿਹਾ ਕਿ ਜੇਕਰ ਸਰਕਾਰ ਪਹਿਲਾਂ ਉਸ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਦੀ ਪੁਸ਼ਟੀ ਸਬੰਧੀ ਮਾਮਲੇ ਦੀ ਸੁਣਵਾਈ ਕਰਵਾਉਂਦੀ ਹੈ ਤਾਂ ਉਸ ਨੂੰ ਇਸ ਗੱਲ ਨੂੰ ਲੈ ਕੇ ਕੋਈ ਇਤਰਾਜ਼ ਨਹੀਂ ਹੈ। ਕਸਾਬ ਦੀ ਵਕੀਲ ਫਰਹਾਨਾ ਸ਼ਾਹ ਨੇ ਇਕ ਬਿਆਨ ਵਿਚ ਕਿਹਾ ਕਿ ਜੇਕਰ ਸਰਕਾਰ ਪਹਿਲਾਂ ਕਸਾਬ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਦੀ ਪੁਸ਼ਟੀ ਦੀ ਸੁਣਵਾਈ ਕਰਵਾਉਂਦੀ ਹੈ ਤਾਂ ਉਸ ਨੂੰ ਇਸ ਗਲ ਨੂੰ ਲੈ ਕੇ ਕੋਈ ਇਤਰਾਜ਼ ਨਹੀਂ ਹੈ। ਹਾਲਾਂਕਿ ਸਰਕਾਰੀ ਵਕੀਲ ਉਜਵਲ ਨਿਕਮ ਨੇ ਕਿਹਾ ਕਿ ਮੌਤ ਦੀ ਸਜ਼ਾ ਦੀ ਪੁਸ਼ਟੀ ਸਬੰਧੀ ਮਾਮਲਾ ਸੁਣਵਾਈ ਲਈ ਆਵੇ ਇਸ ਤੋਂ ਪਹਿਲਾਂ ਕਸਾਬ ਦੀ ਤਰਫੋਂ ਦਾਇਰ ਉਹ ਪਟੀਸ਼ਨ ਸੁਣਵਾਈ ਲਈ ਰਖੀ ਜਾਣੀ ਚਾਹੀਦੀ ਜਿਸ ਵਿਚ ਉਸ ਨੇ ਖੁਦ ਨੂੰ ਦੋਸ਼ੀ ਠਹਿਰਾਏ ਜਾਣ ਅਤੇ ਮੌਤ ਦੀ ਸਜ਼ਾ ਦਿੱਤੇ ਜਾਣ ਨੂੰ ਚੁਣੌਤੀ ਦਿੱਤੀ ਸੀ।


Like it? Share with your friends!

0

ਮੌਤ ਦੀ ਸਜ਼ਾ ਦੀ ਪੁਸ਼ਟੀ ਸਬੰਧੀ ਸੁਣਵਾਈ ਲਈ ਕਸਾਬ ਰਾਜ਼ੀ