ਅਮਰੀਕਾ ਨੇ ਪਾਕਿ ਸਾਹਮਣੇ ਲਸ਼ਕਰ ਦਾ ਮੁੱਦਾ ਚੁਕਿਆ


ਵਾਸ਼ਿੰਗਟਨ, 27 ਮਾਰਚ : ਓਬਾਮਾ ਪ੍ਰਸ਼ਾਸਨ ਨੇ ਲਸ਼ਕਰ-ਏ-ਤੋਇਬਾ ਦੇ ਮੁੱਦੇ ਨੂੰ ਪਾਕਿਸਤਾਨ ਸਾਹਮਣੇ ਜ਼ੋਰਦਾਰ ਤਰੀਕੇ ਨਾਲ ਚੁਕਿਆ ਹੈ, ਜੋ ਕਿ ਦੇਸ਼ ਦੇ ਇਕ ਵਡੇ ਅਤਿਵਾਦੀ ਸੰਗਠਨ ਦੇ ਰੂਪ ’ਚ ਸਾਹਮਣੇ ਆ ਰਿਹਾ ਹੈ। ਲਸ਼ਕਰ-ਏ-ਤੋਇਬਾ ’ਤੇ ਹੋਈ ਗੱਲਬਾਤ ਦਾ ਖ਼ੁਲਾਸਾ ਨਹੀਂ ਕੀਤਾ ਗਿਆ ਹੈ। ਓਬਾਮਾ ਪ੍ਰਸ਼ਾਸਨ ਦੇ ਇਕ ਵਡੇ ਅਧਿਕਾਰੀ ਨੇ ਇਸ ਗੱਲ ਦੀ ਹਾਂ ਭਰੀ ਹੈ ਕਿ ਪਾਕਿਸਤਾਨ ਨਾਲ ਚਲ ਰਹੀ ਗੱਲਬਾਤ ਦੌਰਾਨ ਇਨ੍ਹਾਂ ਮੁਦਿਆਂ ਨੂੰ ਚੁਕਿਆ ਗਿਆ ਸੀ ਜਿਸ ’ਚ ਪਾਕਿਸਤਾਨ ਦੀ ਅਗਵਾਈ ਉਥੋਂ ਦੇ ਵਿਦੇਸ਼ ਮੰਤਰੀ ਸਾਹ ਮਹਿਮੂਦ ਕੁਰੈਸ਼ੀ ਕਰ ਰਹੇ ਸਨ। ਜਨਤਕ ਮਾਮਲਿਆਂ ਦੇ ਸਹਾਇਕ ਵਿਦੇਸ਼ ਮੰਤਰੀ ਪੀ. ਜੇ. ਕ੍ਰਾਊਲੇ ਨੇ ਇਕ ਪ੍ਰੈ¤ਸ ਮਿਲਣੀ ਦੌਰਾਨ ਪੁਛੇ ਸਵਾਲ ਦੇ ਜਵਾਬ ’ਚ ਕਿਹਾ ਕਿ, ‘‘ਪਾਕਿਸਤਾਨ ਦੇ ਨਾਲ ਅਤਿਵਾਦ ਸਬੰਧੀ ਗੱਲਬਾਤ ’ਚ ਅਜਿਹੇ ਮਸਲੇ ਜ਼ਰੂਰ ਚੁਕੇ ਜਾਂਦੇ ਹਨ।’’ (ਏਜੰਸੀ) ਜ਼ਿਕਰਯੋਗ ਹੈ ਕਿ ਇਸ ਬੈਠਕ ’ਚ ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਅਸ਼ਫ਼ਾਕ ਪਰਵੇਜ਼ ਕਿਯਾਨੀ ਅਤੇ ਆਈ. ਐਸ. ਆਈ. ਮੁਖੀ ਲੈਫ਼ਟੀਨੈਂਟ ਜਨਰਲ ਅਹਿਮਦ ਸ਼ੂਜ਼ਾ ਪਾਸ਼ਾ ਵੀ ਸ਼ਾਮਲ ਸਨ।


Like it? Share with your friends!

0

ਅਮਰੀਕਾ ਨੇ ਪਾਕਿ ਸਾਹਮਣੇ ਲਸ਼ਕਰ ਦਾ ਮੁੱਦਾ ਚੁਕਿਆ