ਵਿਦਿਆਰਥੀਆਂ ਦਾ ਵਿੱਦਿਅਕ ਟੂਰ ਲਿਜਾਇਆ ਗਿਆ

ਖਮਾਣੋਂ , 6 ਅਕਤੂਬਰ (ਰਣਬੀਰ ਸਿੰਘ ਰਾਣਾ) : ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਇੱਕ ਵਿੱਦਿਅਕ ਟੂਰ ਰਿਆਸਤੀ ਅਤੇ ਇਤਿਹਾਸਕ ਸ਼ਹਿਰ ਪਟਿਆਲਾ ਵਿਖੇ ਲਿਜਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਜਸਦੇਵ ਸਿੰਘ ਬੋਪਾਰਾਏ ਦੀ ਅਗਵਾਈ ਵਿੱਚ ਲਿਜਾਏ ਗਏ ਇਸ ਟੂਰ ਵਿੱਚ ਕਰੀਬ 100 ਵਿਦਿਆਰਥੀਆਂ ਅਤੇ 30 ਅਧਿਆਪਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥੀਆਂ ਨੇ ਇਤਿਹਾਸਕ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿੱਚ ਮੱਥਾ ਟੇਕਿਆ। ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਐਨ.ਆਈ.ਐਸ., ਪੰਜਾਬੀ ਯੂਨੀਵਰਸਿਟੀ, ਥਾਪਰ ਇੰਸਟੀਟਿਊਟ ਅਤੇ ਮਹਿੰਦਰਾ ਕਾਲਜ ਵਿੱਚ ਵੀ ਲਿਜਾਇਆ ਗਿਆ ਤਾਂ ਜੋ ਵਿਦਿਆਰਥੀਆਂ ਨੂੰ ਇਨਾਂ ਸੰਸਥਾਵਾਂ ਬਾਰੇ ਜਾਣਕਾਰੀ ਮਿਲ ਸਕੇ ਅਤੇ ਉਹ ਆਪਣੇ ਭਵਿੱਖ ਵਿੱਚ ਵਿੱਦਿਆ ਪ੍ਰਾਪਤ ਕਰਨ ਸਬੰਧੀ ਜਾਗਰੂਕ ਹੋ ਸਕਣ। ਇਸ ਦੌਰਾਨ ਵਿਦਿਆਰਥੀਆਂ ਨੂੰ ਫਨ ਵਰਲਡ ਪਾਰਕ ਵੀ ਲਿਜਾਇਆ ਗਿਆ।

Facebook Comments

Comments are closed.