ਅਕਾਲ ਅਕੈਡਮੀ ਵਿੱਚ 1001 ਪੌਦੇ ਲਗਾਏ ਜਾਣਗੇ


ਅਕਾਲ ਅਕੈਡਮੀ ਖਮਾਣੋਂ ਵਿਖੇ ਪੌਦਾ ਲਗਾਉਂਦੇ ਹੋਏ ਐਸ.ਡੀ.ਐਮ., ਪ੍ਰਿੰਸੀਪਲ ਅਤੇ ਹੋਰ। (ਫੋਟੋ: ਰਾਣਾ)

ਖਮਾਣੋਂ , 6 ਅਕਤੂਬਰ (ਰਣਬੀਰ ਸਿੰਘ ਰਾਣਾ) : ਅਕਾਲ ਅਕੈਡਮੀ ਖਮਾਣੋਂ ਵਿਖੇ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਜਿਸਦਾ ਉਦਘਾਟਨ ਸਥਾਨਕ ਐਸ.ਡੀ.ਐਮ. ਸ਼੍ਰੀਮਤੀ ਰੂਪਾਂਜਲੀ ਆਈ.ਏ.ਐਸ. ਨੇ ਕੀਤਾ। ਆਪਣੇ ਸੰਬੋਧਨ ਦੌਰਾਨ ਉਨਾਂ ਅਪੀਲ ਕੀਤੀ ਕਿ ਪ੍ਰਦੂਸ਼ਣ ’ਤੇ ਕਾਬੂ ਪਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ। ਇਸ ਮੌਕੇ ਵਿਦਿਆਰਥੀਆਂ ਵੱਲੋਂ ਰੁੱਖਾਂ ਦੀ ਮਹੱਤਤਾ ਬਾਰੇ ਭਾਸ਼ਣ ਦਿੱਤੇ ਗਏ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਅਮਰਜੀਤ ਕੌਰ ਨੇ ਦੱਸਿਆ ਕਿ ਅਕੈਡਮੀ ਦੇ ਅਹਾਤੇ ਵਿੱਚ ਵੱਖ-ਵੱਖ ਤਰਾਂ ਦੇ ਛਾਂਦਾਰ ਅਤੇ ਫਲਦਾਰ ਇੱਕ ਹਜ਼ਾਰ ਇੱਕ ਪੌਦੇ ਲਗਾਏ ਜਾਣਗੇ। ਉਨਾਂ ਦੱਸਿਆ ਕਿ ਪਹਿਲੇ ਗੇੜ ਵਿੱਚ ਡੇਢ ਸੌ ਪੌਦੇ ਲਗਾਏ ਗਏ ਅਤੇ ਬਾਕੀ ਪੌਦੇ ਵੀ ਜਲਦੀ ਹੀ ਲਗਾ ਦਿੱਤੇ ਜਾਣਗੇ। ਇਸ ਦੌਰਾਨ ਸਾਬਕਾ ਪਿੰ੍ਰਸੀਪਲ ਬਲੌਰ ਸਿੰਘ, ਮਾਸਟਰ ਛੱਜਾ ਸਿੰਘ, ਕੌਰ ਸਿੰਘ ਖਮਾਣੋਂ, ਕੌਂਸਲਰ ਸਾਧੂ ਸਿੰਘ ਤੋਂ ਇਲਾਵਾ ਸਬੰਧਿਤ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।


Like it? Share with your friends!

0

ਅਕਾਲ ਅਕੈਡਮੀ ਵਿੱਚ 1001 ਪੌਦੇ ਲਗਾਏ ਜਾਣਗੇ