ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚਿਤਰ 50 ਹਜ਼ਾਰ ਡਾਲਰ ’ਚ ਵਿਕਿਆ
ਨਿਊਯਾਰਕ, 25 ਮਾਰਚ – ਇਥੇ ਸੋਥਬੀ ਵਲੋਂ ਕਰਵਾਈ ਨਿਲਾਮੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚਿ¤ਤਰ 50 ਹਜ਼ਾਰ ਡਾਲਰ ਦਾ ਵਿਕਿਆ। ਅਰਜਨ ਸਿੰਘ ਵਲੋਂ ਪਹਿਲੇ ਸਿੱਖ ਗੁਰੂ ਦੇ 1937 ਵਿਚ ਬਣਾਏ ਗਏ ਪ੍ਰਭਾਵਸ਼ਾਲੀ ਅਤੇ ਵੱਡੇ ਚਿੱਤਰ ਦੀ 40000-50000 ਡਾਲਰ ਦੀ ਵਿਕਰੀ ਦਾ ਅਨੁਮਾਨ ਲਾਇਆ ਗਿਆ ਸੀ। ਸੋਥਬੀ ਅਮਰੀਕਾ, ਕੈਨੇਡਾ, ਬਰਤਾਨੀਆ ਅਤੇ ਯੂਰਪ ਤੋਂ ਨੁਕਸ ਰਹਿਤ ਪ੍ਰਾਪਤ ਕੀਤੇ ਚਿੱਤਰਾਂ ਨੂੰ ਨਿਲਾਮੀ ਰਾਹੀਂ ਚਿੱਤਰ ਪ੍ਰਾਪਤ ਕਰਨ ਵਾਲਿਆਂ ਨੂੰ ਵਿਲੱਖਣ ਮੌਕਾ ਪ੍ਰਦਾਨ ਕਰਦਾ ਹੈ।
ਫਿਦਾ ਹੁਸੈਨ ਤੇ ਬਾਵਾ ਦੇ ਚਿੱਤਰ ਕਾਫੀ ਮਹਿੰਗੇ ਵਿਕੇ : ਐਮ. ਐਫ. ਹੂਸੈਨ ਵੱਲੋਂ 1955 ਵਿਚ ਬਣਾਇਆ ਗਿਆ ਬਿਨਾ ਸਿਰਲੇਖ ਚਿੱਤਰ ਅੱਜ ਦੇ ਦਿਨ ਦੀ ਸਭ ਤੋਂ ਵੱਧ ਕੀਮਤ 1,058, 500 ਡਾਲਰ ਦਾ ਵਿਕਿਆ ਅਤੇ ਇਹ ਨਿਲਾਮੀ ਲਈ ਲਾਏ ਅਨੁਮਾਨ ਤੋਂ ਪੰਜ ਗੁਣਾ ਮਹਿੰਗਾ ਵਿਕਿਆ ਹੈ। ਭਾਰਤ ਦੇ ਹੀ ਮਨਜੀਤ ਬਾਵਾ ਦਾ ਬਿਨਾਂ ਸਿਰਲੇਖ ਵਾਲਾ ਚਿੱਤਰ 6,02,500 ਡਾਲਰ ਦਾ ਵਿਕਿਆ। ਇਹ ਕੀਮਤ ਵਿਕਰੀ ਤੋਂ ਪਹਿਲਾਂ ਲਾਏ ਅਨੁਮਾਨ ਦੋ ਤੋਂ ਤਿੰਨ ਲੱਖ ਡਾਲਰ ਤੋਂ ਦੁੱਗਣੀ ਹੈ। ਸੋਥਬੀ ਵਿਖੇ ਭਾਰਤੀ ਕਲਾ ਦੀ ਅੰਤਰਰਾਸ਼ਟਰੀ ਮੁਖੀ ਜ਼ਾਰਾ ਪੋਰਟਰ ਹਿਲ ਨੇ ਕਿਹਾ ਕਿ ਅਸੀਂ ਮਨਜੀਤ ਬਾਵਾ ਵਲੋਂ ਕੀਤੇ ਕੰਮ ਦੀ ਨਵੀਂ ਵਿਸ਼ਵ ਰਿਕਾਰਡ ਕੀਮਤ ਤਹਿ ਹੋਣ ਤੋਂ ਖੁਸ਼ ਹਾਂ ਜਿਹੜੀ ਕਿ ਵਿਕਰੀ ਤੋਂ ਪਹਿਲਾਂ ਲਾਏ ਅਨੁਮਾਨ ਤੋਂ ਕਾਫੀ ਉ¤ਚੀ ਸੀ।