ਪਾਕਿਸਤਾਨ ਵੱਲੋਂ 17 ਭਾਰਤੀ ਕੈਦੀ ਰਿਹਾਅ


Pakistan releases 17 Indian prisoners

ਇਸਲਾਮਾਬਾਦ ਵਿਖੇ ਹੋ ਰਹੀ ਭਾਰਤ-ਪਾਕਿ ਦੇਸ਼ਾਂ ਦੀ ਵਿਦੇਸ਼ ਸਕੱਤਰ ਪੱਧਰੀ ਗੱਲਬਾਤ ਦੇ ਮਾਹੌਲ ਨੂੰ ਸੁਖਾਵਾਂ ਬਣਾਉਣ ਦੇ ਮਕਸਦ ਨਾਲ ਅੱਜ ਪਾਕਿਸਤਾਨ ਵੱਲੋਂ 17 ਭਾਰਤੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ, ਜੋ ਕਿ ਉਥੋਂ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਬੰਦ ਸਨ। ਰਿਹਾਅ ਹੋ ਕੇ ਆਏ ਇਹ ਕੈਦੀ ਕੱਲ੍ਹ ਦੁਪਹਿਰ ਵਾਹਗਾ-ਅਟਾਰੀ ਸਰਹੱਦ ਦੇ ਰਸਤੇ ਰਾਹੀਂ ਭਾਰਤ ‘ਚ ਦਾਖ਼ਲ ਹੋਏ ਹਨ। ਰਿਹਾਅ ਹੋ ਕੇ ਵਤਨ ਪਰਤੇ ਕੈਦੀਆਂ ‘ਚ ਰਾਜਸਥਾਨ ਦੇ ਸਭ ਤੋਂ ਵੱਧ 6, ਪੰਜਾਬ ਤੇ ਉਤਰ ਪ੍ਰਦੇਸ਼ ਦੇ ਚਾਰ-ਚਾਰ, ਜੰਮੂ-ਕਸ਼ਮੀਰ, ਮੱਧ ਪ੍ਰਦੇਸ਼ ਤੇ ਤਾਮਿਲਨਾਡੂ ਦੇ ਇਕ-ਇਕ ਕੈਦੀ ਸ਼ਾਮਿਲ ਹਨ, ਜਿਨ੍ਹਾਂ ਨੂੰ ਪਾਕਿ ਸਤਲੁਜ ਰੇਂਜਰ ਦੇ ਅਧਿਕਾਰੀ ਜਨਾਬ ਅਜ਼ਹਰ ਨੇ ਬੀ.ਐਸ.ਐਫ. ਦੇ ਕੰਪਨੀ ਕਮਾਂਡਰ ਸ੍ਰੀ ਸੂਰੀਆ ਪ੍ਰਤਾਪ ਦੇ ਸਪੁਰਦ ਕੀਤਾ।
ਇਨ੍ਹਾਂ ਕੈਦੀਆਂ ‘ਚ ਮੁਹੰਮਦ ਸਾਮੀਨ ਪੁੱਤਰ ਮੁਹੰਮਦ ਸਦੀਕੀ ਵਾਸੀ ਸ਼ਾਹਜਹਾਨਪੁਰ (ਉਤਰ ਪ੍ਰਦੇਸ਼), ਸੀਤਾ ਰਾਮ ਪੁੱਤਰ ਗੁਲਾਬ ਸਿੰਘ ਵਾਸੀ ਕਸਰਾਵਤ (ਮੱਧ ਪ੍ਰਦੇਸ਼), ਮੀਰ ਮੁਹੰਮਦ ਪੁੱਤਰ ਅਕਲੁਖਾਨ, ਮੁਹੰਮਦ ਸਮੋਰ ਖਾਨ ਪੁੱਤਰ ਬਹਾਦਰ ਵਾਸੀਆਨ ਬਾੜਮੇੜ (ਰਾਜਸਥਾਨ), ਇਮਾਮੂਦੀਨ ਪੁੱਤਰ ਨਵਾਬ ਖਾਨ ਜੈਸਲਮੇਰ (ਰਾਜਸਥਾਨ), ਵਿਨਜਾ ਰਾਮ ਪੁੱਤਰ ਬੁੱਧੂ ਰਾਮ ਵਾਸੀ ਬਾੜਮੇੜ (ਰਾਜਸਥਾਨ) ਅਨਵਰ ਮੁਹੰਮਦ ਪੁੱਤਰ ਬਹਾਦਰ ਰਹੀਸ਼ ਵਾਸੀ ਬਾੜਮੇੜ (ਰਾਜਸਥਾਨ), ਰਾਮੂ ਰਾਮ ਪੁੱਤਰ ਸ਼ਾਮੂ ਰਾਮ ਵਾਸੀ ਹੁਸ਼ਿਆਰਪੁਰ (ਪੰਜਾਬ), ਰਸ਼ੀਦ ਮਸੀਹ ਪੁੱਤਰ ਉਜਾਗਰ ਮਸੀਹ ਵਾਸੀ ਡੇਰਾ ਬਾਬਾ ਨਾਨਕ (ਪੰਜਾਬ), ਇਸ਼ਰਾ ਰਾਮ ਪੁੱਤਰ ਭੋਗ ਰਾਮ ਵਾਸੀ ਬਾੜਮੇੜ (ਰਾਜਸਥਾਨ), ਇਲਿਆਸ ਪੁੱਤਰ ਬੁੱਧੂ ਵਾਸੀ ਫਤਿਹਪੁਰ (ਯੂ.ਪੀ.), ਰਾਜੂ ਸਿੰਘ ਉਰਫ਼ ਬਿੱਲਾ ਪੁੱਤਰ ਬੰਤਾ ਸਿੰਘ ਵਾਸੀ ਲੋਪੋਕੇ ਅੰਮ੍ਰਿਤਸਰ (ਪੰਜਾਬ), ਸ਼ੰਭੂ ਰਾਮ ਪੁੱਤਰ ਰਾਮ ਜਤਨ ਵਾਸੀ ਖੁਸ਼ੀ ਨਗਰ (ਯੂ.ਪੀ.), ਗਨੇਸ਼ ਪਾਂਡੀ ਪੁੱਤਰ ਗਣਪਤੀ ਵਾਸੀ ਤਬਾਕਰੀ (ਤਾਮਿਲਨਾਡੂ), ਰਿਆਜ਼ ਉਦ-ਦੀਨ ਪੁੱਤਰ ਅਲਾਉਦੀਨ ਵਾਸੀ ਗਾਜੀਆਬਾਦ (ਯੂ.ਪੀ.), ਵਿਜੇ ਕੁਮਾਰ ਪੁੱਤਰ ਗੁਰਮੁੱਖ ਸਿੰਘ ਵਾਸੀ ਰਹੀਸ਼ਪੁਰ (ਪੰਜਾਬ), ਬੂਟਾ ਰਾਮ ਪੁੱਤਰ ਧਰਮ ਚੰਦ ਵਾਸੀ ਤਾਰੂ ਚੱਕ (ਜੰਮੂ-ਕਸ਼ਮੀਰ) ਸ਼ਾਮਿਲ ਹਨ।

ਇਨ੍ਹਾਂ ਕੈਦੀਆਂ ‘ਚ ਜ਼ਿਆਦਾਤਰ ਉਹ ਕੈਦੀ ਸ਼ਾਮਿਲ ਹਨ ਜੋ ਜਾਂ ਤਾਂ ਗਲਤੀ ਨਾਲ ਸਰਹੱਦ ਪਾਰ ਕਰ ਗਏ ਜਾਂ ਜਿਨ੍ਹਾਂ ਨੂੰ ਸਰਹੱਦ ‘ਤੇ ਖੇਤੀਬਾੜੀ ਕਰਦੇ ਸਮੇਂ ਪਾਕਿਸਤਾਨੀ ਫ਼ੌਜ ਜਬਰੀ ਚੁੱਕ ਕੇ ਲੈ ਗਈ। ਰਾਜਸਥਾਨ ਦੇ 6 ਕੈਦੀਆਂ ਨੂੰ ਲੈਣ ਲਈ ਪੁੱਜੇ ਬਾੜਮੇਰ ਤੋਂ ਸੰਸਦ ਮੈਂਬਰ ਸ੍ਰੀ ਹਰੀਸ਼ ਚੌਧਰੀ ਨੇ ਇਨ੍ਹਾਂ ਦੀ ਵਤਨ ਵਾਪਸੀ ‘ਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ।


Like it? Share with your friends!

0

ਪਾਕਿਸਤਾਨ ਵੱਲੋਂ 17 ਭਾਰਤੀ ਕੈਦੀ ਰਿਹਾਅ