ਸਵਾ ਕਰੋੜ ਦੀ ਅਦਾਇਗੀ ਮਿਲਣ ਦੇ ਭਰੋਸੇ ਤੋਂ ਬਾਅਦ ਆੜ੍ਹਤੀਆਂ ਨੇ ਖਰੀਦ ਏਜੰਸੀਆਂ ਦਾ ਬਾਈਕਟ ਵਾਪਸ ਲਿਆ


ਆੜ੍ਹਤੀ ਐਸੋਸੀਏਸ਼ਨ ਐਕਸ਼ਨ ਕਮੇਟੀ ਪੰਜਾਬ ਦੇ ਅਹੁਦੇਦਾਰ ਅਤੇ ਸਥਾਨਕ ਆੜ੍ਹਤੀ ਮੀਟਿੰਗ ਉਪੰਰਤ। (ਫੋਟੋ: ਰਾਣਾ)

ਖਮਾਣੋਂ , 6 ਅਕਤੂਬਰ (ਰਣਬੀਰ ਸਿੰਘ ਰਾਣਾ) :  ਖਮਾਣੋਂ ਅਤੇ ਇਸਦੇ ਅਧੀਨ ਆਉਂਦੀਆਂ ਛੇ ਮੰਡੀਆਂ ਦੇ ਆੜ੍ਹਤੀਆਂ ਦੀ ਪਿਛਲੇ ਝੋਨੇ ਦੇ ਸੀਜ਼ਨ ਦੀ ਇੱਕ ਕਰੋੜ ਅਠਾਰਾਂ ਲੱਖ ਦੀ ਅਦਾਇਗੀ ਇੱਕ ਮਹੀਨੇ ਦੇ ਅੰਦਰ-ਅੰਦਰ ਦੇਣ ਦੇ  ਭਰੋਸੇ ਤੋਂ ਬਾਅਦ ਆੜ੍ਹਤੀਆਂ ਨੇ ਖਰੀਦ ਏਜੰਸੀਆਂ ਦਾ ਕੀਤਾ ਬਾਈਕਾਟ ਸਮਾਪਤ ਕਰ ਦਿੱਤਾ ਹੈ। ਆੜ੍ਹਤੀ ਆਗੂ ਕੇਵਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਨੇ ਉਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਨਾਂ ਦੀ ਅਦਾਇਗੀ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਇੱਕ ਮਹੀਨੇ ਦੇ ਅੰਦਰ-ਅੰਦਰ ਕਰ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਖਰੀਦ ਏਜੰਸੀਆਂ ਮਾਰਕਫੈਡ, ਪਨਸਪ ਅਤੇ ਵੇਅਰਹਾਊਸ ਵੱਲ ਆੜ੍ਹਤੀਆਂ ਦੀ ਇੱਕ ਕਰੋੜ ਅਠਾਰਾਂ ਲੱਖ ਦੀ ਅਦਾਇਗੀ ਬਾਕੀ ਸੀ ਜਿਸ ਕਾਰਨ ਆੜ੍ਹਤੀਆਂ ਨੇ ਖਰੀਦ ਏਜੰਸੀਆਂ ਨੂੰ ਫਸਲ ਦੇਣ ਦਾ ਬਾਈਕਾਟ ਕਰ ਦਿੱਤਾ ਸੀ ਪਰ ਡਿਪਟੀ ਕਮਿਸ਼ਨਰ ਦੁਆਰਾ ਦਿੱਤੇ ਭਰੋਸੇ ਤੋਂ ਬਾਅਦ ਉਨਾਂ ਇਹ ਬਾਈਕਾਟ ਵਾਪਸ ਲੈ ਲਿਆ।

ਜਿਕਰਯੋਗ ਹੈ ਕਿ ਅਦਾਇਗੀ ਦੀ ਮੰਗ ਨੂੰ ਲੈ ਕੇ ਹੀ ਆੜ੍ਹਤੀ ਐਸੋਸੀਏਸ਼ਨ ਐਕਸ਼ਨ ਕਮੇਟੀ ਪੰਜਾਬ, ਸਮੂਹ ਆੜ੍ਹਤੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਕਿਸਾਨ ਆਗੂਆਂ 7 ਅਕਤੂਬਰ ਨੂੰ ਲੁਧਿਆਣਾ-ਚੰਡੀਗੜ੍ਹ ਮੁੱਖ ਮਾਰਗ ਜਾਮ ਕਰਨ ਦੀ ਚਿਤਾਵਨੀ ਵੀ ਦਿੱਤੀ ਸੀ। ਇਸ ਦੌਰਾਨ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੇਵ ਸਿੰਘ, ਆੜ੍ਹਤੀ ਪ੍ਰੇਮ ਸਿੰਘ ਮਨੈਲੀ, ਤੇਜਿੰਦਰ ਸਿੰਘ ਢਿੱਲੋਂ, ਸੁਰਿੰਦਰ ਸਿੰਘ ਰਾਮਗੜ੍ਹ ਆਦਿ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਮੰਡੀ ਵਿੱਚ ਲੈ ਕੇ ਆਉਣ।


Like it? Share with your friends!

0

ਸਵਾ ਕਰੋੜ ਦੀ ਅਦਾਇਗੀ ਮਿਲਣ ਦੇ ਭਰੋਸੇ ਤੋਂ ਬਾਅਦ ਆੜ੍ਹਤੀਆਂ ਨੇ ਖਰੀਦ ਏਜੰਸੀਆਂ ਦਾ ਬਾਈਕਟ ਵਾਪਸ ਲਿਆ