ਅਧਿਆਪਕ ਜਸਵਿੰਦਰ ਸਿੰਘ ‘ਸੁੰਦਰ ਲਿਖਾਈ ਮੁਕਾਬਲੇ’ ਵਿੱਚੋਂ ਅਵੱਲ

ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ਼੍ਰੀਮਤੀ ਹਰਵਿੰਦਰ ਕੌਰ ਅਧਿਆਪਕ ਜਸਵਿੰਦਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ।

ਖਮਾਣੋਂ , 6 ਅਕਤੂਬਰ (ਰਣਬੀਰ ਸਿੰਘ ਰਾਣਾ) : ਸਰਵ ਸਿੱਖਿਆ ਅਭਿਆਨ ਪੰਜਾਬ ਵੱਲੋਂ ‘ਪੜ੍ਹੋ ਪੰਜਾਬ ਪ੍ਰੋਗਰਾਮ’ ਤਹਿਤ ਅਧਿਆਪਕਾਂ ਦੇ ਕਲੱਸਟਰ, ਬਲਾਕ ਅਤੇ ਜਿਲ੍ਹਾ ਪੱਧਰੀ ‘ਸੁੰਦਰ ਲਿਖਾਈ ਮੁਕਾਬਲੇ’ ਕਰਵਾਏ ਗਏ। ਇਨਾਂ ਮੁਕਾਬਲਿਆਂ ਵਿੱਚ ਬਲਾਕ ਖਮਾਣੋਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਫਰੌਰ ਦੇ ਅਧਿਆਪਕ ਜਸਵਿੰਦਰ ਸਿੰਘ ਨੇ ਕਲੱਸਟਰ, ਬਲਾਕ ਅਤੇ ਫਿਰ ਜਿਲ੍ਹੇ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ। ਖਮਾਣੋਂ ਬਲਾਕ ਦੇ ਹੀ ਸਰਕਾਰੀ ਐਲੀਮੈਂਟਰੀ ਸਕੂਲ ਮਨਸੂਰਪੁਰ ਦੇ ਅਧਿਆਪਕ ਸਵਰਨਜੀਤ ਸਿੰਘ ਨੇ ਚੌਥਾ ਪ੍ਰਾਪਤ ਕੀਤਾ। ਇਨਾਂ ਦੋਵਾਂ ਮੁਕਾਬਲਿਆਂ ਨੂੰ ਜਿਲ੍ਹਾ ਸਿੱਖਿਆ ਅਫਸਰ ਅਤੇ ਬਲਾਕ ਸਿੱਖਿਆ ਅਫਸਰ ਕੁਲਦੀਪ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ।

Facebook Comments

Comments are closed.