ਨਕਸਲੀ ਸੰਗਠਨ ਵੱਲੋਂ ਮਾਇਆਵਤੀ ਨੂੰ ਧਮਕੀ


Punjab Post weekly Punjabi Newspaper in Calgary, Punjabi Newspapaper in Canada, Punjabi Newspaper in Punjab,Punjabi news on business, politics, sports
Supposed Maoist outfit warns Mayawati ‎

ਇਕ ਸ਼ੱਕੀ ਨਕਸਲੀ ਸੰਗਠਨ ਨੇ ਉੱਤਰ ਪ੍ਰਦੇਸ਼ ‘ਚ ਹਿੰਸਾ ਦੀ ਧਮਕੀ ਦਿੱਤੀ ਹੈ ਪ੍ਰੰਤੂ ਪੁਲਿਸ ਨੇ ਇਸ ਨੂੰ ਫਰਜ਼ੀ ਧਮਕੀ ਦੱਸਿਆ ਹੈ। ਇਥੋਂ ਦੀ ਇਕ ਸਥਾਨਕ ਅਖ਼ਬਾਰ ਦੇ ਸੰਪਾਦਕੀ ਵਿਭਾਗ ਨੂੰ ਸ਼ੁੱਕਰਵਾਰ ਨੂੰ ਇਕ ਪੱਤਰ ਪ੍ਰਾਪਤ ਹੋਇਆ ਹੈ ਜਿਸ ‘ਤੇ ਨਕਸਲੀ ਆਗੂ ਮੁੰਨਾ ਵਿਸ਼ਵਕਰਮਾ ਦੇ ਦਸਤਖ਼ਤ ਹਨ। ਮੁੰਨਾ ਦੇ ਸਿਰ 2 ਲੱਖ ਰੁਪਏ ਦਾ ਇਨਾਮ ਹੈ। ਮੁੱਖ ਮੰਤਰੀ ਨੂੰ ਸੰਬੋਧਨ ਕੀਤੇ ਗਏ ਇਸ ਹੱਥ ਲਿਖਤ ਪੱਤਰ ‘ਚ ਮਾਇਆਵਤੀ ਨੂੰ ਕਿਹਾ ਗਿਆ ਹੈ ਕਿ ਉਹ ਹਰ ਰੋਜ਼ ਸਵੇਰੇ ਜਨਤਾ ਦਰਬਾਰ ਸ਼ੁਰੂ ਕਰੇ। ਇਸ ਸਿਲਸਿਲੇ ਨੂੰ ਮਾਇਆਵਤੀ ਅਤੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਨੇ ਬੰਦ ਕਰ ਦਿੱਤਾ ਗਿਆ ਸੀ। ਪੱਤਰ ‘ਚ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਜਨਤਾ ਦਰਬਾਰ ਸ਼ੁਰੂ ਨਾ ਕੀਤਾ ਗਿਆ ਤਾਂ ਉਹ ਉੱਤਰ ਪ੍ਰਦੇਸ਼ ਦੇ ਵੱਖ ਵੱਖ ਸ਼ਹਿਰਾਂ ‘ਚ ਧਮਾਕੇ ਕਰਨ ਲਈ ਮਜਬੂਰ ਹੋਣਗੇ।


Like it? Share with your friends!

0

ਨਕਸਲੀ ਸੰਗਠਨ ਵੱਲੋਂ ਮਾਇਆਵਤੀ ਨੂੰ ਧਮਕੀ