ਲਲਿਤ ਮੋਦੀ ‘ਤੇ ਲੱਗੇ ਦੋਸ਼ ਹੋਏ ਸਾਬਤ


Modi guilty of major irregularities

ਇੰਡੀਅਨ ਪ੍ਰੀਮੀਅਰ ਲੀਗ ਦੇ ਮੁਅੱਤਲ ਪ੍ਰਧਾਨ ਲਲਿਤ ਮੋਦੀ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਆਈ.ਪੀ.ਐਲ. ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ‘ਚ ਮੋਦੀ ਵਿਰੁੱਧ ਖਿਡਾਰੀਆਂ ਦੀ ਨਿਲਾਮੀ ਤੋਂ ਲੈ ਕੇ ਪ੍ਰਸਾਰਣ ਅਧਿਕਾਰ ਤੱਕ ਦੇ ਸੌਦੇ ‘ਚ ਬੇਨਿਯਮੀਆਂ ਦੇ ਦੋਸ਼ਾਂ ਦੀ ਪੁਸ਼ਟੀ ਹੋ ਗਈ ਹੈ।  ਮੀਟਿੰਗ ਦੇ ਇਸ ਨਤੀਜੇ ਨੂੰ ਮੋਦੀ ਲਈ ਆਖ਼ਰੀ ਝਟਕਾ ਮੰਨਿਆ ਜਾ ਰਿਹਾ ਹੈ, ਕਿਉਂਕਿ ਉਹ ਹਾਲੇ ਵੀ ਦੋਸ਼ਾਂ ਤੋਂ ਬਰੀ ਹੋਣ ਦੀ ਆਸ ਨਾਲ ਮੁੜ ਆਈ.ਪੀ.ਐਲ. ਪ੍ਰਧਾਨ ਬਣਨ ਦੀ ਉਮੀਦ ਲਗਾਈ ਬੈਠੇ ਸਨ। ਹੁਣ ਤਿੰਨ ਜੁਲਾਈ ਨੂੰ ਹੋਣ ਵਾਲੀ ਬੀ.ਸੀ.ਸੀ.ਆਈ. ਦੀ ਮੀਟਿੰਗ ‘ਚ ਮੋਦੀ ਦੀ ਬਰਖਾਸਤੀ ਲਗਭਗ ਤੈਅ ਮੰਨੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਆਈ.ਪੀ.ਐਲ. ਦੌਰਾਨ ਟੀਮਾਂ ਦੀ ਨਿਲਾਮੀ, ਖਿਡਾਰੀਆਂ ਦੀ ਖਰੀਦ ਅਤੇ ਕੰਪਨੀਆਂ ਨੂੰ ਦਿੱਤੇ ਮੈਚਾਂ ਦੇ ਪ੍ਰਸਾਰਣ ਅਧਿਕਾਰ ‘ਚ ਕਈ ਬੇਨਿਯਮੀਆਂ ਸਾਹਮਣੇ ਆਈਆਂ ਸਨ, ਜਿਸ ਤੋਂ ਬਾਅਦ ਮੋਦੀ ਨੂੰ ਆਈ.ਪੀ.ਐਲ. ਮੁਖੀ ਦੇ ਅਹੁਦੇ ਤੋਂ ਮੁਅੱਤਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।


Like it? Share with your friends!

0

ਲਲਿਤ ਮੋਦੀ ‘ਤੇ ਲੱਗੇ ਦੋਸ਼ ਹੋਏ ਸਾਬਤ